ਸੰਤ ਨਿਰਮਲ ਦਾਸ ਜੀ ਨੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ
ਹੁਸ਼ਿਆਰਪੁਰ/ਚੂਹੜਵਾਲੀ 20 ਅਪ੍ਰੈਲ (ਤਰਸੇਮ ਦੀਵਾਨਾ)- ਸੰਤ ਬਾਬਾ ਸਰਵਣ ਦਾਸ ਜੀ ਬੋਹਣ ਚੇਅਰਮੈਨ ਜੀ ਦੇ ਆਸ਼ੀਰਵਾਦ ਸਦਕਾ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਰਜਿ. ਪੰਜਾਬ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਪਿੰਡ ਚੂਹੜਵਾਲੀ ਵਿਖੇ ਭਾਰਤ ਰਤਨ ਡਾ ਭੀਮ ਰਾਉ ਅੰਬੇਡਕਰ ਜੀ ਦਾ 134 ਵਾਂ ਜਨਮ ਦਿਵਸ ਐਕਸ ਇੰਪਲਾਈਜ਼ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਜਲੰਧਰ ਪੰਜਾਬ ਦੇ ਸਹਿਯੋਗ ਨਾਲ ਮਨਾਇਆ ਗਿਆ । ਜਿਸ ਵਿੱਚ ਸੰਤ ਬਾਬਾ ਨਿਰਮਲ ਦਾਸ ਜੀ, ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਵਿਜੇ ਕੁਮਾਰ, ਕਸ਼ਮੀਰ ਲਾਲ ਅਤੇ ਪੂਰੀ ਟੀਮ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਤੇ ਫੁੱਲ ਮਾਲਾਂਵਾਂ ਭੇਂਟ ਕੀਤੀਆਂ ਗਈਆਂ ਅਤੇ ਗਰਾਉਂਡ ਵਿੱਚ ਰੁੱਖ ਲਗਾਉਣ ਉਪਰੰਤ ਸਕੂਲ ਦੇ ਆਡੀਟੋਰੀਅਮ ਵਿਚ ਪ੍ਰੋਗਰਾਮ ਪੇਸ਼ ਕੀਤਾ ਗਿਆ।
ਸਕੂਲੀ ਬੱਚਿਆਂ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਸਵਿਧਾਨ ਸਬੰਧੀ ਮਿਸ਼ਨਰੀ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ.ਪੰਜਾਬ ਵਲੋਂ ਯਾਦਗਾਰੀ ਚਿੰਨ੍ਹ, ਨਕਦ ਇਨਾਮ , ਸਰਟੀਫਿਕੇਟ ਅਤੇ ਬਾਬਾ ਸਾਹਿਬ ਜੀ ਦੀ ਪੁਸਤਕ ਦੇਕੇ ਸਨਮਾਨਿਤ ਕੀਤਾ ਗਿਆ। ਉਪਰੰਤ ਸੰਤ ਨਿਰਮਲ ਦਾਸ ਜੀ ਨੇ ਬੱਚਿਆਂ ਨੂੰ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਨਾਂ ਨੇ ਆਪਣੇ ਜੀਵਨ ਵਿੱਚ ਗਰੀਬ ਤਬਕੇ ਲੋਕਾਂ ਨੂੰ ਗਰੀਬੀ ਤੋਂ ਨਿਜਾਤ ਦਿਵਾਉਣ ਲਈ ਜੀ ਤੋੜ ਮਿਹਨਤ ਕੀਤੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਤ ਪਾਤ ਨੂੰ ਦੂਰ ਕਰ ਦਲਿਤ ਵਰਗ ਨੂੰ ਬਰਾਬਰ ਲਿਆਕੇ ਖੜ੍ਹਾ ਕਰ ਦਿੱਤਾ। ਅੱਜ ਸਾਨੂੰ ਵੀ ਉਨ੍ਹਾਂ ਦੇ ਦਰਸ਼ਾਏ ਗਏ ਮਾਰਗ ਤੇ ਚਲਣ ਦੀ ਲੋੜ ਹੈ।
ਅੱਜ ਸਾਡੇ ਬੱਚੇ ਵੱਡੇ ਵੱਡੇ ਅਹੁਦਿਆਂ ਤੇ ਲਗੇ ਹੋਏ ਹਨ
ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਨੇ ਆਏ ਹੋਏ ਪਤਵੰਤਿਆ ਅਤੇ ਸਮੂਹ ਇਲਾਕਾ ਨਿਵਾਸੀਆਂ ਬੱਚਿਆਂ ਦੇ ਪਰਿਵਾਰ ਵਾਲਿਆਂ ਦਾ ਸਕੂਲ ਵਿੱਚ ਪਹੁੰਚਣ ਤੇ ਸਵਾਗਤ ਕਰਦੇ ਹੋਏ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਅੱਜ ਜੇਕਰ ਸਿੱਖਿਆ ਦਾ ਮਿਆਰ ਦੇਸ਼ ਵਿੱਚ ਉੱਚਾ ਹੈ ਤਾਂ ਉਹ ਬਾਬਾ ਸਾਹਿਬ ਜੀ ਦੀ ਦੇਣ ਹੈ । ਉਨ੍ਹਾਂ ਦੀ ਬਦੋਲਤ ਹੀ ਦੇਸ਼ ਦਾ ਸਵਿੰਧਾਨ ਲਿਖਿਆ ਗਿਆ ਹੈ। ਅੱਜ ਸਾਡੇ ਬੱਚੇ ਵੱਡੇ ਵੱਡੇ ਅਹੁਦਿਆਂ ਤੇ ਲਗੇ ਹੋਏ ਹਨ । ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਵੱਧ ਤੋਂ ਵੱਧ ਪੜ੍ਹਾਈ ਕਰੋ ਆਪਣਾ ਤੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੋਸ਼ਨ ਕਰੋ।
ਸਾਡੀ ਸੰਸਥਾ ਦਾ ਮੁੱਖ ਮਕਸਦ ਸਿਖਿਆ ਦਾ ਵਧੀਆ ਪ੍ਰਬੰਧ ਕਰਨਾ ਹੈ
ਇਸ ਮੌਕੇ ਐਕਸ ਇੰਪਲਾਈਜ ਪਰਿਵਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ੋ ਸੰਤ ਬਾਬਾ ਨਿਰਮਲ ਦਾਸ ਜੀ ਨੇ ਸਕੂਲ ਖੋਲ ਕੇ ਸਿਖਿਆ ਦੇ ਪ੍ਰਸਾਰ ਦਾ ਬੀੜਾ ਚੁੱਕਿਆ ਹੈ ਉਹ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਲੋਗਨ ਪੜ੍ਹੋ ਲਿਖੋ ਨੂੰ ਅੱਗੇ ਤੋਰਦਿਆਂ ਸੈਂਕੜੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਰਹੇ ਹਨ ਅਤੇ ਸਾਡੀ ਸੰਸਥਾ ਦਾ ਮੁੱਖ ਮਕਸਦ ਸਿਖਿਆ ਦਾ ਵਧੀਆ ਪ੍ਰਬੰਧ ਕਰਨਾ ਹੈ ਅਸੀਂ ਸਾਰੇ ਸਾਥੀ ਪਲੇਅ ਬੈਂਕ ਨੂੰ ਸੁਸਾਇਟੀ ਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਨਗਦ ਰਾਸ਼ੀ ਨਾਲ ਸਨਮਾਨਿਤ ਕਰ ਰਹੇ ਹਾਂ। ਇਸ ਸਮਾਗਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਕਸ਼ਮੀਰ ਲਾਲ ਨੇ ਬਾਖੂਬੀ ਨਿਭਾਈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੁਲਿੰਦਰ ਸਿੰਘ ਨੇ ਸਾਰੇ ਆਏ ਮੁੱਖ ਮਹਿਮਾਨਾ ਦਾ ਧੰਨਵਾਦ ਕੀਤਾ ।
ਉੱਥੇ ਬੱਚਿਆਂ ਵਲੋਂ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੀਆਂ ਤਸਵੀਰਾਂ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਵੱਖ ਵੱਖ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਜੋ ਇਕ ਖਿੱਚ ਦਾ ਕੇਦਰ ਬਣੀ ਰਹੀ। ਇਸ ਮੌਕੇ ਵਿਸ਼ੇਸ਼ ਤੋਰ ਤੇ ਪ੍ਰਧਾਨ ਵਿਜੇ ਕੁਮਾਰ, ਕਸ਼ਮੀਰ ਲਾਲ , ਹਰਿੰਦਰਪਾਲ, ਪਰਮਜੀਤ , ਸਤੀਸ਼, ਰਜਿੰਦਰ, ਬਲਕਾਰ ਸਿੰਘ, ਡਾ.ਸਤਪਾਲ , ਬਲਦੇਵ ਰਾਜ, ਮਿਸ ਸੁਦੇਸ ਕੁਮਾਰੀ, ਹਰਦੀਪ ਕੌਰ, ਰਜਿੰਦਰ ਕੌਰ, ਸੁਖਵੀਰ ਕਟਾਰੀਆ, ਵੀ ਪੀ ਵਿਰਦੀ, ਨਿਰਮਲਜੀਤ ਰਾਹੋੰ, ਨੰਦ ਲਾਲ, ਅਸੋਕ ਕੁਮਾਰ ਸਰਪੰਚ, ਵਿਜੇ ਕੁਮਾਰ ਸਰਪੰਚ, ਨਿਰਮਲ ਸਿੰਘ ਸਰਪੰਚ, ਮੋਨੂੰ , ਰਿੰਕੂ ਸਾਬਕਾ ਸਰਪੰਚ ਤੋਂ ਇਲਾਵਾ ਸਕੂਲ ਦੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਵੀ ਇਸ ਸਮਾਗਮ ਵਿੱਚ ਵੱਧ ਚੜਕੇ ਹਿੱਸਾ ਲਿਆ। ਉਪਰੰਤ ਮੰਚ ਦਾ ਸੰਚਾਲਨ ਕਸ਼ਮੀਰ ਲਾਲ ਰਾਹੋੰ ਨੇ ਬਾਖੂਬੀ ਨਿਭਾਇਆ । ਆਏ ਹੋਏ ਮੁੱਖ ਮਹਿਮਾਨਾ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਅਤੇ ਬਾਬਾ ਸਾਹਿਬ ਜੀ ਦੀਆਂ ਪੁਸਤਕਾਂ ਅਤੇ ਸਿਰਪਾਉ ਭੇਂਟ ਕਰ ਸਨਮਾਨਿਤ ਕੀਤਾ। ਉਪਰੰਤ ਸਾਰੇ ਬੱਚਿਆਂ ਨੂੰ ਫਲ ਫਰੂਟ ਮਠਿਆਈਆਂ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ।