Breaking
Thu. Jun 11th, 2026

ਬਜਰੰਗ ਦਲ ਹਿੰਦੋਸਤਾਨ ਦੀ ਟੀਮ ਨੇ ਸਵ: ਜਤਿੰਦਰ ਕੁਮਾਰ ਜੇ.ਕੇ. ਚੱਗਰਾਂ ਦੀ ਪਹਿਲੀਂ ਬਰਸੀ ਸ਼ਰਧਾਂਜਲੀ ਭੇਂਟ ਕੀਤੀ

ਬਜਰੰਗ ਦਲ ਹਿੰਦੋਸਤਾਨ

ਹੁਸ਼ਿਆਰਪੁਰ 20 ਮਈ ( ਤਰਸੇਮ ਦੀਵਾਨਾ ) – ਬਜਰੰਗ ਦਲ ਹਿੰਦੋਸਤਾਨ ਸੰਗਠਨ ਹੁਸ਼ਿਆਰਪੁਰ ਦੀ ਟੀਮ ਵੱਲੋਂ ਸਵ: ਸ਼੍ਰੀ ਜਤਿੰਦਰ ਕੁਮਾਰ ਜੇ.ਕੇ. ਚੱਗਰਾਂ ਦੀ ਪਹਿਲੀਂ ਬਰਸੀ ਦੇ ਮੌਕੇ ਤੇ ਸ਼੍ਰੀ ਬਜਰੰਗਬਲੀ ਮਦਿੰਰ ਹੁਸ਼ਿਆਰਪੁਰ ਵਿੱਖੇ ਪਹੁੰਚ ਕੇ ਸ਼੍ਰੀ ਹਨੁਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਅਤੇ ਇਸ ਉਪਰੰਤ ਆਏ ਹੋਏ ਸਾਰੇ ਬਜਰੰਗੀਆਂ ਵੱਲੋਂ ਜੇ.ਕੇ. ਚੱਗਰਾ ਨੂੰ ਸ਼ਰਧਾਂਜਲੀ ਭੇਂਟ ਕੀਤੀ ।

ਇਸ ਤੋਂ ਬਾਅਦ ਰਾਸ਼ਟਰੀ ਮੁੱਖ ਬੁਲਾਰੇ ਸੰਨਦੀਪ ਰਾਜਪੂਤ ਅਤੇ ਰਾਸ਼ਟਰੀ ਜਰਨਲ ਸਕੱਤਰ ਮਨਜੀਤ ਸਿੰਘ ਮਾਹਲਪੁਰੀ ਵੱਲੋਂ ਜੇ.ਕੇ. ਚੱਗਰਾ ਦੀ ਜੀਵਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਦਿਖਾਏ ਹੋਏ ਮਾਰਗ ਤੇ ਚੱਲਣ ਲਈ ਆਏ ਹੋਏ ਬਜਰੰਗੀਆਂ ਨੂੰ ਪ੍ਰੇਰਿਤ ਕੀਤਾ ।

ਇਸ ਤੋਂ ਉਪਰੰਤ ਪਰਮਜੀਤ ਸਿੰਘ ਫੌਜੀ ਬੂਥਗੜ੍ਹ ਰਾਸ਼ਟਰੀ ਸੀਨੀਅਰ ਮੀਤ ਪ੍ਰਧਾਨ, ਜਸਵੀਰ ਸਿੰਘ ਮੰਨੂ ਰਾਸ਼ਟਰੀ ਮੀਤ ਪ੍ਰਧਾਨ ਨੇ ਆਏ ਹੋਏ ਬਜਰੰਗੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਦਵਿੰਦਰ ਸਿੰਘ ਮਹਿਲਪੁਰੀ ਜ਼ਿਲ੍ਹਾ ਵਾਇਸ ਪ੍ਰਧਾਨ, ਟੋਨੀ ਹਾਂਡਾ ਸਿਟੀ ਪ੍ਰਧਾਨ, ਅਤੁਲ ਵਾਲੀਆ ਸਿਟੀ ਵਾਇਸ ਪ੍ਰਧਾਨ, ਸੰਜੂ ਸੰਜੀਵ ਹਲਕਾ ਚਬੇਵਾਲ ਪ੍ਰਧਾਨ, ਜੁਗਲ ਕਿਸ਼ੋਰ, ਪੁਸ਼ਪਿੰਦਰ, ਹੇਮਾ ਬੱਸੀ, ਮਨੀਸ਼ ਅਰੋੜਾ, ਰਣਜੋਧ ਸਿੰਘ ਰਾਣਾਂ, ਰਮਨ ਪਵਾਰ ਯੁਵਾ ਨੇਤਾ, ਰਾਹੁਲ ਰਾਣਾ, ਮੁਕੁਲ ਸ਼ਰਮਾ, ਉਂਕਾਰ ਸਿੰਘ, ਸੁਰਿੰਦਰ ਵਾਸੂਦੇਵ, ਸ਼ੀਤਲ, ਦੀਪਕ ਕੁਮਾਰ, ਗੁਰਪ੍ਰੀਤ ਸਿੰਘ, ਲਖਵੀਰ ਕੁਮਾਰ, ਲਖਵੀਰ ਕੁਮਾਰ, ਪਵਨਦੀਪ, ਗੌਰਵ ਕੁਮਾਰ, ਸੌਰਵ ਕੁਮਾਰ ਆਦਿ ਬਜਰੰਗੀ ਸ਼ਾਮਿਲ ਸਨ ।

By admin

Related Post