Breaking
Mon. Jun 16th, 2025

ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦੀ ਨਸ਼ਾ ਮੁਕਤੀ ਯਾਤਰਾ ਨੂੰ ਪਿੰਡਾਂ ਵਿੱਚ ਮਿਲਿਆ ਵਿਆਪਕ ਸਮਰਥਨ

ਡਾ. ਰਾਜਕੁਮਾਰ ਚੱਬੇਵਾਲ

ਹੁਸ਼ਿਆਰਪੁਰ 24 ਮਈ ( ਤਰਸੇਮ ਦੀਵਾਨਾ ) ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਸਮਾਜ ਨੂੰ ਨਸ਼ੇ ਦੀ ਲਤ ਤੋਂ ਮੁਕਤ ਕਰਵਾਉਣ ਲਈ ਚਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਪਿੰਡ ਬੜਿਆਲ, ਭਟਰਾਣਾ, ਹਰਖੋਵਾਲ, ਤਾਜੇਵਾਲ, ਬਿਛੋਹੀ, ਭੇਡੂਆ, ਅਜਨੋਹਾ, ਨਡਾਲੋਂ ਅਤੇ ਟੋਡਰਪੁਰ ਵਿੱਚ ਨਸ਼ਾ ਮੁਕਤੀ ਯਾਤਰਾ ਦੌਰਾਨ ਜਨ ਸਭਾਵਾਂ ਕੀਤੀਆਂ।

ਉਨ੍ਹਾਂ ਨੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਪੰਜਾਬ ਦੇ ਭਵਿੱਖ ਲਈ ਇਕ ਵੱਡਾ ਖਤਰਾ ਬਣ ਚੁੱਕਾ ਹੈ ਅਤੇ ਇਸਨੂੰ ਜੜ ਤੋਂ ਖਤਮ ਕਰਨਾ ਬਹੁਤ ਜ਼ਰੂਰੀ ਹੈ। ਡਾ. ਰਾਜਕੁਮਾਰ ਨੇ ਕਿਹਾ ਕਿ ਨਸ਼ੇ ਦੇ ਸੋਦਾਗਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰੀ ਵਿੱਚ ਫੜੇ ਗਏ ਕਿਸੇ ਵੀ ਵਿਅਕਤੀ ਦੀ ਜ਼ਮਾਨਤ ਨਾ ਕਰਾਈ ਜਾਵੇ, ਚਾਹੇ ਉਹ ਕਿਸੇ ਦਾ ਵੀ ਰਿਸ਼ਤੇਦਾਰ ਕਿਉਂ ਨਾ ਹੋਵੇ। ਇਸ ਮੌਕੇ ‘ਤੇ ਮੌਜੂਦ ਸਭ ਲੋਕਾਂ ਨੇ ਸਮੂਹਕ ਤੌਰ ‘ਤੇ ਸ਼ਪਥ ਲਈ ਕਿ ਉਹ ਨਾ ਤਾਂ ਨਸ਼ਾ ਕਰਨਗੇ ਅਤੇ ਨਾ ਹੀ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਸਹਿਯੋਗ ਦੇਣਗੇ। ਪਿੰਡਵਾਸੀਆਂ ਨੇ ਆਪਣੇ-ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਕਲਪ ਲੈ ਕੇ ਡਾ ਰਾਜ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।

ਡਾ. ਰਾਜ ਨੇ ਕਿਹਾ ਕਿ ਇਹ ਲੜਾਈ ਸਿਰਫ ਸਰਕਾਰ ਜਾਂ ਪੁਲਿਸ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਹੈ

