Breaking
Thu. Jun 4th, 2026

ਬੇਗਮਪੁਰਾ ਪੰਥਕ ਇਕੱਠ ਨੂੰ ਕਾਮਯਾਬ ਕਰਨ ਲਈ ਇਮਾਨ ਸਿੰਘ ਮਾਨ ਨੇ ਦੁਆਬੇ ਵਿੱਚ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ

ਬੇਗਮਪੁਰਾ ਪੰਥਕ ਇਕੱਠ

ਹੁਸ਼ਿਆਰਪੁਰ, 4 ਜੂਨ (ਤਰਸੇਮ ਦੀਵਾਨਾ)- ਘੱਲੂਘਾਰਾ ਜੂਨ 84 ਦੇ ਸ਼ਹੀਦਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ 6 ਜੂਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ 13 ਜੂਨ ਨੂੰ ਫਗਵਾੜਾ ਵਿਖੇ ਬੇਗਮਪੁਰਾ ਪੰਥਕ ਇਕੱਠ ਨੂੰ ਕਾਮਯਾਬ ਕਰਨ ਲਈ ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੁਆਬੇ ਵਿੱਚ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਇਸੇ ਤਹਿਤ ਉਹਨਾਂ ਨੇ ਸ਼ਹੀਦ ਭਾਈ ਸਰਬਜੀਤ ਸਿੰਘ ਜੌਹਲ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਦੇ ਪਿਤਾ ਅਤੇ ਪਰਿਵਾਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਨਾਂ ਦੀ ਸਿਹਤ ਦਾ ਹਾਲ ਜਾਣਿਆ।

ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਇਮਾਨ ਸਿੰਘ ਮਾਨ ਨੇ ਕਿਹਾ ਕਿ ਇੰਡੀਅਨ ਸਟੇਟ ਨੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਅਣਪਛਾਤੇ ਕਰਾਰ ਦੇ ਕਿ ਉਨਾਂ ਦਾ ਸੰਸਕਾਰ ਕਰ ਦਿੱਤਾ ਸੀ ਪਰ ਭਾਈ ਜਸਵੰਤ ਸਿੰਘ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇ ਕੇ ਪਰਿਵਾਰਾਂ ਲਈ ਇਨਸਾਫ ਦੀ ਵੱਡੀ ਕੋਸ਼ਿਸ਼ ਕੀਤੀ ਸੀ ਪਰ ਸਟੇਟ ਨੇ ਜਬਰ ਕਰਦਿਆਂ ਹੋਇਆਂ ਉਹਨਾਂ ਨੂੰ ਸ਼ਹੀਦ ਕਰਕੇ ਉਹਨਾਂ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ।

39 ਸਾਲ ਬੀਤ ਜਾਣ ਤੇ ਵੀ ਅੱਜ ਤੱਕ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲਿਆ

ਇਸੇ ਤਰ੍ਹਾਂ 1987 ਚ’ ਭਾਈ ਸਰਬਜੀਤ ਸਿੰਘ ਜੌਹਲ ਨੂੰ ਤਰਨ ਤਰਨ ਦੀ ਪੁਲਿਸ ਵੱਲੋਂ ਅਗਵਾਹ ਕਰਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਕੇ ਅਣਪਛਾਤੇ ਕਹਿ ਕੇ ਸੰਸਕਾਰ ਕਰਨ ਲੱਗੇ ਸਨ ਪਰ ਉਹਨਾਂ ਦੇ ਪਿਤਾ ਜਥੇਦਾਰ ਬਲਵੀਰ ਸਿੰਘ ਜੌਹਲ ਅਤੇ ਸਾਥੀਆਂ ਨੇ ਪੁਲਿਸ ਨੂੰ ਉਹਨਾਂ ਦਾ ਸੰਸਕਾਰ ਕਰਨ ਤੋਂ ਰੋਕ ਦਿੱਤਾ ਅਤੇ ਭਾਈ ਸਰਬਜੀਤ ਸਿੰਘ ਦੀ ਲਾਸ਼ ਨੂੰ ਪ੍ਰਾਪਤ ਕੀਤਾ ਅਤੇ ਆਪਣੇ ਨਗਰ ਵਿਖੇ ਉਹਨਾਂ ਦਾ ਸਿੱਖ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਸੰਗਤਾਂ ਦੀ ਹਾਜ਼ਰੀ ਚ’ ਕੀਤਾ ਪਰ 39 ਸਾਲ ਬੀਤ ਜਾਣ ਤੇ ਵੀ ਅੱਜ ਤੱਕ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲਿਆ।

ਇਸ ਕਰਕੇ ਜਿੰਨੀ ਦੇਰ ਤੱਕ ਖਾਲਸਾਈ ਸੋਚ ਅਧੀਨ ਆਪਣਾ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਨਹੀਂ ਕਰਦੇ ਉਦੋਂ ਤੱਕ ਇਨਸਾਫ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਇਸ ਸਮੇਂ ਡਾ. ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ 13 ਜੂਨ ਨੂੰ ਫਗਵਾੜੇ ਵਿਖੇ ਬੇਗਮਪੁਰਾ ਪੰਥਕ ਇਕੱਠ ਵਿੱਚ ਵੱਡੀ ਪੱਧਰ ਤੇ ਸ਼ਾਮਿਲ ਹੋਣ ਦੀ ਸੰਗਤਾਂ ਨੂੰ ਬੇਨਤੀ ਕੀਤੀ ਇਸ ਸਮੇਂ ਗੁਰਨਾਮ ਸਿੰਘ ਸਿੰਗੜੀਵਾਲਾ, ਸੰਦੀਪ ਸਿੰਘ ਖਾਲਸਾ ਟਾਂਡਾ, ਅਮਨਦੀਪ ਸਿੰਘ ਜੌਹਲ, ਮਨਜਿੰਦਰ ਸਿੰਘ ਜੌਹਲਾਂ, ਹਰਭਜਨ ਸਿੰਘ ਜੌਹਲ, ਗੁਰਮੇਲ ਸਿੰਘ ਜੌਹਲ, ਚਰਨਜੀਤ ਸਿੰਘ ਜੌਹਲ, ਮਨਦੀਪ ਕੌਰ ਜੌਹਲ, ਗੁਰਦੀਪ ਕੌਰ ਜੌਹਲ, ਸੁਰਿੰਦਰ ਕੌਰ ਜੌਹਲ, ਬਲਜੀਤ ਕੌਰ ਜੌਹਲ, ਕੁਲਜੀਤ ਕੌਰ ਜੌਹਲ ਆਦਿ ਹਾਜ਼ਰ ਸਨ !

By admin

Related Post