Breaking
Tue. Jun 9th, 2026

ਸੀਨੀਅਰ ਵੂਮੈਨ ਕ੍ਰਿਕਟ ਹੁਸ਼ਿਆਰਪੁਰ ਨੇ ਕਪੂਰਥਲਾ ਨੂੰ 7 ਵਿਕਟਾਂ ਨਾਲ ਹਰਾ ਕੇ ਦੂਜੀ ਜਿੱਤ ਦਰਜ ਕੀਤੀ: ਡਾ. ਰਮਨ ਘਈ

ਸੀਨੀਅਰ ਵੂਮੈਨ ਕ੍ਰਿਕਟ

-ਪੂਜਾ, ਨਿਰੰਕਾ ਨੇ ਬਣਾਏ ਨਾਬਾਦ 78 ਦੌੜਾਂ ਅਤੇ 50 ਦੌੜਾਂ ਅਤੇ ਅੰਜਲੀ, ਸੰਜਨਾ ਨੇ ਲਈਆਂ 4-4 ਵਿਕਟਾਂ

ਹੁਸ਼ਿਆਰਪੁਰ 9 ਜੂਨ (ਤਰਸੇਮ ਦੀਵਾਨਾ) – ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਆਯੋਜਿਤ ਅੰਤਰ ਜ਼ਿਲ੍ਹਾ ਸੀਨੀਅਰ ਵੂਮੈਨ ਕ੍ਰਿਕਟ ਟੂਰਨਾਮੈਂਟ ਦੇ ਇੱਕ ਰੋਜ਼ਾ 50-50 ਓਵਰਾਂ ਦੇ ਮੈਚ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਕਪੂਰਥਲਾ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਕਪੂਰਥਲਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.2 ਓਵਰਾਂ ਵਿੱਚ 204 ਦੌੜਾਂ ਬਣਾਈਆਂ। ਜਿਸ ਵਿੱਚ ਮੁਸਕਾਨ ਸ਼ਰਮਾ ਨੇ 47, ਸੁਖਮਨਲੀਨ ਕੌਰ ਅਤੇ ਸਮਰੀਤ ਕੌਰ ਨੇ 30-30 ਦੌੜਾਂ ਦਾ ਯੋਗਦਾਨ ਦਿੱਤਾ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਅੰਜਲੀ ਸੀਮਰ ਅਤੇ ਸੰਜਨਾ ਕੁਮਾਰੀ ਨੇ 4-4 ਵਿਕਟਾਂ ਅਤੇ ਸ਼ਿਵਾਨੀ ਨੇ ਕਪੂਰਥਲਾ ਦੇ 2 ਖਿਡਾਰੀਆਂ ਨੂੰ ਆਊਟ ਕੀਤਾ।

ਉਨ੍ਹਾਂ ਦੱਸਿਆ ਕਿ ਜਿੱਤ ਲਈ 50 ਓਵਰਾਂ ਵਿੱਚ 205 ਦੌੜਾਂ ਦਾ ਟੀਚਾ ਲੈ ਕੇ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਉੱਤਰੀ ਹੁਸ਼ਿਆਰਪੁਰ ਦੀ ਟੀਮ ਨੇ 42.1 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 205 ਦੌੜਾਂ ਬਣਾ ਕੇ 7 ਵਿਕਟਾਂ ਨਾਲ ਇਹ ਮੈਚ ਜਿੱਤ ਕੇ ਆਪਣੀ ਲਗਾਤਾਰ ਦੂਜੀ ਜਿੱਤ ਨਾਲ 4 ਅੰਕ ਹਾਸਲ ਕੀਤੇ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਪੂਜਾ ਦੇਵੀ ਨੇ ਨਾਬਾਦ 78 ਦੌੜਾਂ ਅਤੇ ਨਿਰੰਕਾ ਨੇ ਆਪਣੀ ਚੰਗੀ ਬੱਲੇਬਾਜ਼ੀ ਜਾਰੀ ਰੱਖਦੇ ਹੋਏ ਇਸ ਮੈਚ ਵਿੱਚ ਵੀ 50 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਵੰਸ਼ਿਕਾ ਨੇ 20, ਮਨਪ੍ਰੀਤ ਔਲਖ ਨੇ 16 ਅਤੇ ਕਪਤਾਨ ਸੁਹਾਨਾ ਨੇ ਨਾਬਾਦ 15 ਦੌੜਾਂ ਬਣਾਈਆਂ।

ਹੁਸ਼ਿਆਰਪੁਰ ਦੀ ਟੀਮ ਨੇ ਇਸ ਜਿੱਤ ਨਾਲ ਆਪਣੇ ਏ-ਪੂਲ ਵਿੱਚ ਦੋਵੇਂ ਮੈਚ ਜਿੱਤ ਕੇ 8 ਅੰਕ ਹਾਸਲ ਕਰ ਲਏ ਹਨ

ਡਾ. ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਨੇ ਇਸ ਜਿੱਤ ਨਾਲ ਆਪਣੇ ਏ-ਪੂਲ ਵਿੱਚ ਦੋਵੇਂ ਮੈਚ ਜਿੱਤ ਕੇ 8 ਅੰਕ ਹਾਸਲ ਕਰ ਲਏ ਹਨ। ਹੁਸ਼ਿਆਰਪੁਰ ਦੀ ਇਸ ਜਿੱਤ ‘ਤੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ, ਵਿਵੇਕ ਸਾਹਨੀ, ਠਾਕੁਰ ਯੋਗਰਾਜ, ਡਾ. ਪੰਕਜ ਸ਼ਿਵ, ਜਤਿੰਦਰ ਸੂਦ ਤੋਂ ਇਲਾਵਾ ਸਮੂਹ ਐਸੋਸੀਏਸ਼ਨ ਅਹੁਦੇਦਾਰਾਂ ਨੇ ਟੀਮ ਨੂੰ ਵਧਾਈ ਦਿੱਤੀ। ਟੀਮ ਦੀ ਇਸ ਵੱਡੀ ਜਿੱਤ ‘ਤੇ ਟੀਮ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ, ਟੀਮ ਮੈਨੇਜਰ ਕੁਲਜੀਤ ਧਾਮੀ ਨੇ ਟੀਮ ਨੂੰ ਵਧਾਈ ਦਿੱਤੀ।

ਇਸ ਮੌਕੇ ਐਚ.ਡੀ.ਸੀ.ਏ. ਸੀਨੀਅਰ ਕੋਚ ਦਲਜੀਤ ਸਿੰਘ, ਸਹਾਇਕ ਕੋਚ ਪਰਵੀਨ ਸ਼ਿੰਟੂ, ਪੰਕਜ ਪਿੰਕਾ, ਦਿਨੇਸ਼ ਸ਼ਰਮਾ, ਅਸ਼ੋਕ ਸ਼ਰਮਾ ਆਦਿ ਨੇ ਵੀ ਟੀਮ ਦੇ ਖਿਡਾਰੀਆਂ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੱਤੀ। ਡਾ. ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਟੀਮ ਦਾ ਅਗਲਾ ਮੁਕਾਬਲਾ ਜ਼ਿਲ੍ਹਾ ਰੋਪੜ ਟੀਮ ਨਾਲ 11 ਜੂਨ ਨੂੰ ਹੁਸ਼ਿਆਰਪੁਰ ਵਿੱਚ ਖੇਡਿਆ ਜਾਵੇਗਾ।

By admin

Related Post