ਦਸੂਹਾ ਪੁਲਿਸ ਨੇ ਕਤਲ ਕੇਸ ਵਿੱਚ ਲੋੜੀਦੇ ਕਥਿਤ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਪੁਲਿਸ

ਹੁਸ਼ਿਆਰਪੁਰ 27 ਮਈ ( ਤਰਸੇਮ ਦੀਵਾਨਾ ) ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਮੁਕੇਸ਼ ਕੁਮਾਰ ਪੀ.ਪੀ.ਐਸ .ਐਸ.ਪੀ ਇੰਨਵੈਸਟੀਗੇਸ਼ਨ ਦੀਆ ਹਦਾਇਤਾਂ ਮੁਤਾਬਿਕ ਪੀ ਪੀ ਐਸ ਡੀ ਐਸ ਪੀ ਸਬ ਡਵੀਜਨ ਦਸੂਹਾ ਦੀ ਅਗਵਾਈ ਹੇਠ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ। ਥਾਣਾ ਦਸੂਹਾ ਦੇ ਕਥਿਤ ਦੋਸ਼ੀ ਮਨਜੀਤ ਸਿੰਘ ਉਰਫ ਸਾਹਿਬ ਪੁੱਤਰ ਜੋਗਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਬਨੀ ਪੁੱਤਰ ਜੋਗਿੰਦਰ ਵਾਸੀ ਸ਼ਾਹਪੁਰ ਦੇ ਬਿਆਨਾ ਮੁਤਾਬਿਕ ਹੋਏ ਮੁਕੱਦਮੇ ਵਿੱਚ ਉਸਦਾ ਪਿਤਾ ਜੋਗਿੰਦਰ ਸਿੰਘ 15 ਮਈ 2025 ਨੂੰ ਆਪਣੇ ਮੋਟਰ ਸਾਇਕਲ ਤੇ ਟਾਡਾ ਵਿਖੇ ਆਪਣੇ ਨਿੱਜੀ ਕੰਮ ਲਈ ਜਾ ਰਿਹਾ ਸੀ ਤਾ ਪਰਮਜੀਤ ਸਿੰਘ ਪੁੱਤਰ ਫੋਜਾ ਸਿੰਘ ਵਾਸੀ ਸ਼ਾਹਪੁਰ ਦੇ ਖੇਤ ਨਜਦੀਕ ਮਨਜੀਤ ਸਿੰਘ ਉਰਫ ਸਾਹਿਬ ਪੁੱਤਰ ਜੋਗਿੰਦਰ ਸਿੰਘ ਵਾਸੀ ਸ਼ਾਹਪੁਰ ਨੇ ਆਪਣਾ ਟਰੈਕਟਰ ਉਸਦੇ ਪਿਤਾ ਦੇ ਮੋਟਰ ਸਾਇਕਲ ਵਿੱਚ ਮਾਰ ਕੇ ਉਸ ਨੂੰ ਧੱਕ ਕੇ ਲੈ ਗਿਆ ਜਿਸ ਨਾਲ ਉਸਦੇ ਪਿਤਾ ਦੀ ਮੋਤ ਹੋ ਗਈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਹਾ ਧਿਰਾ ਦਾ ਜਮੀਨ ਸਬੰਧੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਜਿਸ ਤੇ ਉਕਤ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ। ਉਹਨਾਂ ਦੱਸਿਆ ਕਈ ਕਥਿਤ ਦੋਸੀ ਪਾਸੋ ਡੁਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

By admin

Related Post