8000 ਲੀਟਰ ਲਾਹਣ ਅਤੇ 82500 ਮਿ:ਲੀ: ਨਜਾਇਜ ਸ਼ਰਾਬ ਬ੍ਰਾਮਦ

ਲਾਹਣ

ਜਲੰਧਰ 14 ਮਈ (ਜਸਵਿੰਦਰ ਸਿੰਘ ਆਜ਼ਾਦ)- ਜਿਲ੍ਹਾ ਜਲੰਧਰ ਦਿਹਾਤੀ ਦੀ ਸਬ ਡਵੀਜਨ ਫਿਲੌਰ ਦੀ ਪੁਲਿਸ ਵੱਲੋਂ ਥਾਣਾ ਬਿਲਗਾ ਦੇ ਸੰਗੋਵਾਲ ਦੇ ਮੰਡ ਦੇ ਏਰੀਆ ਵਿੱਚ ਰੇਡ ਕਰਕੇ ਕੁੱਲ 04 ਵਿਅਕਤੀਆ ਨੂੰ ਕਾਬੂ ਕਰਕੇ ਕੁੱਲ 8000 ਲੀਟਰ ਲਾਹਣ ਅਤੇ 82500 ਮਿ:ਲੀ: ਨਜਾਇਜ ਸ਼ਰਾਬ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ। ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾਂ ਅਤੇ ਸ਼ਰਾਬ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਰਾਏ, ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ਼੍ਰੀ ਸਰਵਣ ਸਿੰਘ ਬੱਲ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਫਿਲੌਰ, ਥਾਣਾ ਗੁਰਾਇਆ ਅਤੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਸ਼ਰਾਬ ਦੇ ਕੁੱਲ 04 ਤਸਕਰਾਂ ਨੂੰ ਕਾਬੂ ਕੀਤਾ ਗਿਆ ਅਤੇ ਉਹਨਾਂ ਪਾਸੋਂ 8000 ਲੀਟਰ ਲਾਹਣ ਬ੍ਰਾਮਦ ਕੀਤੀ ਗਈ ਅਤੇ 82500 ਮਿ:ਲੀ: ਨਜਾਇਜ ਸ਼ਰਾਬ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਫਿਲੌਰ, ਥਾਣਾ ਗੁਰਾਇਆ ਅਤੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਮਿਤੀ 14-05-2025 ਨੂੰ ਥਾਣਾ ਬਿਲਗਾ ਦੇ ਏਰੀਆ ਸੰਗੋਵਾਲ ਦੇ ਦਰਿਆ ਨਾਲ ਲੱਗਦੇ ਹਿੱਸੇ ਦੀ ਸਰਚ ਕੀਤੀ ਗਈ। ਇਸੇ ਸਰਚ ਦੌਰਾਨ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ, ਮਹਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਲਾਡੀ ਪੁੱਤਰ ਰੇਸ਼ਮ ਸਿੰਘ ਅਤੇ ਮੱਦੀ ਪੁੱਤਰ ਪਾਲਾ ਸਿੰਘ ਵਾਸੀਆਨ ਪਿੰਡ ਸੰਗੋਵਾਲ ਪਾਸੋਂ 8000 ਲੀਟਰ ਲਾਹਣ ਬ੍ਰਾਮਦ ਕੀਤੀ ਗਈ।

ਇਸ ਤੋਂ ਇਲਾਵਾ 82500 ਮਿ:ਲੀ: ਨਜਾਇਜ ਸ਼ਰਾਬ ਬ੍ਰਾਮਦ ਹੋਈ। ਜਿਸ ਬਾਰੇ ਭਾਲ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਬ ਕਿਸ ਵਿਅਕਤੀ ਦੀ ਹੈ ਅਤੇ ਇਹਨਾਂ ਦੇ ਖਿਲਾਫ ਹੇਠ ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ। ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਮੁਕੱਦਮਾ ਨੰਬਰ 45 ਮਿਤੀ 14-05-2025 ਅਫ਼ਧ 61-1-14 ਆਬਕਾਰੀ ਐਕਟ, 123, 62 ਬੀ.ਐਨ.ਐਸ. ਥਾਣਾ ਬਿਲਗਾ

ਦੋਸ਼ੀਆਂ ਦਾ ਵੇਰਵਾ:-

1. ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸੰਗੋਵਾਲ ਥਾਣਾ ਬਿਲਗਾ।

2. ਮਹਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਸੰਗੋਵਾਲ ਥਾਣਾ ਬਿਲਗਾ।

3. ਲਾਡੀ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਸੰਗੋਵਾਲ ਥਾਣਾ ਬਿਲਗਾ।

4. ਮੱਦੀ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਸੰਗੋਵਾਲ ਥਾਣਾ ਬਿਲਗਾ।

ਬ੍ਰਾਮਦਗੀ:-

1. 8000 ਲੀਟਰ ਲਾਹਣ।

ਮੁਕੱਦਮਾ ਨੰਬਰ 46 ਮਿਤੀ 14-05-2025 ਅਫ਼ਧ 61-1-14 ਆਬਕਾਰੀ ਐਕਟ, 123, 62 ਬੀ.ਐਨ.ਐਸ. ਥਾਣਾ ਬਿਲਗਾ

ਦੋਸ਼ੀਆਂ ਦਾ ਵੇਰਵਾ:-

1. ਨਾ-ਮਲੂਮ ਵਿਅਕਤੀ।

ਬ੍ਰਾਮਦਗੀ:-

82500 ਮਿ:ਲੀ: ਨਜਾਇਜ ਸ਼ਰਾਬ।

By admin

Related Post