ਹੁਸ਼ਿਆਰਪੁਰ 15 ਅਪ੍ਰੈਲ (ਤਰਸੇਮ ਦੀਵਾਨਾ)- ਜਿੱਥੇ ਪੂਰੇ ਭਾਰਤ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਪੂਰੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਉਥੇ ਹੀ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਡੈਮੋਕਰੇਟਿਕ ਭਾਰਤੀਯ ਲੋਕ ਦਲ ਅਤੇ ਭਗਵਾਨ ਵਾਲਮੀਕੀ ਲਾਇਨਜ਼ ਗਰੁੱਪ ਆਫ ਵੈਲਫੇਅਰ ਸੋਸਾਇਟੀ ਵੱਲੋਂ ਜਾਗਰੂਕਤਾ ਮਾਰਚ ਭਗਵਾਨ ਵਾਲਮੀਕੀ ਆਸ਼ਰਮ (ਮੰਦਰ) ਪਿੰਡ ਨੰਦਨ ਪੁਰ ਤੋਂ ਸ਼ੁਰੂ ਕਰਕੇ ਜਲੰਧਰ ਸ਼ਹਿਰ ਵਿੱਚ ਕੱਢਿਆ ਗਿਆ। ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਨੇ ਸਮੂਹ ਵਿਸ਼ਵ ਵਾਸੀਆਂ ਨੂੰ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਵਸ ਦੀਆਂ ਸ਼ੁਭਕਾਮਨਾਮਾ ਦਿੰਦੇ ਹੋਏ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਯੋਗਦਾਨ ਕਿਸੇ ਇੱਕ ਵਰਗ ਵਿਸ਼ੇਸ਼ ਦੇ ਲਈ ਨਹੀਂ ਸਗੋਂ ਸੰਪੂਰਨ ਮਾਨਵਤਾ ਨੂੰ ਉਨ੍ਹਾਂ ਦੇ ਹੱਕ ਅਧਿਕਾਰ ਸੰਵਿਧਾਨ ਰਾਹੀਂ ਲੈ ਕੇ ਦਿੱਤੇ।
ਬਾਬਾ ਸਾਹਿਬ ਜੀ ਦਾ ਸਟੈਚੂ ਹਰ ਇੱਕ ਪਿੰਡ ਵਿਚ ਲਾਇਆ ਜਾਵੇ
ਉਹਨਾਂ ਨੇ ਕਿਹਾ ਕਿ ਜੇਕਰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਤਾਂ ਆਪਣੇ ਬੱਚਿਆਂ ਨੂੰ ਵਿਦਿਆ ਤੋਂ ਵੰਚਿਤ ਨਾ ਰਹਿਣ ਦਿਓ। ਗੁਰਮੁਖ ਸਿੰਘ ਖੋਸਲਾ ਨੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਾਬਾ ਸਾਹਿਬ ਜੀ ਦਾ ਸਟੈਚੂ ਹਰ ਇੱਕ ਪਿੰਡ ਵਿਚ ਲਾਇਆ ਜਾਵੇ। ਇਸ ਮੌਕੇ ਭਗਵਾਨ ਵਾਲਮੀਕੀ ਲਾਇਨਜ਼ ਗਰੁੱਪ ਆਫ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਕੇ. ਕੇ ਸੱਭਰਵਾਲ ਨੇ ਗਰੀਬਾਂ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਇੱਕ ਮਨੁੱਖ ਨੂੰ ਬਾਬਾ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚਲਣਾ ਚਾਹੀਦਾ ਹੈ। ਉਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਗੁਰਪਤਵੰਤ ਸਿੰਘ ਪੰਨੂ ਵੱਲੋਂ ਬਾਬਾ ਸਾਹਿਬ ਜੀ ਪ੍ਰਤੀ ਗਲਤ ਸ਼ਬਦਵਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਸੱਭਰਵਾਲ ਨੇ ਕਿਹਾ ਕਿ ਪੰਨੂ ਭਾਰਤ ਦੇਸ਼ ਵਿੱਚ ਵੰਡੀਆਂ ਪਾ ਰਿਹਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਵੀ ਤੋੜ ਰਿਹਾ ਹੈ। ਸਰਕਾਰ ਪੰਨੂ ਨੂੰ ਤੁਰੰਤ ਨੱਥ ਪਾਵੇ ਅਤੇ ਵਿਦੇਸ਼ ਤੋਂ ਭਾਰਤ ਲਿਆ ਕੇ ਜੇਲ ਵਿੱਚ ਬੰਦ ਕਰੇ ਅਤੇ ਇਸ ਨੂੰ ਫਾਂਸੀ ਦੀ ਸਜ਼ਾ ਦੇਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਲੋਕ ਗਾਇਕ ਰਮੇਸ਼ ਨੂਸੀਵਾਲ, ਡਾ. ਮੰਨਜੀਤ ਵਰਿਆਣਾ, ਸ਼ਸ਼ੀ ਵਿਰਦੀ, ਮਨਜੀਤ ਹੈਲਰ, ਜੋਗਿੰਦਰ ਪਾਲ, ਦੇਸ਼ ਰਾਜ, ਗੁਰਮੇਜ ਸਿੰਘ, ਐਡਵੋਕੇਟ ਦੀਪੀ ਸੱਭਰਵਾਲ, ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ ਡੈਮੋਕਰੇਟਿਕ ਭਾਰਤੀਯ ਲੋਕ ਦਲ, ਬਲਦੇਵ ਰਾਜ, ਅਮਰੀਕ ਸਿੰਘ ਬਿੱਟੂ, ਕੁਨਾਲ, ਗੁਰਦੀਪ ਚੰਦ, ਮੇਜਰ ਸਰਾਇਖਾਸ ਆਦਿ ਸਾਥੀ ਮੌਜੂਦ ਹੋਏ।