ਸੰਤ ਨਿਰਮਲ ਦਾਸ ਜੀ ਨੇ ਦੂਜੀ ਕਮੇਟੀ ਵੱਲੋਂ ਦੁਕਾਨਦਾਰਾਂ ਅਤੇ ਝੂਲੇ ਵਾਲਿਆਂ ਕੋਲੋਂ ਨਜਾਇਜ਼ ਤੌਰ ਤੇ ਉਗਰਾਹੇ ਹਜ਼ਾਰਾਂ ਰੁਪਏ ਵਾਪਸ ਕਰਵਾ ਕੇ ਵਧੀਆ ਕਾਰਜ ਕੀਤਾ : ਸਾਧੂ ਸੰਪਰਦਾਇ
ਹੁਸ਼ਿਆਰਪੁਰ /ਖੁਰਾਲਗੜ੍ਹ ਸਾਹਿਬ 20 ਅਪ੍ਰੈਲ ( ਤਰਸੇਮ ਦੀਵਾਨਾ ) ਸ਼੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਨੇੜੇ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਦੇ ਸਮੂਹ ਸੰਤ ਮਹਾਂਪੁਰਸ਼ਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਿੰਨ ਦਿਨਾਂ ਵਿਸਾਖੀ ਸਮਾਗਮ ਮਨਾਇਆ ਗਿਆ। ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਉਪਰੰਤ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ, ਸੰਤ ਪਰਮਜੀਤ ਦਾਸ ਖਜਾਨਚੀ ਡੇਰਾ ਸੰਤ ਮੇਲਾ ਰਾਮ ਨਗਰ,ਸੰਤ ਰਮੇਸ਼ ਦਾਸ ਜੀ ਡੇਰਾ ਕੱਲਰਾਂ ਸ਼ੇਰਪੁਰ ਢੱਕੋ, ਸੰਤ ਸਰਵਣ ਦਾਸ ਜੀ ਡੇਰਾ ਟਹਿਲ ਦਾਸ ਸਲੇਮ ਟਾਬਰੀ ਲੁਧਿਆਣਾ ,ਸੰਤ ਬਲਕਾਰ ਸਿੰਘ ਜੀ ਬਡਾਲਾ ਤੱਗੜ, ਸੰਤ ਧਰਮਪਾਲ ਚਾਨਣ ਪੁਰੀ ਹੁਸ਼ਿਆਰਪੁਰ, ਸੰਤ ਬਲਵੀਰ ਸਿੰਘ ਜੀ ਵਲੋਂ ਸੰਗਤਾਂ ਨੂੰ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਭੈਣ ਸੰਤੋਸ਼ ਕੁਮਾਰੀ ਨੇ ਸੰਗਤਾਂ ਨੂੰ ਵਿਖਾਸੀ ਪੁਰਬ ਦੇ ਸਬੰਧ ਵਿੱਚ ਰੱਖੇ ਗਏ ਸਮਾਗਮ ਦੀਆਂ ਸਮੂੰਹ ਸੰਗਤਾਂ ਨੂੰ ਵਧਾਈਆ ਦਿੱਤੀਆ
ਉਪਰੰਤ “ਨਾਰੀ ਸ਼ਕਤੀ ਫਾਊਡੇਸ਼ਨ ਭਾਰਤ” ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਸੰਗਤਾਂ ਨੂੰ ਵਿਖਾਸੀ ਪੁਰਬ ਦੇ ਸਬੰਧ ਵਿੱਚ ਰੱਖੇ ਗਏ ਸਮਾਗਮ ਦੀਆਂ ਸਮੂੰਹ ਸੰਗਤਾਂ ਨੂੰ ਵਧਾਈਆ ਦਿੱਤੀਆ । ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵੱਲੋਂ ਜੋ ਸੰਗਤਾਂ ਲਈ 36 ਏਕੜ ਜ਼ਮੀਨ ਖਰੀਦੀ ਹੈ ਉਸ ਉਪਰ ਜ਼ੋ ਦੁਕਾਨਦਾਰਾਂ ਵਲੋਂ ਵਿਖਾਸੀ ਦੇ ਦਿਹਾੜੇ ਤੇ ਦੁਕਾਨਾਂ ਲਗਾਈਆਂ ਜਾਂਦੀਆਂ ਸਨ ਉਨ੍ਹਾਂ ਕੋਲੋਂ ਦੂਜੀ ਕਮੇਟੀ ਦੇ ਅਹੁਦੇਦਾਰਾਂ ਵਲੋਂ ਉਨ੍ਹਾਂ ਦੀ ਜਮੀਨ ਉਪਰ ਪ੍ਰਤਿ ਦੁਕਾਨ ਹਜ਼ਾਰਾਂ ਰੁਪਏ ਲੈਂਦੇ ਪਏ ਹਨ ਜਦਕਿ ਉਸ ਜਮੀਨ ਤੇ ਸੰਤ ਮਹਾਂਪੁਰਸ਼ਾਂ ਵਲੋਂ ਦੁਕਾਨਦਾਰਾਂ ਅਤੇ ਲੰਗਰ ਲਗਾਉਣ ਵਾਲਿਆਂ ਨੂੰ ਫ੍ਰੀ ਦੁਕਾਨਾਂ ਅਤੇ ਲੰਗਰ ਲਗਾਉਣ ਲਈ ਜ਼ਮੀਨ ਮੁੁਹੱਈਆ ਕਰਵਾਈ ਗਈ ਸੀ ਨਾ ਕਿ ਉਨ੍ਹਾਂ ਕੋਲੋਂ ਦੁਕਾਨਾ ਲਗਾਉਣ ਲਈ ਪੈਸੇ ਲਏ ਜਾ ਰਹੇ ਸਨ ਜਿਨ੍ਹਾਂ ਨੂੰ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਰਜਿ ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਜੀ ਬਾਬੇ ਜੌੜੇ ਆਦਿ ਸੰਤਾਂ ਮਹਾਪੁਰਸ਼ਾ ਨੇ ਉਨ੍ਹਾਂ ਗਰੀਬ ਲੋਕਾਂ ਨੂੰ ਉਨ੍ਹਾਂ ਤੋਂ ਵਸੂਲੇ ਪੈਸੇ ਵਾਪਿਸ ਕਰਵਾਕੇ ਇਕ ਵਧੀਆ ਕਾਰਜ ਕੀਤਾ ਹੈ ।
ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਰਾਜ ਕੁਮਾਰ ਡੋਗਰ,ਲੰਬੜਦਾਰ ਬਨਵਾਰੀ ਲਾਲ, ਵਿਜੇ ਕੁਮਾਰ, ਇੰਦਰ ਕੁਮਾਰ,ਸੁਲਿੰਦਰ ਸਿੰਘ ਡਾਇਰੈਕਟਰ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ, ਸਰਪੰਚ ਵਿਜੇ ਨੰਗਲ, ਬਲਵੀਰ ਸਿੰਘ ਫ਼ੌਜੀ, ਜਗਦੇਵ ਸਿੰਘ ਸਾਬਕਾ ਸਰਪੰਚ ਗੜ੍ਹੀ ਮਾਨਸੋ,ਇੰਦਰ ਕੁਮਾਰ ਰਾਏਪੁਰ, ਮਦਨ ਲਾਲ ਬਿੱਟੂ,ਸੁੱਖਾ ਰਾਏਪੁਰ, ਭੁਪਿੰਦਰ ਕੁਮਾਰ ਸ਼ੇਰਪੁਰ, ਸਾਬੀ ਕਰਾੜੀ, ਹੀਰਾ ਮੋਖਾ, ਸੋਨੂੰ ਮੋਖਾ, ਸ਼ੀਂਹਮਾਰ ਮੰਨਣ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।