Breaking
Sat. Aug 22nd, 2026

ਸਿੰਗੜੀਵਾਲਾ ਨੇ ਫਗਵਾੜੇ ਬੇਗਮਪੁਰਾ ਪੰਥਕ ਇਕੱਠ ਲਈ ਸੰਗਤਾਂ ਨੂੰ ਕੀਤਾ ਲਾਮਬੰਦ

ਬੇਗਮਪੁਰਾ ਪੰਥਕ ਇਕੱਠ

ਹੁਸ਼ਿਆਰਪੁਰ 10 ਜੂਨ ( ਤਰਸੇਮ ਦੀਵਾਨਾ ) ਗੁਰੂ ਸਾਹਿਬ ਵੱਲੋਂ ਬਖਸ਼ੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਕੁਝ ਫਿਰਕਾਪ੍ਰਸਤ ਤਾਕਤਾਂ ਵੱਲੋਂ ਸਿੱਖ ਸਮਾਜ ਅਤੇ ਦਲਿਤ ਸਮਾਜ ਵਿੱਚ ਵੰਡੀਆਂ ਪਾ ਕੇ ਇੱਕ ਦੂਜੇ ਤੋਂ ਦੂਰ ਕਰਨ ਲਈ ਬਹੁਤ ਗੰਭੀਰ ਸਾਜਿਸ਼ਾਂ ਹੋ ਰਹੀਆਂ ਹਨ ਜਿਨਾਂ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਰੋਕਣ ਲਈ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਫਗਵਾੜਾ ਦਾਣਾ ਮੰਡੀ ਵਿਖੇ ਬੇਗਮਪੁਰਾ ਪੰਥਕ ਇਕੱਠ ਹੋ ਰਿਹਾ ਹੈ ਜਿਸ ਲਈ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸੰਦੀਪ ਸਿੰਘ ਖਾਲਸਾ ਟਾਂਡਾ ਮੈਂਬਰ ਪੀ ਏ ਸੀ ਨੇ ਰੋਡ ਮਾਜਰਾ ਵਿਖੇ ਕੁਲਵੀਰ ਸਿੰਘ ਰੋਡ ਮਾਜਰਾ ਦੀ ਅਗਵਾਈ ਹੇਠ ਇਕੱਠ ਵਿੱਚ ਸ਼ਾਮਿਲ ਹੋਣ ਲਈ ਸੰਗਤਾਂ ਨੂੰ ਲਾਮਬੱਧ ਕੀਤਾ।

ਇਸ ਸਮੇਂ ਗੁਰਨਾਮ ਸਿੰਘ ਸਿੰਗੜੀਵਾਲਾ ਤੇ ਸੰਦੀਪ ਸਿੰਘ ਖਾਲਸਾ ਟਾਂਡਾ ਨੇ ਕਿਹਾ ਕਿ ਟੁੱਟ ਰਹੀਆਂ ਸਾਂਝਾ ਨੂੰ ਮੁੜ ਗੰਡਣਾ ਇੱਕ ਮਾਨਵਤਾਵਾਦੀ ਅਤੇ ਸਰਬੱਤ ਦੇ ਭਲੇ ਦਾ ਕਾਰਜ ਹੈ ਇਸ ਵਿੱਚ ਸਾਨੂੰ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਹੈ ਇਸ ਸਮੇਂ ਨਿਰਮਲ ਸਿੰਘ ਰੋਡ ਮਾਜਰਾ, ਕੁਲਬੀਰ ਸਿੰਘ ਮੌਜੀਪੁਰ, ਜਸਵਿੰਦਰ ਸਿੰਘ ਕੁੱਕੜ ਮੁਜਾਰਾ, ਬੂਟਾ ਸਿੰਘ ਰੋਡ ਮਜਾਰਾ, ਸਤਨਾਮ ਸਿੰਘ ਨੰਗਲਾਂ, ਗੋਗਾ ਰੋਡ ਮੁਜਾਰਾ, ਸ਼ਾਹਿਦ ਰੋਡ ਮਜਾਰਾ, ਨਿਰਮਲ ਸਿੰਘ ਨੰਗਲਾ, ਅਰਜਨ ਰੋਡ ਮਜਾਰਾ ਆਦਿ ਹਾਜ਼ਰ ਸਨ !

By admin

Related Post