ਹੁਸ਼ਿਆਰਪੁਰ 28 ਮਈ ( ਤਰਸੇਮ ਦੀਵਾਨਾ ) ਸੰਦੀਪ ਮਲਿਕ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਮੁਕੇਸ਼ ਕੁਮਾਰ ਪੀ.ਪੀ.ਐਸ, ਪੁਲਿਸ ਕਪਤਾਨ ਤਫਤੀਸ਼ ਦੀ ਰਹਿਨੁਮਾਈ ਹੇਠ ਨਸ਼ੇ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਹੈ । ਮੁਹਿੰਮ ਤਹਿਤ ਪਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਮੁੱਖ ਅਫਸਰ ਥਾਣਾ ਮੇਹਟੀਆਣਾ ਵੱਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਦੱਸਿਆ ਕਿ ਏ ਐਸ ਆਈ ਸਤਨਾਮ ਸਿੰਘ, ਸਾਥੀ ਪੁਲਿਸ ਕਰਮਚਾਰੀਆਂ ਨਾਲ ਪਿੰਡ ਅਹਿਰਣਾ ਕਲਾਂ ਮੇਨ ਸੜਕ ਇੱਟਾ ਵਾਲੇ ਭੱਠੇ ਤੋਂ ਥੋੜਾ ਪਿਛੇ ਹੀ ਸੀ ਤਾਂ ਇਕ ਨੋਜਵਾਨ ਸਿਲਵਰ ਵਰਕ ਦੀ ਬਣੀ ਪੰਨੀ ਦੇ ਹੇਠਾਂ ਲਾਇਟਰ ਲਗਾ ਕੇ ਨਾਲ ਅੱਗ ਬਾਲ ਕੇ 20 ਰੁਪਏ ਦੇ ਨੋਟ ਨੂੰ ਪਾਇਪ ਬਣਾ ਕੇ ਵਰਕ ਵਿਚੋਂ ਉਡ ਰਹੇ ਧੁਏ ਨੂੰ ਆਪਣੇ ਅੰਦਰ ਖਿਚ ਰਿਹਾ ਸੀ ਜਿਸ ਨੂੰ ਕਾਬੂ ਕੀਤਾ ਅਤੇ ਮੌਕੇ ਤੇ ਏ ਐਸ ਆਈ ਗੁਲਸ਼ਨ ਕੁਮਾਰ, ਏ ਐਸ ਆਈ ਉਂਕਾਰ ਸਿੰਘ ਨੇ ਕਾਬੂ ਕੀਤੇ ਨੋਜਵਾਨ ਦਾ ਨਾਮ, ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸਰਬਜੀਤ ਸਿੰਘ ਉਰਫ ਸਾਬੀ ਪੁਤਰ ਗਿਆਨ ਸਿੰਘ ਦੱਸਿਆ ਪੁਲਿਸ ਵਲੋਂ ਉਸਦੀ ਤਲਾਸ਼ੀ ਲੈਣ ਤੇ ਕਥਿਤ ਦੋਸੀ ਸਰਬਜੀਤ ਸਿੰਘ ਪਾਸੋ ਨਸ਼ਾ ਕਰਨ ਵਾਲੀ ਸਮੱਗਰੀ ਇੱਕ ਸਿਲਵਰ ਵਰਕ ਦੀ ਬਣੀ ਹੋਈ ਇੱਕ ਪੰਨੀ ਜਿਸ ਤੇ ਨਸ਼ੀਲਾ ਪਦਾਰਥ ਲੱਗਾ ਹੋਇਆ,ਇੱਕ ਲਾਈਟਰ ਅਤੇ ਇੱਕ 20 ਰੁਪਏ ਦਾ ਨੋਟ ਬਰਾਮਦ ਕਰਨ ਤੋ ਬਾਅਦ ਉਕਤ ਵਿਅਕਤੀ ਤੇ ਥਾਣਾ ਮੇਹਟੀਆਣਾ ਵਿਖ਼ੇ ਮੁਕੱਦਮਾ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਕਥਿਤ ਦੋਸੀ ਪਾਸੋਂ ਹੋਰ ਪੁਛਗਿਛ ਕੀਤੀ ਜਾ ਰਹੀ ਹੈ। ਉਨ੍ਹਾ ਦੱਸਿਆ ਕਿ ਉਕਤ ਵਿਅਕਤੀ ਨੂੰ ਇਲਾਜ ਲਈ ਨਸ਼ਾ ਛੁਡਾਉ ਕੇਂਦਰ ਵਿਚ ਦਾਖਲ ਕਰਵਾਇਆ ਜਾਵੇਗਾ।