ਹੁਸ਼ਿਆਰਪੁਰ 25 ਮਈ (ਤਰਸੇਮ ਦੀਵਾਨਾ)- ਸਦੀਪ ਮਲਿਕ ਆਈ.ਪੀ.ਐਸ. ਐਸ.ਐਸ.ਪੀ. ਹੁਸ਼ਿਆਰਪੁਰ ਦੀ ਅਗਵਾਈ ਹੇਠ ਤੇ ਮੁਕੇਸ਼ ਕੁਮਾਰ ਐਸ.ਪੀ. ਤਫਤੀਸ਼ ਅਤੇ ਦੇਵ ਦੱਤ ਸ਼ਰਮਾਂ ਡੀ.ਐਸ.ਪੀ.ਸਿਟੀ ਦੇ ਦਿਸ਼ਾ ਨਿਰਦੇਸ਼ ਐਸ.ਆਈ ਕਿਰਨ ਸਿੰਘ ਮੁੱਖ ਅਫਸਰ ਥਾਣਾ ਸਿਟੀ, ਨੂੰ ਉਸ ਸਮੇਂ ਵੱਡੀ ਸਫਤਲਾ ਮਿਲੀ, ਜਦੋਂ ਏ ਐਸ ਆਈ ਜਗਦੀਪ ਸਿੰਘ ਸਮੇਤ ਪੁਲਿਸ ਪਾਰਟੀ ਭੈੜੇ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਸਮੇਤ ਪ੍ਰਾਈਵੇਟ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਜਦੋਂ ਨਰਾਇਣ ਨਗਰ ਵਾਲੀ ਸਾਈਡ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਸੈਣੀ ਸਰਵਿਸ ਸਟੇਸ਼ਨ ਦੇ ਕੋਲ ਪਹੁੰਚੀ ਤਾਂ ਸਾਹਮਣੇ ਤੋ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਨੂੰ ਦੇਖ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਤਾਂ ਏ.ਐਸ.ਆਈ ਜਗਦੀਪ ਸਿੰਘ ਨੇ ਸ਼ੱਕ ਦੇ ਤੋਰ ਤੇ ਉਸ ਨੋਜਵਾਨ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ, ਤਾਂ ਉਸਨੇ ਨੇ ਆਪਣਾ ਨਾਮ ਰਾਜੇਸ਼ ਕੁਮਾਰ ਉਰਫ ਬੱਲੀ ਪੁੱਤਰ ਪ੍ਰੋਸ਼ਤਮ ਲਾਲ ਦੱਸਿਆ, ਜਿਸ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 1027 ਖੁੱਲੀਆਂ ਗੋਲੀਆਂ ਬਿਨ੍ਹਾਂ ਮਾਰਕਾ ਬਰਾਮਦ ਹੋਈਆਂ, ਜਿਸ ਤੇ ਰਾਜੇਸ਼ ਕੁਮਾਰ ਉਰਫ ਬੱਲੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।