Breaking
Thu. Apr 24th, 2025

ਪੰਜਾਬ ਵਿੱਚ ਜੇਕਰ ਫ਼ੌਜ ਦੇ ਉੱਚ ਅਧਿਕਾਰੀਆਂ ਦੀ ਬੇਤਹਾਸ਼ਾ ਕੁੱਟਮਾਰ ਹੋ ਸਕਦੀ ਹੈ ਤਾਂ ਫਿਰ ਆਮ ਵਿਅਕਤੀ ਦਾ ਕੀ ਬਣੇਗਾ : ਬੇਗਮਪੁਰਾ ਟਾਈਗਰ ਫੋਰਸ

ਪੰਜਾਬ

ਪੰਜਾਬ ਪੁਲਿਸ ਵੱਲੋਂ ਬਣਾਈ ਗਈ ਸਿੱਟ ਵਿੱਚ ਫੌਜ ਦੇ ਇੱਕ ਅਧਿਕਾਰੀ ਦਾ ਹੋਣਾ ਬਹੁਤ ਜਰੂਰੀ ਹੈ : ਕੌਮੀ ਪ੍ਰਧਾਨ ਧਰਮ ਪਾਲ ਸਾਹਨੇਵਾਲ

ਹੁਸ਼ਿਆਰਪੁਰ 26 ਮਾਰਚ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਹੰਗਾਮੀ ਮੀਟਿੰਗ ਫੋਰਸ ਦੇ ਸਬ ਦਫਤਰ ਬੂਥਗੜ੍ਹ ਜੱਟਾ ਵਿਖ਼ੇ ਫੋਰਸ ਦੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੋਰਸ ਦੇ ਕੌਮੀ ਵਾਈਸ ਚੇਅਰਮੈਨ ਕ੍ਰਿਸ਼ਨ ਕੁਮਾਰ ਬਈਏਵਾਲ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ! ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਸਦੇ ਪੁੱਤਰ ਦੀ ਬੇਹਤਾਸ਼ਾ ਕੁੱਟਮਾਰ ਨੇ ਹਰ ਵਰਗ ਦੇ ਲੋਕਾਂ ਦੇ ਮਨਾਂ ਵਿੱਚ ਗਹਿਰਾ ਰੋਸ ਭਰ ਦਿੱਤਾ ਹੈ।

ਪੰਜਾਬ ਦਾ ਹਰ ਵਿਅਕਤੀ ਇਹ ਸੋਚਣ ਲਈ ਮਜਬੂਰ ਹੋ ਗਿਆ ਹੈ ਕਿ ਜੇਕਰ ਦੇਸ਼ ਵਿਚ ਭਾਰਤੀ ਫ਼ੌਜ ਦੇ ਉੱਚ ਅਧਿਕਾਰੀਆਂ ਨਾਲ ਇਸ ਤਰ੍ਹਾਂ ਬੇਤਹਾਸ਼ਾ ਕੁੱਟਮਾਰ ਹੋ ਸਕਦੀ ਹੈ ਤਾਂ ਫਿਰ ਆਮ ਵਿਅਕਤੀ , ਗਰੀਬ ਵਰਗ, ਜਾਂ ਜਿਨ੍ਹਾਂ ਦੀ ਸੁਰੱਖਿਆ ਦਾ ਜ਼ਿੰਮਾ ਹੀ ਪੁਲਿਸ ਪ੍ਰਸ਼ਾਸਨ ਤੇ ਨਿਰਭਰ ਕਰਦਾ ਹੈ ਉਹਨਾਂ ਲੋਕਾਂ ਨਾਲ ਕਦੋ ਕੀ ਹੋ ਜਾਏ ਤੇ ਫਿਰ ਇਨਸਾਫ਼ ਦੀ ਆਸ ਕਰਨੀ ਸਭ ਵਿਅਰਥ ਹੈ। ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਹੋਈ ਦਰਿੰਦਗੀ ਨੇ ਲੋਕਾਂ ਨੂੰ ਝੰਜੋੜਕੇ ਰੱਖ ਦਿੱਤਾ ਹੈ ।

ਸੋਸ਼ਲ ਮੀਡੀਆ ਹੀ ਪਰਿਵਾਰ ਦੀ ਆਵਾਜ਼ ਬਣਿਆ

ਅੱਜ ਦੇ ਤੇਜ ਤਰਾਰ ਯੁੱਗ ਸੋਸ਼ਲ ਮੀਡੀਆ ਹੀ ਪਰਿਵਾਰ ਦੀ ਆਵਾਜ਼ ਬਣਿਆ ਪ੍ਰੰਤੂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਸੋਚਿਆ ਕਿ ਸ਼ਾਇਦ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕੰਮ ਚੱਲ ਜਾਵੇਗਾ ਪਰ ਪੁਲਿਸ ਅਧਿਕਾਰੀਆਂ ਨੂੰ ਇਹ ਅੰਦਾਜ਼ਾ ਨਹੀਂ ਸੀ ਹੁਣ ਪੇਚਾ ਬੜੀ ਗ਼ਲਤ ਜਗ੍ਹਾ ਪੈ ਗਿਆ ਹੈ ਇਥੇ ਗੋਂਗਲੂਆਂ ਤੋਂ ਮਿੱਟੀ ਝਾੜਨ ਨਾਲ ਕੰਮ ਨਹੀਂ ਚੱਲਣਾ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਵਲੋਂ ਇੱਕ ਡਰਾਮਾ ਰੱਚਕੇ ਮੁੱਖ ਦੋਸ਼ੀਆਂ ਨੂੰ ਸੈਸਪੈਡ ਕਰਨਾ, ਅਣਪਛਾਤੀ ਪੁਲਿਸ ਤੇ ਪਰਚਾ ਦਰਜ ਕਰਨਾ।

ਇੱਕ ਡੀਸੀ ਰੈਂਕ ਦੇ ਅਧਿਕਾਰੀ ਤੋਂ ਜਾਂਚ ਕਰਵਾਉਣ ਵਰਗੇ ਅਪਣਾਏ ਗਏ ਸਭ ਚੋਚਲੇ ਲੋਕਾਂ ਦੇ ਰੋਸ ਸਾਹਮਣੇ ਸਾਰੇ ਮਿੱਟੀ ਸ਼ਾਬਤ ਹੋਏ ਉਹਨਾਂ ਕਿਹਾ ਕਿ ਪੰਜਾਬ ਦੇ ਹਰੇਕ ਵਿਅਕਤੀ ਦੇ ਦਿਲ ਵਿੱਚ ਇੱਕ ਹੀ ਡਰ ਬੈਠ ਗਿਆ ਸੀ ਜੇਕਰ ਕਰਨਲ ਬਾਠ ਨੂੰ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਦੀ ਧੱਕੇਸ਼ਾਹੀ ਜ਼ਰੂਰਤ ਤੋਂ ਜ਼ਿਆਦਾ ਵੱਧ ਜਾਏਗੀ।

ਆਖਿਰ ਲੋਕਾਂ ਦੇ ਵਿਰੋਧ ਮੁੱਖ ਰੱਖਦੇ ਹੋਏ ਪੁਲਿਸ ਦੇ ਡੀ ਜੀ ਪੀ ਨੇ ਉਚ ਪੱਧਰੀ ਸਿੱਟ ਬਣਾਕੇ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਗਈ ਜਦਕਿ ਕਰਨਲ ਬਾਠ ਦਾ ਪਰਿਵਾਰ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਜਾਂਚ ਅਧਿਕਾਰੀ ਇਸ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਾਂਚ ਨੂੰ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਵਿਰੋਧ ਵਿੱਚ ਵੀ ਪੇਸ਼ ਕਰ ਸਕਦੇ ਹਨ ਇਹ ਇੱਕ ਬਹੁਤ ਵੱਡਾ ਖਦਸ਼ਾ ਹੈ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਇਸ ਸਿੱਟ ਵਿਚ ਇੱਕ ਮੈਂਬਰ ਭਾਰਤੀ ਫ਼ੌਜ ਦਾ ਉਚ ਅਧਿਕਾਰੀ ਵੀ ਸ਼ਾਮਲ ਕੀਤਾ ਜਾਂਦਾ ਤਾਂ ਕੇ ਸੱਚ ਮੁੱਚ ਇਨਸਾਫ਼ ਹੋਣ ਦੀ ਉਮੀਦ ਕੀਤੀ ਜਾਂਦੀ। ਇਸ ਮੌਕੇ ਹੋਰਨਾਂ ਤੋ ਇਲਾਵਾ ਦੇਸ ਰਾਜ ਲੁਧਿਆਣਾ, ਗੁਰਨਾਮ ਸਿੰਘ, ਬਲਵੀਰ ਸਿੰਘ, ਕਿਸ਼ਨ ਲਾਲ ਰਤਨਗੜ੍ਹ, ਸੋਮ ਨਾਥ, ਅਤੇ ਰਾਮ ਜੀ ਦਾਸ ਆਦਿ ਹਾਜ਼ਰ ਸਨ।

By admin

Related Post