Breaking
Tue. Jul 15th, 2025

43,55000 ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਕੀਤੇ ਦੋ ਮੁਲਜ਼ਮ ਹੋਰ ਗ੍ਰਿਫਤਾਰ : ਇੰਸਪੈਕਟਰ ਰਜਿੰਦਰ ਸਿੰਘ ਮਿਨਹਾਸ

ਧੋਖਾਧੜੀ

ਹੁਸ਼ਿਆਰਪੁਰ 1 ਜੂਨ ( ਤਰਸੇਮ ਦੀਵਾਨਾ ) ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਮੁਕੇਸ਼ ਕੁਮਾਰ ਐਸ.ਪੀ ਇੰਨਵੈਸਟੀਗੇਸ਼ਨ ਅਤੇ ਡੀ. ਐਸ. ਪੀ. ਦਸੂਹਾ ਦੀਆ ਹਦਾਇਤਾਂ ਮੁਤਾਬਿਕ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਏ ਐਸ ਆਈ ਸਰਬਜੀਤ ਸਿੰਘ ਨੇ ਧੋਖਾਧੜੀ ਦੇ ਕੇਸ ਤਹਿਤ 02 ਮੁਲਜਮਾਂ ਯੋਧਾ ਸਿੰਘ ਉਰਫ ਨਵਜੋਤ ਸਿੰਘ ਪੁਤਰ ਹਰਪਾਲ ਸਿੰਘ ਅਤੇ ਨਵਨੀਤ ਸਿੰਘ ਉਰਫ ਮਾਈਕਲ ਪੁਤਰ ਜਸਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਅਧਿਕਾਰੀਆ ਨੇ ਇਸ ਸਬੰਧੀ ਦੱਸਿਆ ਕਿ ਸੁੱਚਾ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੋਰੀਆ, ਦਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਰਮਨ ਕੋਰ ਪਤਨੀ ਦਵਿੰਦਰ ਸਿੰਘ ਪਿੰਡ ਸੰਘੋਈ ਨੇ ਆਪਣੇ ਲੜਕੇ ਨੂੰ ਅਮਰੀਕਾ ਭੇਜਣ ਲਈ ਉਕਤ ਵਿਕਤੀਆਂ ਨੂੰ 43,55000 ਰੁਪਏ ਦਿੱਤੇ ਸਨ ਪਰੰਤੂ ਉਕਤ ਵਿਅਕਤੀਆਂ ਨੇ ਲੜਕੇ ਨੂੰ ਅਮਰੀਕਾ ਨਾ ਭੇਜ ਕੇ ਸੁੱਚਾ ਸਿੰਘ ਵਗੈਰਾ ਨਾਲ 43,55000 ਰੁਪਏ ਦੀ ਧੋਖਾਧੜੀ ਕੀਤੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁੱਚਾ ਸਿੰਘ ਵਗੈਰਾ ਵੱਲੋਂ ਦਿੱਤੀ ਗਈ ਦਰਖਾਸਤ ਦੀ ਇਨਕੁਆਇਰੀ ਕਰਨ ਤੋਂ ਉਪਰੰਤ ਉਕਤ ਵਿਅਕਤੀਆਂ ਤੇ ਥਾਣਾ ਦਸੂਹਾ ਵਿਖੇ ਮੁਕਦਮਾ ਦਰਜ ਕੀਤਾ ਗਿਆ ਉਹਨਾਂ ਦੱਸਿਆ ਕਿ ਇਸ ਮੁਕਦਮੇ ਵਿੱਚ ਮੁਲਜਮ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਪਹਿਲਾ ਹੀ ਜੇਲ ਭੇਜਿਆ ਗਿਆ ਸੀ ਤੇ ਉਸ ਤੋ ਬਾਦ ਵਿੱਚ ਤਫਤੀਸ਼ ਦੋਰਾਨ ਮੁਲਜਮ ਦਵਿੰਦਰ ਸਿੰਘ ਦੇ ਦੱਸਣ ਤੇ ਹੀ ਮੁਲਜਮ ਯੋਧਾ ਸਿੰਘ ਉਰਫ ਨਵਜੋਤ ਸਿੰਘ ਅਤੇ ਨਵਨੀਤ ਸਿੰਘ ਉਰਫ ਮਾਈਕਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

By admin

Related Post