Breaking
Thu. Jul 2nd, 2026

ਸੰਤ ਬਾਬਾ ਖੁਸ਼ੀ ਰਾਮ ਭਰੋਮਜਾਰਾ ਦੀ ਸਲਾਨਾ ਬਰਸੀ ਸਮਾਗਮ ਸਬੰਧੀ ਪੋਸਟਰ ਜਾਰੀ

ਸੰਤ ਬਾਬਾ ਖੁਸ਼ੀ ਰਾਮ ਭਰੋਮਜਾਰਾ

ਹੁਸ਼ਿਆਰਪੁਰ 19 ਮਈ ( ਤਰਸੇਮ ਦੀਵਾਨਾ ) – ਮਹਾਨ ਤਪੱਸਵੀ ਸੰਤ ਬਾਬਾ ਖੁਸ਼ੀ ਰਾਮ ਭਰੋਮਜਾਰਾ ਦੀ 38ਵੀਂ ਸਲਾਨਾ ਬਰਸੀ ਸਮਾਗਮ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ 23-24 ਮਈ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ,ਸੰਤ ਡਾ. ਲਛਮਣ ਦਾਸ ਅਤੇ ਸਤਿਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆ ਸੰਤਾਂ ਨੇ ਦੱਸਿਆ ਕਿ 23 ਮਈ ਦਿਨ ਸ਼ਨੀਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ ਅਤੇ 24 ਮਈ ਦਿਨ ਐਤਵਾਰ ਨੂੰ ਨਿਸ਼ਾਨ ਸਾਹਿਬ ਦੀ ਰਸਮ ਅਤੇ ਸ਼੍ਰੀ ਸਹਿਜ ਪਾਠ ਦਾ ਭੋਗ ਪਾਇਆ ਜਾਵੇਗਾ ਉਪਰੰਤ ਮਹਾਪੁਰਸ਼ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।

ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ, ਲੈਕ ਰਾਮ ਲੁਭਾਇਆ ਕਲਸੀ, ਕੇ.ਕੇ ਪਾਲ ਜਲੰਧਰ, ਸੁਰਿੰਦਰ ਪਾਲ ਵੜਿੰਗ, ਬਿਹਾਰੀ ਲਾਲ ਨੰਗਲ ਭਾਖੜਾ, ਸੋਮ ਨਾਥ ਐਸ.ਡੀ.ਓ ਗੜ੍ਹਸ਼ੰਕਰ, ਬਲਵੰਤ ਰਾਏ ਵੜਿੰਗ, ਬੀਬੀ ਸ਼ੀਲਾ ਦੇਵੀ, ਬੀਬੀ ਅਮਰਜੀਤ ਕੌਰ ਨਵਾਂਸ਼ਹਿਰ, ਕੁਲਦੀਪ ਚੰਦ ਗੜ੍ਹਸ਼ੰਕਰ, ਹਰਜਿੰਦਰ ਕੁਮਾਰ,ਗੁਰਬਚਨ ਰਾਮ ਨਗਰ, ਬੀਬੀ ਗੁਰਮੇਜ ਕੌਰ, ਬਲਵੀਰ ਰਾਮ, ਚਰਨਜੀਤ ਰਾਮ, ਕੁਲਦੀਪ ਸਿੰਘ ਹੈੱਡ ਗ੍ਰੰਥੀ, ਰਵੀ ਪਾਲ ਵੜਿੰਗ, ਧਰਮਵੀਰ ਕੁਮਾਰ, ਪਰਮਾ ਨੰਦ ਨੰਗਲ ਕਰਾਰ ਖਾਂ, ਰਾਮ ਪ੍ਰਕਾਸ਼, ਗੁਲਸ਼ਨ ਕੁਮਾਰ, ਸੰਦੀਪ ਕੁਮਾਰ, ਪਰਮਜੀਤ ਕੁਮਾਰ, ਠੇਕੇਦਾਰ ਹਰਮਨ, ਜਰਨੈਲ ਸਿੰਘ, ਡਾ.ਮਨਜੀਤ ਕੁਮਾਰ ਆਦਿ ਸੰਗਤਾਂ ਹਾਜਰ ਸਨ।

By admin

Related Post