Breaking
Tue. Jul 14th, 2026

ਮੇਜਰ ਨਰੇਸ਼ ਗੰਭੀਰ ਨੇ ਸਪੈਸ਼ਲ ਬੱਚਿਆਂ ਲਈ ਲੰਗਰ ਲਗਾਇਆ

ਮੇਜਰ ਨਰੇਸ਼ ਗੰਭੀਰ

ਕਰਨਲ ਹਰਜਿੰਦਰ ਸਿੰਘ ਅਤੇ ਸ਼੍ਰੀਮਤੀ ਪੁਨੀਤ ਨੇ 11 ਹਜ਼ਾਰ ਦਾਨ ਦਿੱਤਾ

ਹੁਸ਼ਿਆਰਪੁਰ 13 ਜੁਲਾਈ (ਤਰਸੇਮ ਦੀਵਾਨਾ) – ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਂਖੇਲਾ ਵਿੱਚ ਸਕੂਲ ਦੇ ਸੈਕਟਰੀ ਕਰਨਲ ਗੁਰਮੀਤ ਸਿੰਘ ਦੇ ਸਹਿਯੋਗੀ ਅਤੇ ਸਕੂਲ ਦੇ ਨਿਯਮਤ ਦਾਨੀ ਮੇਜਰ ਨਰੇਸ਼ ਗੰਭੀਰ ਦੁਆਰਾ ਦਿਵਯਾਂਗ ਵਿਦਿਆਰਥੀਆਂ, ਡਿਪਲੋਮਾ ਵਿਦਿਆਰਥੀਆਂ ਅਤੇ ਸਟਾਫ ਲਈ ਲੰਗਰ ਲਗਾਇਆ। ਸਕੂਲ ਦੌਰੇ ਦੌਰਾਨ ਮੇਜਰ ਨਰੇਸ਼ ਗੰਭੀਰ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਦੇਖੀਆਂ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਉਨ੍ਹਾਂ ਨੇ ਵਿਦਿਆਲਿਆ ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ, ਸਿਖਲਾਈ ਅਤੇ ਪੁਨਰਵਾਸ ਸੇਵਾਵਾਂ ਦੀ ਸ਼ਲਾਘਾ ਕੀਤੀ।

ਮੇਜਰ ਨਰੇਸ਼ ਗੰਭੀਰ ਦੇ ਨਾਲ ਕਰਨਲ ਹਰਜੀਂਦਰ ਸਿੰਘ ਅਤੇ ਸ਼੍ਰੀਮਤੀ ਪੁਨੀਤ ਨੇ ਵਿਦਿਆਲਿਆ ਦਾ ਦੌਰਾ ਕੀਤਾ। ਵਿਦਿਆਲਿਆ ਦੇ ਸੈਕਟਰੀ ਕਰਨਲ ਗੁਰਮੀਤ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੇ ਨਿਰੰਤਰ ਸਹਿਯੋਗ ਅਤੇ ਸਮਾਜ ਸੇਵਾ ਦੀ ਭਾਵਨਾ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸੇਵਾਭਾਵੀ ਵਿਅਕਤੀਆਂ ਦਾ ਸਹਿਯੋਗ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਰਬਪੱਖੀ ਵਿਕਾਸ, ਆਤਮ-ਵਿਸ਼ਵਾਸ ਅਤੇ ਸਮਾਜਿਕ ਸਮਾਵੇਸ਼ ਲਈ ਬਹੁਤ ਮਹੱਤਵਪੂਰਨ ਹੈ।

ਕਰਨਲ ਹਰਜੀਂਦਰ ਸਿੰਘ ਅਤੇ ਸ਼੍ਰੀਮਤੀ ਪੁਨੀਤ, ਮੇਜਰ ਨਰੇਸ਼ ਗੰਭੀਰ ਤੋਂ ਪ੍ਰੇਰਿਤ ਹੋ ਕੇ ਸੇਵਾ ਕਾਰਜਾਂ ਨਾਲ ਜੁੜੇ ਹੋਏ ਹਨ ਅਤੇ ਸਮਾਜ ਸੇਵਾ ਵਿੱਚ ਸਰਗਰਮ ਯੋਗਦਾਨ ਦੇ ਰਹੇ ਹਨ। ਇਸ ਮੌਕੇ ‘ਤੇ ਕਰਨਲ ਹਰਜੀਂਦਰ ਸਿੰਘ ਅਤੇ ਸ਼੍ਰੀਮਤੀ ਪੁਨੀਤ ਨੇ ਸਕੂਲ ਦੇ ਸਪੈਸ਼ਲ ਬੱਚਿਆਂ ਦੇ ਭਲੇ ਲਈ 11,000 ਰੁਪਏ ਦੀ ਰਾਸ਼ੀ ਭੇਟ ਕਰਕੇ ਆਪਣਾ ਸਹਿਯੋਗ ਦਿੱਤਾ। ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ, ਮਲਕੀਤ ਸਿੰਘ ਮਾਹੇੜੂ, ਰਾਮ ਆਸਰਾ, ਪੈਟਰਨ ਪਰਮਜੀਤ ਸਿੰਘ ਸਚਦੇਵਾ, ਸ਼੍ਰੀਮਤੀ ਮਧੂਮੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਸ਼ੈਲੀ ਸ਼ਰਮਾ ਮੌਜੂਦ ਸਨ।

By admin

Related Post