ਹੁਸ਼ਿਆਰਪੁਰ, 17 ਜੂਨ (ਤਰਸੇਮ ਦੀਵਾਨਾ)- ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮਹਿੰਮ ਤਹਿਤ ਨਸ਼ਾ ਸਮਗਲਰਾਂ ਤੇ ਗੈਂਗਸਟਰਾਂ ‘ਤੇ ਨਕੇਲ ਕੱਸਦੇ ਹੋਏ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਆਈਪੀਐੱਸ, ਸੰਦੀਪ ਕੁਮਾਰ ਮਲਿਕ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਕੇਸ਼ ਕੁਮਾਰ ਪੀਪੀਐੱਸ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ, ਸੁਖਨਿੰਦਰ ਸਿੰਘ ਪੀਪੀਐੱਸ ਉੱਪ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਅਤੇ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੇ ਅਧੀਨ ਪੁਲਿਸ ਪਾਰਟੀ ਵੱਲੋਂ ਸੌਰਵ ਜਿੰਦਲ ਉਰਫ ਬੌਬੀ ਗੈਂਗ ਦਾ ਇੱਕ ਵਿਅਕਤੀ 03 ਨਜਾਇਜ ਅਸਲਿਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਸਥਾਨਕ ਪੁਲਿਸ ਲਾਈਨ ਵਿਖ਼ੇ ਕਰਵਾਈ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਆਈਪੀਐੱਸ ਨੇ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਵਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮਗਲਰਾਂ ਅਤੇ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਆਰੰਭ ਕੀਤੀ ਹੋਈ ਹੈ।ਉਹਨਾਂ ਦੱਸਿਆ ਕਿ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਸਾਹਿਲਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਕਿਲਾ ਬਰੂਨ ਨਾਮਕ ਨੌਜਵਾਨ ਨੂੰ 149 ਗ੍ਰਾਮ ਹੈਰੋਇਨ ਨਾਲ ਕਾਬੂ ਕਰਕੇ ਉਸਦੇ ਖਿਲਾਫ ਮੁਕਦਮਾ ਐਨ.ਡੀ.ਪੀ.ਐੱਸ.ਐਕਟ ਤਹਿਤ ਥਾਣਾ ਸਦਰ ਵਿਖ਼ੇ ਦਰਜ਼ ਰਜਿਸਟਰ ਕੀਤਾ ਸੀ।
ਹੇਮੰਤ ਅਤੇ ਨੀਰਜ਼ ਕੁਮਾਰ ਉਰਫ ਰਾਂਝਾ ਦੁਬਾਰਾ ਹੈਰੋਇਨ ਸਪਲਾਈ ਕੀਤੀ ਜਾਂਦੀ ਸੀ