ਡਾ. ਰਾਜ ਨੇ ਕਿਹਾ ਕਿ ਇਹ ਲੜਾਈ ਸਿਰਫ ਸਰਕਾਰ ਜਾਂ ਪੁਲਿਸ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਹੈ। ਜੇ ਜਨਤਾ ਆਪੇ ਅੱਗੇ ਆਏ ਅਤੇ ਪੁਲਿਸ ਦਾ ਪੂਰਾ ਸਹਿਯੋਗ ਕਰੇ ਤਾਂ ਨਸ਼ੇ ਦੀ ਇਸ ਲਹਿਰ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਪੁਨਰਵਾਸ ਕੇਂਦਰਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਲਾਭ ਲਿਆ ਜਾਵੇ ਤਾਂ ਜੋ ਨਸ਼ੇ ਦੀ ਗ੍ਰਿਫਤ ‘ਚ ਆਏ ਨੌਜਵਾਨਾਂ ਨੂੰ ਮੁੜ ਮੁੱਖਧਾਰਾ ‘ਚ ਲਿਆ ਜਾ ਸਕੇ। ਇਸ ਨਸ਼ਾ ਮੁਕਤੀ ਯਾਤਰਾ ਵਿੱਚ ਕਈ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਪਤਵੰਤੇ ਵਿਅਕਤੀਆਂ ਨੇ ਭਾਗ ਲਿਆ।

ਇਨ੍ਹਾਂ ਵਿੱਚ ਸਰਪੰਚ ਗੁਰਵਿੰਦਰ, ਮਨਜੀਤ ਸਿੰਘ ਰਾਣਾ, ਭਟਰਾਣਾ ਦੀ ਸਰਪੰਚ ਬਲਵੀਰ ਕੌਰ, ਸਰਪੰਚ ਇੰਦਰਜੀਤ ਸਿੰਘ, ਸਰਪੰਚ ਰਾਜਿੰਦਰ ਸਿੰਘ, ਇੰਦੁ ਬਾਲਾ, ਪਵਨ ਕੁਮਾਰ, ਰਾਜਵਿੰਦਰ ਕੌਰ, ਅੱਛਰਜੀਤ ਸਿੰਘ, ਜਗਦੀਸ਼ ਸਿੰਘ, ਅਜੈਬ ਸਿੰਘ, ਧਰਮਪਾਲ ਸਿੰਘ, ਜਸਕਰਨ ਸਿੰਘ, ਅਸ਼ੋਕ ਰਾਣਾ, ਸੰਜੋਗਤਾ ਦੇਵੀ, ਆਜ਼ਾਦ ਪਾਲ, ਗੁਰਜੀਤ, ਗੁਰਬਕਸ਼ ਸਿੰਘ, ਸਰਪੰਚ ਕਿਸ਼ਨ, ਸਰਪੰਚ ਜਸਵਿੰਦਰ ਸਿੰਘ, ਸੁਦੇਸ਼ ਕੁਮਾਰੀ, ਅਮਰਜੀਤ ਕੌਰ, ਜਸਪਾਲ ਸਿੰਘ, ਪਰਮਜੀਤ ਸਿੰਘ, ਸਰਪੰਚ ਬੱਬਲੂ ਮਖਸੂਸਪੁਰ, ਬਲਜੀਤ ਕੋਟ, ਬਿਰਲਾ ਸੇਠ, ਸੌਰਵ, ਜੀਵਨ ਸਸੋਲੀ, ਮੈਜਰ ਸਿੰਘ ਸਰਪੰਚ, ਕਰਨੈਲ ਪੰਚ ਸਮੇਤ ਕਈ ਪੰਚਾਇਤ ਮੈਂਬਰ ਅਤੇ ਪਾਰਟੀ ਵਰਕਰ ਸ਼ਾਮਲ ਸਨ।

ਪਿੰਡ ਵਾਸੀਆਂ ਨੇ ਇਸ ਮੁਹਿੰਮ ਨੂੰ “ਜਨ ਅੰਦੋਲਨ” ਦਾ ਰੂਪ ਦੇਣ ਦਾ ਸੰਕਲਪ ਲੈਂਦਿਆਂ ਕਿਹਾ ਕਿ ਉਹ ਆਪਣੇ ਪੱਧਰ ‘ਤੇ ਪਿੰਡ ਪਿੰਡ ਜਾ ਕੇ ਨੌਜਵਾਨਾਂ ਨੂੰ ਜਾਗਰੂਕ ਕਰਨਗੇ ਅਤੇ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਣਗੇ।

By admin

Related Post