Breaking
Mon. Jul 14th, 2025

ਜੇਕਰ ਹਰ ਵਿਅਕਤੀ ਆਪਣੇ ਜਨਮ ਦਿਨ ਮੌਕੇ ਇੱਕ ਇੱਕ ਬੂਟੇ ਨੂੰ ਵੀ ਲਗਾਵੇ ਤਾਂ ਵਾਤਾਵਰਨ ਜਲਦੀ ਵਧੀਆ ਹੋ ਸਕਦਾ ਹੈ : ਸਰਪੰਚ ਅਨੀਤਾ ਰਾਣੀ

ਬੂਟੇ

ਹੁਸ਼ਿਆਰਪੁਰ 24 ਜੂਨ ( ਤਰਸੇਮ ਦੀਵਾਨਾ ) ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚੇਅਰਮੈਨ ਕਮ ਜ਼ਿਲ੍ਹਾ ਜੱਜ ਰਜਿੰਦਰ ਅਗਰਵਾਲ ਦੇ ਦਿਸ਼ਾ ਨਿਰਦੇਸ਼ਾ ਹੇਠ ਪੈਰਾ ਲੀਗਲ ਵਲੰਟੀਅਰਜ਼ ਵੱਲੋਂ ਪਿੰਡ ਕੱਕੋਂ ਵਿੱਚ ਬੂਟੇ ਲਗਾਏ ਗਏ ਵਾਤਾਵਰਨ ਵਿੱਚ ਲਗਾਤਾਰ ਤਬਦੀਲੀਆਂ ਨੂੰ ਲੈ ਕੇ ਦੁਨੀਆ ਭਰ ਵਿੱਚ ਵਿਗਿਆਨੀ ਅਤੇ ਵਾਤਾਵਰਨ ਪ੍ਰੇਮੀਆਂ ਵਿੱਚ ਚਿੰਤਾ ਦੇਖਣ ਨੂੰ ਮਿਲ ਰਹੀ ਹੈ ਅਤੇ ਲਗਾਤਾਰ ਵਾਤਾਵਰਨ ਪ੍ਰੇਮੀਆਂ ਵੱਲੋਂ ਵਾਤਾਵਰਨ ਸੁਧਾਰ ਲਈ ਹੀਲੇ ਵਸੀਲੇ ਕੀਤੇ ਜਾਂਦੇ ਆ ਰਹੇ ਨੇ।
ਇਸੇ ਲੜੀ ਤਹਿਤ ਪਿੰਡ ਕੱਕੋਂ ਵਿੱਚ ਵੀ 100 ਬੂਟੇ ਲਗਾਏ ਗਏ ਤਾਂ ਜੋ ਇਹ ਬੂਟੇ ਵੱਧ ਫੁੱਲ ਕੇ ਛਾਂ ਦੇ ਨਾਲ ਨਾਲ ਲੋਕਾਂ ਨੂੰ ਕੁਦਰਤ ਨਾਲ ਪ੍ਰੇਮ ਦਾ ਸੁਨੇਹਾ ਦੇ ਸਕਣ ।

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚੇਅਰਮੈਨ ਕਮ ਜ਼ਿਲ੍ਹਾ ਜੱਜ ਰਜਿੰਦਰ ਅਗਰਵਾਲ ਦੇ ਦਿਸ਼ਾ ਨਿਰਦੇਸ਼ ਹੇਠ ਪੈਰਾ ਲੀਗਲ ਵਲੰਟੀਅਰਜ਼ ਵੱਲੋਂ ਪਿੰਡ ਕੱਕੋ ਵਿਖੇ ਸਰਪੰਚ ਸ਼੍ਰੀ ਮਤੀ ਅਨੀਤਾ ਰਾਣੀ ਦੀ ਹਾਜਰੀ ਵਿੱਚ 100 ਬੂਟੇ ਲਗਾਏ ਗਏ। ਇਸ ਮੌਕੇ ਪਿੰਡ ਦੀ ਸਰਪੰਚ ਅਨੀਤਾ ਰਾਣੀ ਨੇ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ । ਇਸ ਮੌਕੇ ਉਨਾਂ ਨੇ ਕਾਨੂੰਨੀ ਸੇਵਾਵਾਂ ਅਥਾਰਟੀ ਚੇਅਰਮੈਨ ਕੰਮ ਜਿਲਾ ਜੱਜ ਰਜਿੰਦਰ ਅਗਰਵਾਲ ਅਤੇ ਉਨਾਂ ਦੀ ਪੈਰਾ ਲੀਗਲ ਵਲੰਟੀਅਰ ਟੀਮ ਦੇ ਨਾਲ ਨਾਲ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ।

ਇਸ ਦੇ ਨਾਲ ਹੀ ਇਸ ਮੌਕੇ ਤੇ ਸਰਪੰਚ ਅਨੀਤਾ ਰਾਣੀ ਨੇ ਪਿੰਡ ਵਾਸੀਆਂ ਨੂੰ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋ ਇਲਾਵਾ ਅਸ਼ੀਸ਼ ਜੋਤੀ ਪੈਨਲ ਐਡਵੋਕੇਟ, ਬਲਬੀਰ ਸਿੰਘ ਪੈਰਾ ਲੀਗਲ ਵਲੰਟੀਅਰ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ,ਮੈਂਬਰ ਪੰਚਾਇਤ ਕੁਲਵਿੰਦਰ ਕੁਮਾਰ, ਮੈਂਬਰ ਪੰਚਾਇਤ ਪਰਮਜੀਤ ਕੌਰ, ਮੈਂਬਰ ਪੰਚਾਇਤ ਜੀਵਨ ਕੌਰ, ਮੈਬਰ ਪੰਚਾਇਤ ਸੰਤੋਸ਼ ਬੱਧਣ, ਮੈਂਬਰ ਪੰਚਾਇਤ ਕਰਮ ਸਿੰਘ, ਮੈਂਬਰ ਪੰਚਾਇਤ ਨਿਰਮਲ ਸਿੰਘ, ਹੁਸ਼ਿਆਰਪੁਰ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਤੋਂ ਇਲਾਵਾ ਸੁਨੀਲ ਕੁਮਾਰ, ਦੀਪੂ ਬੇਦੀ, ਮਨੀਸ਼ ਕੁਮਾਰ ਆਦਿ ਹਾਜਰ ਸਨ।

By admin

Related Post