ਤਫਤੀਸ਼ ਦੌਰਾਨ ਪਾਇਆ ਗਿਆ ਕਿ ਸਾਹਿਲਪ੍ਰੀਤ ਸਿੰਘ ਉਕਤ ਨੂੰ ਵੀ ਸੌਰਵ ਜਿੰਦਲ ਉਰਫ ਸੌਬੀ ਪੁੱਤਰ ਜਸਵੀਰ ਸਿੰਘ ਉਰਫ ਕਾਕਾ ਗੁਜ਼ਰ ਵਾਸੀ ਕੀਰਤੀ ਨਗਰ ਥਾਣਾ ਮਾਡਲ ਟਾਊਨ ਹਾਲ ਵਾਸੀ ਅਮਰੀਕਾ ਆਪਣੇ ਸਾਥੀਆਂ ਹੇਮੰਤ ਅਤੇ ਨੀਰਜ਼ ਕੁਮਾਰ ਉਰਫ ਰਾਂਝਾ ਦੁਬਾਰਾ ਹੈਰੋਇਨ ਸਪਲਾਈ ਕੀਤੀ ਜਾਂਦੀ ਸੀ। ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਹੇਮੰਤ ਪੁੱਤਰ ਅਜੈ ਕੁਮਾਰ ਵਾਸੀ 16 ਲਿੰਕ ਰੋਡ, ਅਬਾਦਪੁਰਾ ਥਾਣਾ ਡਵੀਜ਼ਨ ਨੰਬਰ 06 ਜਿਲ੍ਹਾ ਜਲੰਧਰ ਨੂੰ ਇੱਕ ਦੇਸੀ ਪਿਸਤੌਲ 315 ਬੋਰ ਸਮੇਤ ਰੋਦ ਜਿੰਦਾ 315 ਬੋਰ ਦੇ ਕਾਬੂ ਕਰਕੇ ਉਸ ਦੇ ਖਿਲਾਫ ਅਸਲਾ ਐਕਟ ਥਾਣਾ ਸਦਰ ਵਿਖ਼ੇ ਮੁਕੱਦਮਾ ਦਰਜ ਕੀਤਾ ਸੀ। ਜੋ ਇਸ ਮੁੱਕਦਮਾ ਵਿੱਚ ਨਾਮਜਦ ਦੋਸ਼ੀ ਨੀਰਜ਼ ਕੁਮਾਰ ਉਰਫ ਰਾਂਝਾ ਪੁੱਤਰ ਸੁਰਿੰਦਰ ਪਾਲ ਵਾਸੀ ਹਰਦੋਖਾਨਪੁਰ ਥਾਣਾ ਮਾਡਲ ਟਾਊਨ ਹਾਲ ਵਾਸੀ ਬੰਜ਼ਰ ਬਾਗ ਥਾਣਾ ਸਦਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 02 ਪਿਸਟਲ 32 ਬੋਰ ਅਤੇ ਇੱਕ ਪਿਸਟਲ 9ਐੱਮਐੱਮ (ਗਲੁੱਕ) ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਤਫਤੀਸ਼ ਦੋਰਾਨ ਪਾਇਆ ਗਿਆ ਕਿ ਦੋਸ਼ੀ ਹੇਮੰਤ ਅਤੇ ਨੀਰਜ ਕੁਮਾਰ ਉਰਫ ਰਾਂਝਾ ਵਿਦੇਸ਼ ਵਿੱਚ ਬੈਠੇ ਨਸ਼ਾ ਤਸਕਰ ਸੋਰਵ ਜਿੰਦਲ ਉਕਤ ਦੇ ਕਹਿਣ ਤੇ ਗੈਗ ਬਣਾ ਕੇ ਹੁਸ਼ਿਆਰਪੁਰ ਸ਼ਹਿਰ ਵਿੱਚ ਕਾਫੀ ਅਰਸੇ ਤੋਂ ਪੈਸੇ ਕਮਾਉਣ ਦੇ ਇਰਾਦੇ ਨਾਲ ਨਸ਼ਾ ਅਤੇ ਅਸਲਾ ਸਪਲਾਈ ਕਰਨ ਦਾ ਧੰਦਾ ਕਰਦੇ ਸਨ। ਜਿਸ ਤੇ ਇਹਨਾਂ ਦੇ ਖਿਲਾਫ ਉਕਤ ਮੁੱਕਦਮੇ ਵਿੱਚ ਸੰਗੀਨ ਧਰਾਵਾਂ 25 (6) ਅਸਲਾ ਐਕਟ ਅਤੇ ਧਾਰਾ 111 ਬੀ.ਐਨ.ਐਸ.ਦਾ ਵਾਧਾ ਕੀਤਾ ਗਿਆ। ਉਨ੍ਹਾਂ ਦਸਿਆ ਕਿ ਹੁਸ਼ਿਆਰਪੁਰ ਪੁਲਿਸ ਨੇ ਬੜੇ ਤਕਨੀਕੀ ਤੇ ਵਿਗਿਆਨਕ ਤਰੀਕੇ ਨਾਲ ਤਫਤੀਸ਼ ਕਰਕੇ ਸੌਰਵ ਜਿੰਦਲ ਉਰਫ ਸੌਬੀ ਗੈਂਗ ਵੱਲੋਂ ਚਲਾਏ ਜਾ ਰਹੇ ਵੱਡੇ ਪੱਧਰ ਤੇ ਨਸ਼ੇ ਅਤੇ ਹਥਿਆਰਾਂ ਦੇ ਨੈਟਵਰਕ ਦਾ ਪਰਦਾਫਾਸ਼ ਕਰਕੇ ਇਸ ਨੈਟਵਰੱਕ ਨੂੰ ਤੋੜ ਕੇ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਬੰਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦਸਿਆ ਕਿ ਸੋਰਵ ਜਿੰਦਲ ਉਕਤ ਦੇ ਹੋਰ ਗੈਂਗ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।