ਵਿਸ਼ਵ ਨੋ ਤੰਬਾਕੂ ਦਿਵਸ ਮੌਕੇ ਦਫਤਰ ਸਿਵਲ ਸਰਜਨ ਵਿਖੇ ਸੰਹੁ ਚੁੱਕ ਸਮਾਗਮ ਆਯੋਜਿਤ

ਵਿਸ਼ਵ ਨੋ ਤੰਬਾਕੂ ਦਿਵਸ

ਇੱਕ ਸਿਗਰਟ ਦੋ ਸਾਹ ਘੱਟ, ਇੱਕ ਬੀੜੀ ਤਿੰਨ ਸਾਹ ਘੱਟ : ਡਾ. ਪਵਨ ਕੁਮਾਰ

ਹੁਸ਼ਿਆਰਪੁਰ 31 ਮਈ (ਤਰਸੇਮ ਦੀਵਾਨਾ ) ਨੌਜਵਾਨਾਂ ’ਚ ਤੰਬਾਕੂਨੋਸ਼ੀ ਦੀ ਵੱਧ ਰਹੀ ਆਦਤ ਸਮਾਜ ਲਈ ਇੱਕ ਵੱਡਾ ਖਤਰਾ ਬਣ ਕੇ ਸਾਹਮਣੇ ਆ ਰਹੀ ਹੈ। ਯੂਵਾ ਅਵਸਥਾ ਜਿੰਦਗੀ ਦਾ ਉਹ ਪੜਾਅ ਹੈ ਜਿੱਥੇ ਵਿਅਕਤੀਗਤ ਰੂਪ ਵਿੱਚ ਵਿਅਕਤੀ ਦੇ ਵਿਕਾਸ ਦੀ ਨੀਂਹ ਰੱਖੀ ਜਾਂਦੀ ਹੈ ਤੇ ਇਸ ਪੜਾਅ ਤੇ ਸਿਗਰੇਟ ਸਮੇਤ ਕਿਸੇ ਵੀ ਹੋਰ ਤਰ੍ਹਾਂ ਦੇ ਨਸ਼ੇ ਦਾ ਕਿਸੇ ਵੀ ਰੂਪ ਵਿੱਚ ਇਸਤੇਮਾਲ ਕਰਨਾ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ। ਇਹ ਵਿਚਾਰ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਦਫਤਰ ਸਿਵਲ ਸਰਜਨ ਵਿਖੇ ਵਿਸ਼ਵ ਨੋ ਤੰਬਾਕੂ ਦਿਵਸ ਮੌਕੇ ਆਯੋਜਿਤ ਸੁੰਹ ਚੁੱਕ ਸਮਾਗਮ ਦੌਰਾਨ ਕਹੇ। ਇਸ ਦੌਰਾਨ ਉਹਨਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ ਡੀਪੀ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਰਣਜੀਤ ਸਿੰਘ, ਜਿਲ੍ਹਾ ਡੈਂਟਲ ਸਿਹਤ ਅਫਸਰ ਡਾ ਮੋਨਿੰਦਰ ਕੌਰ, ਜਿਲ੍ਹਾ ਐਪੀਡਿਮੋਲੇਜਿਸਟ ਡਾ ਜਗਦੀਪ ਸਿੰਘ, ਡਾ ਸ਼ਾਲਿਨੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਡੀ.ਪੀ.ਐਮ ਮੁਹੰਮਦ ਆਸਿਫ, ਏਐਨਐਮ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ, ਸਟਾਫ ਮੈਂਬਰ ਤੇ ਵਿਦਿਆਰਥਣਾਂ ਅਤੇ ਦਫਤਰ ਸਿਵਲ ਸਰਜਨ ਦਾ ਹੋਰ ਸਟਾਫ ਸ਼ਾਮਲ ਹੋਇਆ। ਇਸ ਮੌਕੇ ਤੰਬਾਕੂ ਪਦਾਰਥਾਂ ਦਾ ਇਸਤੇਮਾਲ ਨਾ ਕਰਨ ਅਤੇ ਇਸਦੇ ਮਾੜੇ ਪ੍ਰਭਾਵਾਂ ਬਾਰੇ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਵੀ ਜਾਗਰੂਕ ਕਰਨ ਸਬੰਧੀ ਸੰਹੁ ਚੁੱਕੀ ਗਈ।

