ਹੁਸ਼ਿਆਰਪੁਰ 15 ਅਪ੍ਰੈਲ ( ਤਰਸੇਮ ਦੀਵਾਨਾ ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ ਜਿਸ ਉਪਰੰਤ ਪੈਰਾਂ ਮਾਊਂਟ ਮਾਡਰਨ ਸਕੂਲ ਦੇ ਮੁਖ ਅਧਿਆਪਕ ਸੁਖਵਿੰਦਰ ਕੌਰ ਨੇ ਦੱਸਿਆ ਕਿ ਸਾਹਿਬ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਹੈਪੀ ਵਾਸੀ ਨਿਊ ਫਤਿਹਗੜ੍ਹ ਸਹੋਤਾ ਫਾਰਮ ਨੇ ਸਕੂਲ ਵਿੱਚੋਂ 500 ਵਿੱਚੋਂ 498 ਅੰਕ ਪ੍ਰਾਪਤ ਕੀਤੇ ਹਨ ਅਤੇ ਮੈਰਿਡ ਲਿਸਟ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਵੀਂ ਅਤੇ ਅੱਠਵੀਂ ਜਮਾਤ ਦਾ ਰਿਜ਼ਲਟ ਸਕੂਲ ਦਾ ਬਹੁਤ ਹੀ ਸ਼ਾਨਦਾਰ ਰਿਹਾ।
ਦੂਜੇ ਪਾਸੇ ਸਾਹਿਬ ਕੁਮਾਰ ਨਾਲ ਗੱਲ ਕਰਨ ਉਪਰੰਤ ਉਸਨੇ ਦੱਸਿਆ ਕਿ ਮੈਂ ਆਪਣੇ ਅਧਿਆਪਕਾਂ ਅਤੇ ਮਾਤਾ ਮੋਨੀਕਾ ਰਾਣੀ ਅਤੇ ਪਿਤਾ ਦੀ ਮਿਹਨਤ ਅਤੇ ਆਪਣੀ ਸਖਤ ਮਿਹਨਤ ਸਦਕਾ ਇਹ ਅੰਕ ਪ੍ਰਾਪਤ ਕੀਤੇ ਹਨ ਅਤੇ ਸਕੂਲ ਵਿੱਚੋਂ ਪਹਿਲਾ ਦਰਜਾ ਪ੍ਰਾਪਤ ਕਰਨ ਤੇ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਅਤੇ ਅਗਾਂਹ ਵੀ ਆਪਣੀ ਪੜ੍ਹਾਈ ਨੂੰ ਨਿਰੰਤਰ ਇਸੇ ਤਰ੍ਹਾਂ ਜਾਰੀ ਰੱਖਾਂਗਾ ਸਾਹਿਬ ਕੁਮਾਰ ਦੀ ਮਾਤਾ ਮੋਨਿਕਾ ਰਾਣੀ ਨੇ ਦੱਸਿਆ ਕਿ ਸਾਹਿਬ ਬਹੁਤ ਆਗਿਆਕਾਰੀ ਬੱਚਾ ਹੈ ਅਤੇ ਪੜ੍ਹਾਈ ਦੇ ਨਾਲ ਨਾਲ ਇਹ ਕ੍ਰਿਕਟ ਦਾ ਵੀ ਇੱਕ ਚੰਗਾ ਖਿਡਾਰੀ ਹੈ।