Breaking
Tue. Jul 14th, 2026

ਲਾਇਲਪੁਰ ਖਾਲਸਾ ਕਾਲਜ ਵਲੋਂ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ

ਲਾਇਲਪੁਰ ਖਾਲਸਾ ਕਾਲਜ

ਜਲੰਧਰ 13 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਵੱਲੋਂ ਅਕਾਦਮਿਕ ਸੈਸ਼ਨ 2026-2027 ਦੇ ਪਹਿਲੇ ਦਿਨ, ਕਾਲਜ ਵਿੱਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਓਰੀਐਨਟੇਸ਼ਨ ਪ੍ਰੋਗਰਾਮ ਉਲੀਕਿਆ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਵਿਖੇ ਚੱਲ ਰਹੇ ਲਗਭਗ 20 ਵੱਖ ਵੱਖ ਕੋਰਸਾਂ/ਵਿਭਾਗਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਸ਼ਾਮਲ ਹੋਏ। ਆਰੰਭ ਵਿੱਚ ਕਾਲਜ ਦੇ ਮਾਨਯੋਗ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਸਾਰੇ ਨਵੇਂ ਵਿਦਿਆਰਥੀਆਂ ਨੂੰ “ਜੀ ਆਇਆਂ” ਕਿਹਾ ਅਤੇ ਦੱਸਿਆ ਕਿ ਤੁਹਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜਿਸ ਮਹਾਨ ਸੰਸਥਾ ਦਾ ਤੁਸੀਂ ਹਿੱਸਾ ਬਣੇ ਹੋ, ਇਹ ਉਹ ਸੰਸਥਾ ਹੈ ਜਿਸ ਨੇ ਦੇਸ਼ ਨੂੰ ਬਹੁਤ ਨਾਮਵਰ ਹਸਤੀਆਂ ਪੈਦਾ ਕਰਕੇ ਦਿੱਤੀਆਂ ਹਨ।

ਇਸੇ ਕਰਕੇ ਪੂਰੀ ਦੁਨੀਆ ਵਿੱਚ ਇਸ ਸੰਸਥਾ ਦਾ ਨਾਮ ਹੈ। ਉਹਨਾਂ ਵਿਦਿਆਰਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਸੁਪਨੇ ਲੈ ਕੇ ਤੁਸੀਂ ਇਸ ਸੰਸਥਾ ਵਿੱਚ ਆਏ ਹੋ ਉਹ ਜ਼ਰੂਰ ਪੂਰੇ ਹੋਣਗੇ। ਇਸ ਵਿਸ਼ੇਸ਼ ਪ੍ਰੋਗਰਾਮ ਦਾ ਮੁੱਖ ਮਕਸਦ ਨਵੇਂ ਵਿਦਿਆਰਥੀਆਂ ਨੂੰ ਕਾਲਜ ਵਿਚਲੀਆਂ ਵੱਖ-ਵੱਖ ਸਹੂਲਤਾਂ ਅਤੇ ਵੱਖ-ਵੱਖ ਕਾਰਗੁਜ਼ਾਰੀਆਂ ਤੋਂ ਜਾਣੂ ਕਰਵਾਉਣਾ ਸੀ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਸਮੈਸਟਰ ਸਿਸਟਮ, ਪੜ੍ਹਾਈ ਅਤੇ ਸਿਲੇਬਸ ਦੀ ਯੋਜਨਾ ਬੰਦੀ, ਘਰੇਲੂ ਪ੍ਰੀਖਿਆਵਾਂ, ਸਮਾਂ-ਸਾਰਨੀ, ਪਲੇਸਮੈਂਟ ਸੈੱਲ, ਖੇਡਾਂ ਦੇ ਖੇਤਰ ਵਿੱਚ ਕਾਲਜ ਵੱਲੋਂ ਕੀਤੇ ਜਾਂਦੇ ਵਿਸ਼ੇਸ਼ ਉਪਰਾਲੇ, ਯੂਥ ਫੈਸਟੀਵਲ ਲਈ ਤਿਆਰ ਕਰਵਾਏ ਜਾਣ ਵਾਲੇ ਵੱਖ-ਵੱਖ ਈਵੈਂਟ ਅਤੇ ਕਾਲਜ ਦੀ ਭਾਗੀਦਾਰੀ, NSS, NCC (ਆਰਮੀ ਅਤੇ ਏਅਰ ਵਿੰਗ), PMS ਸਕਾਲਰਸ਼ਿਪ, ਮੁੱਖ ਗੇਟ ਦੀ ਸਕਿਉਰਿਟੀ ਅਤੇ ਵਹੀਕਲ ਪਾਰਕਿੰਗ, ਕੈਂਟੀਨ ਅਤੇ ਮੈੱਸ ਦੀਆਂ ਸਹੂਲਤਾਂ, ਸ਼ਨਾਖ਼ਤੀ ਕਾਰਡ ਅਤੇ ਬੱਸਪਾਸ, ਲਾਈਬਰੇਰੀ ਨਾਲ ਸੰਬੰਧਿਤ ਸਹੂਲਤਾਂ ਅਤੇ ਅਨੁਸ਼ਾਸਨ ਸਬੰਧੀ ਵਿਸ਼ੇਸ਼ ਨਿਯਮਾਂ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ।

