Breaking
Mon. Aug 3rd, 2026

ਡੇਰਾ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਖਾਲਸੇ ਦਾ ਸਾਜਨਾ ਦਿਵਸ ਤੇ ਵਿਸਾਖੀ ਸਮਾਗਮ ਮਨਾਇਆ

ਬਾਬਾ ਮੇਲਾ ਰਾਮ ਭਰੋਮਜਾਰਾ

ਹੁਸ਼ਿਆਰਪੁਰ /ਭਰੋਮਜ਼ਾਰਾ 16 ਅਪ੍ਰੈਲ (ਤਰਸੇਮ ਦੀਵਾਨਾ ) – ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ,ਸੰਤ ਡਾ. ਲਛਮਣ ਦਾਸ ਭਰੋਮਜਾਰਾ ਦੀ ਸਰਪ੍ਰਸਤੀ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ । ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਡੇਰੇ ਦੇ ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਤਾਂ ਨੇ ਜਿੱਥੇ ਉਕਤ ਦਿਹਾੜਿਆ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਉਪਦੇਸ਼ ਦਿੱਤਾ ਉਥੇ ਬੱਚਿਆ ਨੂੰ ਪੜ੍ਹਾਈ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਸਮਾਜ ਅਤੇ ਦੇਸ਼ ਤਰੱਕੀ ਵੱਲ ਵਧੇ ।ਸਮਾਗਮ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।

ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ,ਬਾਬਾ ਹਰਜਿੰਦਰ ਪਾਲ, ਬੁੱਧ ਪ੍ਰਕਾਸ਼, ਏ.ਐਸ ਆਈ ਸੁਰਿੰਦਰ ਪਾਲ, ਸੁਖਦੇਵ ਕੁਮਾਰ, ਨਿਕਲਸ ਜੱਖੂ, ਕਰਮ ਵੀਰ ਫਗਵਾੜਾ, ਕੇ.ਕੇ ਪਾਲ ਵੜਿੰਗ, ਸ਼ਾਮ ਸੁੰਦਰ, ਬਿਹਾਰੀ ਲਾਲ ਨੰਗਲ ਭਾਖੜਾ, ਐਸ.ਡੀ.ਓ ਸੋਮ ਨਾਥ ਗੜ੍ਹਸ਼ੰਕਰ , ਲੈਕ: ਰਾਮ ਲੁਭਾਇਆ ਕਲਸੀ, ਪ੍ਰਿੰਸੀਪਲ ਹਰਭਜ ਰਾਮ, ਡਾ. ਕ੍ਰਿਪਾਲ ਸਿੰਘ, ਬਲਵੰਤ ਰਾਏ ਵੜਿੰਗ ਜਲੰਧਰ, ਸਰੋਜ ਕੁਮਾਰ ਵੜਿੰਗ, ਹਰਕੇਸ਼ ਜਲੰਧਰ , ਗਿਆਨ ਚੰਦ ਸੀਂਮਾ , ਦਵਿੰਦਰ ਕੁਮਾਰ ਸੀਂਮਾ , ਗ੍ਰੰਥੀ ਅਵਤਾਰ ਸਿੰਘ, ਯਸ਼ਪਾਲ ਗੜਸ਼ੰਕਰ,ਕਾਕਾ ਪ੍ਰਧਾਨ ਵੜਿੰਗ, ਪਰਮਜੀਤ ਪੰਮਾ, ਬੀਬੀ ਬਲਵਿੰਦਰ ਕੌਰ ,ਬੀਬੀ ਰਾਮੇਸ਼ਵਰ ਕੌਰ ,ਬੀਬੀ ਵਿਿਦਆ ਦੇਵੀ ਨੰਗਲ ,ਸੁਰਿੰਦਰ ਕੌਰ , ਮਹਿੰਦਰ ਕੌਰ , ਸੁਰਜੀਤ ਕੌਰ, ਦੀਪਾ ਭਰੋਮਜਾਰਾ, ਚਰਨਜੀਤ ਨਵਾਂਸ਼ਹਿਰ ਆਦਿ ਸੰਗਤਾਂ ਹਾਜਰ ਸਨ।

By admin

Related Post