ਤੁਸੀਂ ਸਿਗਰਟ ਨੂੰ ਨਹੀਂ, ਸਿਗਰਟ ਤੁਹਾਨੂੰ ਪੀਂਦੀ ਹੈ, ਇਸਦਾ ਨਤੀਜਾ ਸਿਰਫ ਮੌਤ ਹੈ

ਡਾ. ਪਵਨ ਕੁਮਾਰ ਨੇ ਕਿਹਾ ਕਿ ਸਿਗਰਟਨੋਸ਼ੀ ਜਾਂ ਕਿਸੇ ਵੀ ਤੰਬਾਕੂ ਪਦਾਰਥ ਦੀ ਲੱਤ ਤੋਂ ਛੂਟਕਾਰਾ ਮਜ਼ਬੂਤ ਇੱਛਾ ਸ਼ਕਤੀ ਅਤੇ ਸਵੈ ਵਚਨਬੱਧਤਾ ਨਾਲ ਹੀ ਪਾਇਆ ਜਾ ਸਕਦਾ ਹੈ। ਸਿਗਰੇਟਨੋਸ਼ੀ ਜਾਂ ਬੀੜੀ ਦਾ ਸੇਵਨ ਕਰਨ ਨਾਲ ਨਾ ਕੇਵਲ ਸਿਗਰੇਟ ਜਾਂ ਬੀੜੀ ਪੀਣ ਵਾਲਿਆਂ ਨੂੰ ਹੀ ਸਗੋਂ ਆਸ ਪਾਸ ਵਾਲਿਆਂ ਤੇ, ਜਿਹੜੇ ਸਿਗਰੇਟ ਜਾਂ ਬੀੜੀ ਨਹੀਂ ਵੀ ਪੀਂਦੇ ਉਹਨਾਂ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਨਾ ਸਿਰਫ਼ ਕੈਂਸਰ ਵਰਗੀ ਭਿਆਨਕ ਬੀਮਾਰੀ ਬਲਕਿ ਕੈਂਸਰ ਤੋਂ ਇਲਾਵਾ ਫੇਫੜਿਆਂ ਅਤੇ ਦਿਲ ਦੀਆਂ ਕਈ ਖਤਰਨਾਕ ਬਿਮਾਰੀਆਂ ਹੋਣ ਦਾ ਖਤਰਾ ਬੁਹਤ ਵੱਧ ਜਾਂਦਾ ਹੈ। ਇਸ ਲਈ ਸਿਗਰਟਨੋਸ਼ੀ ਕਰਨ ਵਾਲਿਆ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ‘ਇੱਕ ਸਿਗਰਟ ਦੋ ਸਾਹ ਘੱਟ, ਇੱਕ ਬੀੜੀ ਤਿੰਨ ਸਾਹ ਘੱਟ’। ਤੁਸੀਂ ਸਿਗਰਟ ਨੂੰ ਨਹੀਂ, ਸਿਗਰਟ ਤੁਹਾਨੂੰ ਪੀਂਦੀ ਹੈ, ਇਸਦਾ ਨਤੀਜਾ ਸਿਰਫ ਮੌਤ ਹੈ।

ਡਾ. ਜਗਦੀਪ ਨੇ ਤੰਬਾਕੂ ਕੰਟਰੋਲ ਐਕਟ ਅਧੀਨ ਤੰਬਾਕੂ ਵਿਰੋਧੀ ਕਾਨੂੰਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਤਹਿਤ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨਾ ਕਾਨੂੰਨੀ ਜੁਰਮ ਹੈ ਅਤੇ ਇਸਦੀ ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੋਟਪਾ ਐਕਟ ਅਧੀਨ ਕਿਸੇ ਵੀ ਸਿੱਖਿਅਕ ਅਦਾਰੇ ਦੇ 100 ਗਜ ਦੇ ਘੇਰੇ ਅੰਦਰ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸਿਗਰੇਟ ਜਾਂ ਹੋਰ ਤੰਬਾਕੂ ਉਤਪਾਦ ਵੇਚਣਾ, ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਦੀ ਸਿੱਧੇ ਅਤੇ ਅਸਿੱਧੇ ਤੌਰ ਤੇ ਇਸ਼ਤਿਹਾਰਬਾਜੀ ਤੇ ਰੋਕ ਹੈ, ਇਸ ਦੀ ਉਲਘਣਾ ਕਰਨਾ ਕਾਨੂੰਨ ਜੁਰਮ ਹੈ, ਜਿਸਦੇ ਲਈ ਸਜ਼ਾ ਅਤੇ ਜੁਰਮਾਨੇ ਦਾ ਪ੍ਰਾਵਧਾਨ ਹੈ।

By admin

Related Post