ਹੁਸ਼ਿਆਰਪੁਰ 14 ਮਈ ( ਤਰਸੇਮ ਦੀਵਾਨਾ ) ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਗੁਰੂ ਨਾਨਕ ਚਰਨਸ਼ਰ ਭੀਖੋਵਾਲ ਵਿਖੇ ਧੰਨ ਧੰਨ ਬਾਬਾ ਭਰਥਰੀ ਹਰੀ ਜੀ ਦੀ ਪਵਿਤਰ ਯਾਦ ‘ਚ 74ਵੇਂ ਭੰਡਾਰੇ ਤੇ ਸੰਤ ਸਮੇਲਨ ਦਾ ਬੜੀ ਬੜੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਜਾ ਰਿਹਾ ਜਿਹੜਾ ਕਿ 15 ਤੋਂ 17 ਮਈ ਤੱਕ ਪੂਰੀ ਧਾਰਮਿਕ ਸ਼ਰਧਾ ਭਾਵਨਾ ਤੇ ਉਤਸਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਭਾਈ ਸੰਤੋਖ ਸਿੰਘ, ਭਾਈ ਅਵਤਾਰ ਸਿੰਘ, ਭਾਈ ਹਰਪਾਲ ਸਿੰਘ ਤੇ ਹਜੂਰੀ ਰਾਗੀ ਗਿਆਨੀ ਹਜਾਰਾ ਸਿੰਘ ਨੇ ਦੱਸਿਆ ਕਿ 15 ਮਈ ਨੂੰ ਗੁਰਦੁਆਰਾ ਦੁੱਖ ਨਿਵਾਰਨ ਸ਼੍ਰੀ ਗੁਰੂ ਨਾਨਕ ਚਰਨਸ਼ਰ ਭੀਖੋਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਸ੍ਰੀ ਆਖੰਡ ਪਾਠਾਂ ਦੀ ਲੜੀ ਸ਼ੁਰੂ ਹੋਵੇਗੀ ਜਦਕਿ 16 ਮਈ ਨੂੰ ਰਹਿਰਾਸ ਜੀ ਦੀ ਬਾਣੀ ਦੇ ਪਾਠ ਉਪਰੰਤ ਬ੍ਰਹਮ ਗਿਆਨੀ ਸੱਚ ਖੰਡ ਵਾਸੀ ਨਿਮਰਤਾ ਦੇ ਪੁੰਜ, ਮਹਾਨ ਪਰੋਪਕਾਰੀ, ਦਾਨੀ ਭਗਤ ਬਾਬਾ ਚਰਨ ਸਿੰਘ ਜੀ ਦੀ ਪਵਿਤਰ ਯਾਦ ‘ਚ ਵਿਸ਼ਾਲ ਦੀਵਾਨ ਸਜਾਇਆ ਜਾਵੇਗਾ।
ਇਸ ਸਮਾਗਮ ਦੀਆ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿਦੇਸ਼ਾ ਤੋ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼, ਖਾਣ ਪੀਣ ਦੀ ਵੀ ਵਿਵਸਥਾ ਬੜੇ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ 17 ਮਈ ਨੂੰ ਸਵੇਰੇ 8ਵਜੇ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਵਿਸ਼ਾਲ ਪੰਡਾਲ ‘ਚ ਸਜਾਏ ਜਾਣਗੇ ਇਸ ਦੀਵਾਨ ‘ਚ ਸੰਤ ਮਹਾਪੁਰਸ਼, ਰਾਗੀ ਢਾਡੀ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਣਗੇ।