Breaking
Wed. Jun 3rd, 2026

ਸਿੱਖਿਆ ਕ੍ਰਾਂਤੀ; ਪੰਜਾਬ ਸਰਕਾਰ ਦੇ ਉਪਰਾਲੇ ਤਹਿਤ ਫਿਨਲੈਂਡ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਪਰਤੇ ਅਧਿਆਪਕਾਂ ਨੇ ਸਾਂਝੇ ਕੀਤੇ ਤਜ਼ੁਰਬੇ

ਪੰਜਾਬ ਸਰਕਾਰ

– ਕਿਹਾ, ਸਰਕਾਰੀ ਸਕੂਲਜ਼ ਸਿੱਖਿਆ ਪ੍ਰਣਾਲੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਕਾਰਗਰ ਸਾਬਿਤ ਹੋ ਰਿਹੈ ਪੰਜਾਬ ਸਰਕਾਰ ਦਾ ਉਪਰਾਲਾ

ਜਲੰਧਰ 10 ਮਈ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਸਰਕਾਰ ਦੇ ਉਪਰਾਲੇ ਤਹਿਤ ਫਿਨਲੈਂਡ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਪਰਤੇ ਅਧਿਆਪਕਾਂ ਵੱਲੋਂ ਹਾਸਲ ਕੀਤੇ ਤਜਰਬੇ ਸਾਂਝੇ ਕਰਨ ਅਤੇ ਹੋਰਨਾਂ ਅਧਿਆਪਕਾਂ ਨੂੰ ਨਵੀਆਂ ਸਿੱਖਣ ਤਕਨੀਕਾਂ ਤੋਂ ਜਾਣੂ ਕਰਾਉਣ ਲਈ ਫਿਨਲੈਂਡ ਪੰਜਾਬ ਐਜੂਕੇਸ਼ਨ ਐਕਸੀਲੈਂਸ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਵਰਕਸ਼ਾਪ ਕਰਵਾਈ ਗਈ।

ਜ਼ਿਲ੍ਹਾ ਸਿਖਿਆ ਅਫ਼ਸਰ (ਐ. ਸਿ.) ਜਲੰਧਰ ਹਰਜਿੰਦਰ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਮਨੀਸ਼ ਸ਼ਰਮਾ ਦੀ ਅਗਵਾਈ ਹੇਠ ਸਿੱਖਿਆ ਕ੍ਰਾਂਤੀ ਤਹਿਤ ਸੀ. ਟੀ. ਗਰੁੱਪ ਆਫ਼ ਇੰਸਟੀਟਿਊ਼ਨਜ਼ ਮਕਸੂਦਾਂ ਕੈਂਪਸ ਵਿਖੇ ਕਰਵਾਈ ਗਈ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਸਮੂਹ ਬੀ.ਪੀ.ਈ.ਓਜ਼ ਅਤੇ ਸੈਂਟਰ ਹੈਡ ਟੀਚਰਾਂ ਨੇ ਭਾਗ ਲਿਆ।

ਵਰਕਸ਼ਾਪ ਵਿੱਚ ਫਿਨਲੈਂਡ ਤੋਂ ਪਰਤੇ ਅਧਿਆਪਕਾਂ ਵੱਲੋਂ ਨਵੀਆਂ ਸਿੱਖਣ ਤਕਨੀਕਾਂ ਬਾਰੇ ਜਾਣਕਾਰੀ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਜ਼ ਸਿੱਖਿਆ ਪ੍ਰਣਾਲੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਪੰਜਾਬ ਸਰਕਾਰ ਦਾ ਇਹ ਉਪਰਾਲਾ ਕਾਰਗਰ ਸਾਬਿਤ ਹੋ ਰਿਹਾ ਹੈ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿਸ਼ੇਸ਼ ਉਦਮ ਸਦਕਾ ਹੁਣ ਤਕ ਜ਼ਿਲ੍ਹੇ ਦੇ 9 ਅਧਿਆਪਕਾਂ ਅਮਨਦੀਪ, ਪੰਕਜ ਸ਼ਰਮਾ, ਕਮਲਜੀਤ ਸਿੰਘ ਧਾਮੀ, ਸੰਜੀਵ ਜੋਸ਼ੀ, ਗੁਰਵਿੰਦਰ ਕੌਰ, ਗੁਰਪ੍ਰੀਤ ਕੌਰ, ਸੁਨੀਤਾ ਵਰਮਾ, ਮਨਜਿੰਦਰ ਕੌਰ, ਮਨਜੀਤ ਕੌਰ ਨੇ ਫਿਨਲੈਂਡ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ ਹੈ, ਜਿਨ੍ਹਾਂ ਵੱਲੋਂ ਅੱਜ ਆਪਣੇ ਤਜਰਬੇ ਵਿਸਥਾਰ ਨਾਲ ਅਧਿਆਪਕਾਂ ਦੇ ਨਾਲ ਸਾਂਝੇ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਇਨ੍ਹਾਂ ਨਵੀਆਂ ਸਿੱਖਣ ਤਕਨੀਕਾਂ ਦਾ ਲਾਭ ਉਠਾਉਣਾ ਚਾਹੀਦਾ ਹੈ।

ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਸਮਾਰਟ ਸਕੂਲ ਕੋਆਰਡੀਨੇਟਰ ਅਮਨਦੀਪ, ਪ੍ਰਦੀਪ ਪ੍ਰਿਤਪਾਲ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ ਕੰਗ, ਵਰਿੰਦਰਵੀਰ ਸਿੰਘ, ਪੰਕਜ ਸ਼ਰਮਾ, ਸੰਦੀਪ ਸਿੱਧੂ, ਬੀ.ਪੀ.ਈ.ਓ. ਬੀ. ਕੇ ਮਹਿਮੀ ਅਤੇ ਸਮੂਹ ਬੀ ਪੀ ਈ ਓ ਸਾਹਿਬਾਨ ਨੇ ਵਡਮੁੱਲਾ ਸਹਿਯੋਗ ਦਿੱਤਾ।

By admin

Related Post