Breaking
Sat. Jun 6th, 2026

ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ

ਸ਼੍ਰੋਮਣੀ ਅਕਾਲੀ ਦਲ

ਹੁਸ਼ਿਆਰਪੁਰ 4 ਜੂਨ ( ਤਰਸੇਮ ਦੀਵਾਨਾ ) – ਐਸ.ਓ.ਆਈ. ਨੇ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਚ ਅਹਿਮ ਰੋਲ ਨਿਭਾਇਆ ਹੈ ਤੇ ਮਜੂਦਾ ਸਮੇ ਚ ਐਸ.ਓ.ਆਈ. ਦੋਆਬਾ ਜ਼ੋਨ ਵੱਲੋ ਕੀਤੀ ਜਾ ਰਹੀ ਮਿਹਨਤ ਜ਼ਰੂਰ ਰੰਗ ਲਿਆਏਗੀ। ਇਹਨਾ ਗੱਲਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਸਟੂਡੈਂਟ ਆਰਗੇਨਾਈਜ਼ੇਸ਼ਨ ਦਾ ਵਿਸਥਾਰ ਕਰਦਿਆ ਗਿਰੀਸ਼ ਨੂੰ ਸਕੱਤਰ ਜਨਰਲ ਐਸ.ਓ.ਆਈ. ਦੋਆਬਾ ਜ਼ੋਨ ਅਤੇ ਸਾਹਿਲ ਅਗਰਵਾਲ ਨੂੰ ਮੀਤ ਪ੍ਰਧਾਨ ਐਸ.ਓ.ਆਈ. ਦੋਆਬਾ ਜ਼ੋਨ ਨਿਯੁਕਤ ਕਰਦਿਆ ਨਿਯੁਕਤੀ ਪੱਤਰ ਦੇਣ ਸਮੇ ਕੀਤਾ ਗਿਆ।

ਲਾਲੀ ਬਾਜਵਾ ਨੇ ਕਿਹਾ ਕਿ ਐਸ.ਓ.ਆਈ. ਦੁਆਬਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਔਜਲਾ ਵਲੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਕਰਦਿਆ ਮਿਹਨਤੀ ਨੌਜਵਾਨਾਂ ਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਤੇ ਇਹਨਾ ਦੀ ਟੀਮ ਵੱਲੋ ਦੋਆਬੇ ਦੇ ਵੱਖ ਵੱਖ ਕਾਲਜ ਅਤੇ ਯੂਨੀਵਰਸਿਟੀ ਚ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਚ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਨਵਨਿਯੁਕਤ ਅਹੁਦੇਦਾਰਾਂ ਨੇ ਭਰੋਸਾ ਦਿਵਾਇਆ ਕਿ ਐਸ.ਓ.ਆਈ. ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਵੀ ਜਿੰਮੇਵਾਰੀਆਂ ਸੌਂਪੀਆਂ ਜਾਣ ਗੀਆਂ ਉਹ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣ ਗੇ।

ਇਸ ਮੌਕੇ ਹੋਰਨਾਂ ਤੋਹ ਇਲਾਵਾ ਬਰਿੰਦਰ ਸਿੰਘ ਪਰਮਾਰ ਜ਼ਿਲ੍ਹਾ ਸਕੱਤਰ ਜਰਨਲ ਸ਼੍ਰੋਮਣੀ ਅਕਾਲੀ ਦਲ, ਸੰਤੋਖ ਸਿੰਘ ਔਜਲਾ ਸੀਨੀਅਰ ਮੀਤ ਪ੍ਰਧਾਨ, ਕੌਸ਼ਿਕ ਅਰੋੜਾ ਮੀਤ ਪ੍ਰਧਾਨ ਐਸ.ਓ.ਆਈ. ਦੋਆਬਾ ਜ਼ੋਨ, ਬਿਕਰਮਜੀਤ ਸਿੰਘ, ਰਾਹੁਲ, ਪ੍ਰੇਮ, ਮਾਨਿਕ, ਮਯੰਕ, ਇੰਦਰ, ਹਰਪਾਲ ਸੰਧੂ, ਸੌਰਵ, ਗੁਰਵੰਸ਼, ਜਸਰਾਜ ਸਿੰਘ, ਕੇਸ਼ਵ, ਅੰਕੁਸ਼, ਅਦਿਤਿਆ, ਮਨਪ੍ਰੀਤ, ਹਰਜੋਤ, ਇਸ਼ਾਨ ਸਮੇਤ ਵੱਡੀ ਗਿਣਤੀ ਚ ਨੌਜਵਾਨ ਹਾਜ਼ਰ ਸਨ !

By admin

Related Post