ਪੰਜਾਬ ਵਿੱਚ ਆਏ ਦਿਨ ਸੋਸ਼ਲ ਮੀਡੀਆ ਤੇ ਨਸ਼ੇੜੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ : ਪੰਜਾਬ ਪ੍ਰਧਾਨ ਬੀਰਪਾਲ ਠਰੋਲੀ
ਹੁਸ਼ਿਆਰਪੁਰ 27 ਮਈ ( ਤਰਸੇਮ ਦੀਵਾਨਾ ) ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਨੂੰ ਕਾਫੀ ਦਿਨ ਹੋ ਚੁੱਕੇ ਹਨ ਇਸ ਦੌਰਾਨ ਪੁਲਿਸ ਵਿਭਾਗ ਦੀਆਂ ਸਪੈਸ਼ਲ ਟੀਮਾਂ ਵੱਲੋਂ ਸਮੂਹ ਪੰਜਾਬ ਦੇ ਵਿੱਚ ਸੈਨਥੈਟਿਕ ਡਰੱਗਸ, ਚੂਰਾ, ਪੋਸਤ, ਅਫੀਮ, ਮੈਡੀਕਲ ਨਸ਼ਾ ਵੱਡੀ ਮਿਕਦਾਰ ਵਿੱਚ ਵਿੱਚ ਰਿਕਵਰ ਵੀ ਕੀਤਾ ਗਿਆ ਹੈ ਅਤੇ ਨਾਲ ਹੀ ਕਈ ਨਸ਼ੇ ਦੇ ਸੁਦਾਗਰਾ ਦੇ ਖਿਲਾਫ਼ ਐਫ਼ ਆਈ ਆਰ ਵੀ ਦਰਜ਼ ਕੀਤੀਆਂ ਜਾ ਚੁੱਕੀਆਂ ਹਨ। ਪਰ ਅਜੇ ਵੀ ਇਹ ਨਸ਼ੇ ਦਾ ਦੈਂਤ, ਪੰਜਾਬ ਦੇ ਵਿੱਚ ਐਨੇ ਵੱਡੇ ਪੱਧਰ ਤੇ ਆਪਣੇ ਪੈਰ ਪਸਾਰ ਚੁੱਕਾ ਜੋ ਕਿ ਇਸ ਨੂੰ ਜੜ ਤੋਂ ਖ਼ਤਮ ਕਰਨ ਦੇ ਲਈ ਸ਼ਾਇਦ ਇਹ ਸਮਾਂ ਨਾ ਕਾਫ਼ੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਬੇਗਮਪੁਰਾ ਟਾਈਗਰ ਫੋਰਸ ਦੇ ਧਾਕੜ ਪੰਜਾਬ ਪ੍ਰਧਾਨ ਬੀਰਪਲ ਠਰੋਲੀ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਇੱਥੇ ਇਹ ਵੀ ਕਹਿਣਾ ਅਥਕਥਨੀ ਨਹੀਂ ਹੋਵੇਗੀ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵੱਲੋਂ ਜੋ ਨਸ਼ਿਆਂ ਵਿਰੁੱਧ ਇੱਕ ਸਖ਼ਤ ਅਤੇ ਠੋਸ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਆਏ ਦਿਨ ਸੋਸ਼ਲ ਮੀਡੀਆ ਤੇ ਨਸ਼ੇੜੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ
ਜੇਕਰ ਪਿਛਲੀਆਂ ਸਰਕਾਰਾਂ ਨੇ ਐਨਾ ਜ਼ਿਆਦਾ ਜ਼ੋਰ ਲਾ ਕੇ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਸ਼ਾਹਿਦ ਇਹ ਨਸ਼ਾ ਪੰਜਾਬ ਵਿੱਚ ਇੰਨੇਂ ਜ਼ਿਆਦਾ ਵੱਡੇ ਪੱਧਰ ਤੱਕ ਪੈਰ ਨਾ ਪਸਾਰਦਾ । ਉਹਨਾ ਕਿਹਾ ਕਿ ਆਏ ਦਿਨ ਸੋਸ਼ਲ ਮੀਡੀਆ ਤੇ ਨਸ਼ੇੜੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਜੋ ਕਿ ਕਿਤੇ ਨਾ ਕਿਤੇ ਪੁਲਿਸ ਦੀ ਇੰਟੈਲੀਜੈਂਸ ਵਿਭਾਗ ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰਦੀਆਂ ਹਨ ! ਉਹਨਾਂ ਕਿਹਾ ਕਿ ਥੋੜ੍ਹਾ ਸਮਾਂ ਪਹਿਲਾਂ ਮਜੀਠਾ ਖੇਤਰ ਦੇ ਵਿੱਚ ਨਜ਼ਾਇਜ਼ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਦੋ ਦਰਜਨ ਤੋ ਜਿਆਦਾ ਮੌਤਾਂ ਹੋ ਗਈਆਂ ਸਨ । ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਰੜਾ ਐਕਸ਼ਨ ਲਿਆ ਗਿਆ ਸੀ ਤੇ ਲੱਗਭਗ 18 ਵਿਅਕਤੀਆਂ ਦੇ ਖਿਲਾਫ਼ ਐਫਆਈਆਰ ਦਰਜ ਵੀ ਕੀਤੀਆਂ ਗਈਆਂ ਸੀ ਅਤੇ ਪੰਜਾਬ ਸਰਕਾਰ ਵਲੋਂ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੱਦਦ ਵੱਜੋਂ ਵੀ ਦਿੱਤੇ ਗਏ ਸਨ।
ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਤੇ ਕਾਰਵਾਈ ਕੀਤੀ ਗਈ ਸੀ। ਉਹਨਾਂ ਕਿਹਾ ਕਿ ਜਿੰਨਾ ਚਿਰ ਪੰਜਾਬ ਦੇ ਲੋਕ ਨਸ਼ਿਆਂ ਵਿਰੁੱਧ ਖੁੱਲ ਕੇ ਸਰਕਾਰ ਦਾ ਸਾਥ ਨਹੀਂ ਦਿੰਦੇ ਉਨੀਂ ਦੇਰ ਤੱਕ ਪੰਜਾਬ ਵਿੱਚੋਂ ਨਸ਼ੇ ਦੇ ਇਸ ਦੈਂਤ ਨੂੰ ਮਾਰਿਆ ਨਹੀਂ ਜਾ ਸਕਦਾ। ਉਹਨਾਂ ਅੰਤ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਖ਼ਤਮ ਕਰਨ ਦੀ ਮੁਹਿੰਮ ਤੇ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ। ਜੇਕਰ ਇਹੀ ਪੈਸਾ ਇਹਨਾਂ ਨੌਜ਼ਵਾਨਾਂ ਦੇ ਮੁੜ ਵਸੇਬੇ ਲਈ ਲਾਇਆ ਜਾਵੇ ਤਾਂ ਨਸ਼ਾ ਤਸ਼ਕਰਾਂ ਦੀ ਕਮਰ ਤੋੜੀ ਜਾ ਸਕਦੀ ਹੈ ਅਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ।