ਜਲੰਧਰ 29 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- “ਗੁਰੂ ਰਵਿਦਾਸ ਦੇ ਸ਼ੇਰ” ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਗੁਰਪੁਰਬ ਆਗਮਨ ਨੂੰ ਸਮਰਪਿਤ ਸਰਗੁਣ ਮਿਊਜ਼ਿਕ ਤੇ ਰਮੇਸ਼ ਨੁੱਸੀਵਾਲ ਦੀ ਪੇਸ਼ਕਸ਼ ਇਹ ਧਾਰਮਿਕ ਗੀਤ ਅੱਜ ਸੰਗਤਾਂ ਨੂੰ ਅਰਪਣ ਕਰ ਦਿੱਤਾ ਗਿਆ। ਇਹ ਗੀਤ ਰਮੇਸ਼ ਨੁੱਸੀਵਾਲ ਨੇ ਆਪਣੀ ਦਮਦਾਰ ਤੇ ਸੁਰੀਲੀ ਆਵਾਜ਼ ਦੇ ਵਿੱਚ ਗਾਇਆ ਹੈ। ਇਸ ਗੀਤ ਨੂੰ ਲਿਖਿਆ ਵੀ ਰਮੇਸ਼ ਨੁੱਸੀਵਾਲ ਨੇ ਆਪ ਹੈ। ਇਸਦਾ ਮਿਊਜ਼ਿਕ ਪੰਮਾ ਜੀ ਨੇ ਤਿਆਰ ਕੀਤਾ ਹੈ। ਵੀਡੀਓ ਨਰੇਸ਼ ਝੱਮਟ ਨੇ ਬਣਾਈ ਹੈ। ਮਾਸਟਰਿੰਗ ਕੁਲਦੀਪ ਬੱਸਣ ਨੇ ਕੀਤੀ ਹੈ।
ਇਹ ਧਾਰਮਿਕ ਗੀਤ ਜਿੱਥੇ ਰਵਿਦਾਸ ਮਹਾਰਾਜ ਦੀ ਮਹਿਮਾ ਦੀ ਉਸਤਤ ਕਰਦਾ ਹੈ, ਉੱਥੇ ਹੀ ਕ੍ਰਾਂਤੀਕਾਰੀ ਭਾਵ ਵੀ ਇਸ ਗੀਤ ਵਿੱਚ ਝਲਕਦੇ ਹਨ। ਰਮੇਸ਼ ਨੁੱਸੀਵਾਲ ਨੇ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਇਸ ਗੀਤ ਤੇ ਸਾਰੀ ਟੀਮ ਦੀ ਬਹੁਤ ਹੀ ਮਿਹਨਤ ਹੋਈ ਹੈ ਅਤੇ ਇਸ ਗੀਤ ਤੋਂ ਸਾਨੂੰ ਬਹੁਤ ਆਸਾਂ ਹਨ ਅਤੇ ਇਹ ਗੀਤ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਬਹੁਤ ਹੀ ਪਸੰਦ ਆਏਗਾ।