ਵਿਦਿਆਰਥੀਆਂ ਨੂੰ ਪ੍ਰੋ. ਅਮਿਤਾ ਛੀਨਾ ਅਤੇ ਕਮਰਸ ਵਿਭਾਗ ਦੇ ਸਮੂਹ ਸਟਾਫ਼ ਨੇ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ

ਵਿਦਿਆਰਥੀਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਿਸ ਕੋਰਸ ਵਿੱਚ ਉਹਨਾਂ ਨੇ ਦਾਖ਼ਲਾ ਲਿਆ ਹੈ, ਉਸ ਦੀ ਉਹਨਾਂ ਦੇ ਭਵਿੱਖ ਵਿੱਚ ਕੀ ਅਹਿਮੀਅਤ ਹੈ। ਪ੍ਰੋਗਰਾਮ ਦੌਰਾਨ BA, B.Sc. (Economics) B.P.E.S., BAJMC ਦੇ ਵਿਦਿਆਰਥੀਆਂ ਨੂੰ ਡਾ. ਬਲਰਾਜ ਕੌਰ, ਡਾ ਐਸ. ਐਸ. ਬੈਂਸ, ਡਾ. ਹਰਜਿੰਦਰ ਸਿੰਘ, ਡਾ. ਪੂਜਾ ਰਾਣਾ ਅਤੇ ਡਾ. ਅਨੂ ਮੂਨ ਨੇ, B. sc. (Med. & Non Med), B. Sc. (BT) ਅਤੇ Medical Lab Technology ਦੇ ਵਿਦਿਆਰਥੀਆਂ ਨੂੰ ਡਾ. ਅਰੁਣ ਦੇਵ ਸ਼ਰਮਾ ਡਾ. ਗੀਤਾਂਜਲੀ ਮੋਡਗਿੱਲ, ਡਾ. ਨਰਵੀਰ ਸਿੰਘ ਡਾ. ਉਪਮਾ ਅਰੋੜਾ ਅਤੇ ਡਾ. ਸਰਬਜੀਤ ਸਿੰਘ, BPT ਦੇ ਵਿਦਿਆਰਥੀਆਂ ਨੂੰ ਡਾ. ਰਾਜੂ ਸ਼ਰਮਾ ਅਤੇ ਡਾ. ਜਸਵੰਤ ਕੌਰ, B. Sc. (AI & ML), BCA, B Sc. (IT), B Sc. (CS), B.Sc. (SD), B.Voc (SD) ਅਤੇ BDMM ਦੇ ਵਿਦਿਆਰਥੀਆਂ ਨੂੰ ਡਾ. ਸੰਜੀਵ ਆਨੰਦ ਅਤੇ ਕੰਪਿਊਟਰ ਵਿਭਾਗ ਦੇ ਸਮੂਹ ਸਟਾਫ਼ ਨੇ ਜਦਕਿ BBA, B.Com, B.Com (Financial Service), B Com (Tax Planning) ਦੇ ਵਿਦਿਆਰਥੀਆਂ ਨੂੰ ਪ੍ਰੋ. ਅਮਿਤਾ ਛੀਨਾ ਅਤੇ ਕਮਰਸ ਵਿਭਾਗ ਦੇ ਸਮੂਹ ਸਟਾਫ਼ ਨੇ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ।

ਡਾ. ਹਰਜੀਤ ਸਿੰਘ (ਮੁਖੀ, ਗਣਿਤ ਵਿਭਾਗ) ਨੇ ਸਮੂਹ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਰੋਜ਼ਾਨਾ ਕਲਾਸਾਂ ‘ਚ ਆ ਕੇ ਪੂਰੀ ਲਗਨ ਨਾਲ ਪੜ੍ਹਾਈ ਕਰਨ ਲਈ ਵਚਨਬੱਧ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਅਧਿਆਪਕ ਹਾਜ਼ਰ ਸਨ।

By admin

Related Post