ਜਲੰਧਰ 1 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਬਾਬਾ ਦੀਪ ਸਿੰਘ ਸੁਖਮਨੀ ਸੇਵਾ ਸੋਸਾਇਟੀ, ਜਲੰਧਰ ਵਲੋਂ ਕਮਲ ਵਿਹਾਰ, ਲੈਦਰ ਕੰਪਲੈਕਸ ਰੋਡ, ਜਲੰਧਰ ਵਿਖੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਸ. ਕਮਲਜੀਤ ਸਿੰਘ ਦੇ ਗ੍ਰਹਿ ਵਿਖੇ ਦੂਸਰਾ ਹਫਤਾਵਾਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਰਦਾਸ ਬੇਨਤੀ ਕਰਕੇ ਕੀਤੀ ਗਈ। ਫਿਰ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ।
ਫਿਰ ਚੌਪਈ ਸਾਹਿਬ ਦੇ ਪਾਠ ਕਰਨ ਉਪਰੰਤ ਬਾਬਾ ਦੀਪ ਸਿੰਘ ਸੁਖਮਨੀ ਸੇਵਾ ਸੋਸਾਇਟੀ ਦੇ ਮੈਂਬਰਾਂ ਵਲੋਂ ਕੀਰਤਨ ਕੀਤਾ ਗਿਆ। ਉਪਰੰਤ ਅਨੰਦ ਸਾਹਿਬ ਦੇ ਪਾਠ ਤੋਂ ਬਾਅਦ ਗੁਰਦੁਆਰਾ ਸਾਹਿਬ ਲਈ ਅਰਦਾਸ ਬੇਨਤੀ ਕੀਤੀ ਗਈ। ਪਹਿਲੇ ਪ੍ਰੋਗਰਾਮ ਵਿੱਚ ਮਨਦੀਪ ਸਿੰਘ ਵਲੋਂ ਇਕ ਲੱਖ ਰੁਪਏ ਦਿੱਤੇ ਗਏ ਅਤੇ ਦੂਸਰੇ ਪ੍ਰੋਗਰਾਮ ਵਿੱਚ ਸ. ਕਮਲਜੀਤ ਸਿੰਘ ਨੇ ਪ੍ਰੋਗਰਾਮ ਲਈ 1100 ਰੁਪਏ ਦੇਣ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਲਈ ਇਕ ਲੱਖ ਰੁਪਏ ਦੀ ਰਾਸ਼ੀ ਦਿੱਤੀ।
ਇਸ ਤੋਂ ਬਾਅਦ ਬਾਬਾ ਦੀਪ ਸਿੰਘ ਸੁਖਮਨੀ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਸ. ਪਰਗਟ ਸਿੰਘ ਵਲੋਂ ਸ. ਕਮਲਜੀਤ ਸਿੰਘ, ਪ੍ਰਦੀਪ ਖੁੱਲਰ ਅਤੇ ਬਲਵੀਰ ਜੀ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਕੜਾਹ ਪ੍ਰਸ਼ਾਦਿ ਤੋਂ ਬਾਅਦ ਚਾਹ ਦਾ ਲੰਗਰ ਲਗਾਇਆ ਗਿਆ।