ਕੁਇਜ਼ ਮੁਕਾਬਲੇ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ
ਹੁਸ਼ਿਆਰਪੁਰ, 16 ਅਪ੍ਰੈਲ ( ਤਰਸੇਮ ਦੀਵਾਨਾ) – ਡਾਕਟਰ ਭੀਮ ਰਾਓ ਅੰਬੇਡਕਰ ਯੂਥ ਕਲੱਬ ਧੁੱਗਾ ਕਲਾਂ ਵੱਲੋਂ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਪਿੰਡ ਧੁੱਗਾ ਕਲਾਂ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਬਲਦੇਵ ਸਿੰਘ ਧੁੱਗਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਉਹਨਾਂ ਨੇ ਆਧੁਨਿਕ ਭਾਰਤ ਦੀ ਨੀਂਹ ਰੱਖੀ। ਉਹਨਾਂ ਕਿਹਾ ਕਿ ਬਾਬਾ ਸਾਹਿਬ ਭੀਮ ਅੰਬੇਡਕਰ ਦੀ ਬਦੌਲਤ ਹੀ ਅੱਜ ਦਲਿਤ ਸਮਾਜ ਬਰਾਬਰਤਾ ਦਾ ਨਿੱਘ ਮਾਣ ਰਿਹਾ ਹੈ।
ਉਨਾਂ ਨੇ ਦਲਿਤਾਂ ਨੂੰ ਮਨੁੱਖਤਾ ਦਾ ਦਰਜਾ ਦਿੱਤਾ ਕਿਉਂਕਿ ਪਹਿਲਾਂ ਤਾਂ ਦਲਿਤਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾਂਦਾ ਸੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਜੀਵਨ ਭਰ ਜਾਤ-ਪਾਤ ਦੀ ਘਿਰਣਾ ਦਾ ਸਾਹਮਣਾ ਕਰਦੇ ਹੋਏ ਸਫਲਤਾ ਦੀਆਂ ਉੱਚੀਆਂ ਮੰਜਲਾਂ ਨੂੰ ਛੂੰਹਦੇ ਹੋਏ ਭਾਰਤ ਨੂੰ ਤਰੱਕੀ ਦੇ ਰਾਹ ਤੇ ਤੋਰਿਆ। ਸਾਨੂੰ ਵੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਤੋਂ ਪ੍ਰੇਰਣਾ ਲੈਂਦੇ ਹੋਏ ਜੀਵਨ ਭਰ ਸਮਾਜ ਦੇ ਦੇਸ਼ ਨੂੰ ਵਿਕਸਤ ਬਣਾਉਣ ਲਈ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਬਾਬਾ ਸਾਹਿਬ ਦੇ ਜੀਵਨ ਬਾਰੇ ਕੁਇਜ ਮੁਕਾਬਲਾ ਕਰਾਇਆ ਗਿਆ। ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਾਜ਼ਰ ਬੱਚਿਆਂ ਨੂੰ ਕਾਪੀਆਂ ਤੇ ਪੈਨ ਵੰਡੇ ਗਏ।ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਦੇਸ਼ ਰਾਜ ਧੁੱਗਾ, ਰਜਿੰਦਰ ਸਿੰਘ, ਜੁਵਰਾਜ ਸਿੰਘ, ਪਰਮਜੀਤ ਸਿੰਘ, ਸ਼ਰਨਜੀਤ ਸਿੰਘ, ਤਰਲੋਚਨ ਸਿੰਘ, ਨਿਰੰਜਨ ਸਿੰਘ, ਜੁਗਿੰਦਰ ਸਿੰਘ, ਪ੍ਰਗਟ ਸਿੰਘ, ਮਨਜੀਤ ਸਿੰਘ, ਜਗਦੀਸ ਸਿੰਘ, ਜਸਪਾਲ, ਸਤਪਾਲ ਸਿੰਘ, ਕਰਨ ਧੁੱਗਾ, ਲਵ ਸਾਬੂ, ਪਵਨ, ਹੈਪੀ, ਸਦਾ ਰਾਮ, ਪ੍ਰਿੰ. ਕੁਲਵੰਤ ਸਿੰਘ, ਕੁਲਵਿੰਦਰ ਕੌਰ, ਸੁਨੀਤਾ ਦੇਵੀ, ਸੀਮਾ ਦੇਵੀ, ਹਰਪ੍ਰੀਤ, ਰਜਨੀ ਦੇਵੀ, ਮੋਹਿਤ, ਗੁਰਪਾਲ, ਅਵਤਾਰ ਹੈਰੀ, ਪੰਕੂ, ਮਨਪ੍ਰੀਤ, ਪ੍ਰਿੰਸ, ਜਸਵੰਤ ਸਿੰਘ, ਲਵ ਧੁੱਗਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

