ਜਲੰਧਰ 27 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਭਾਰਤ ਦੇ 75ਵੇਂ ਗਣਤੰਤਰ ਦਿਵਸ ਮੌਕੇ ਹਮਸਫਰ ਯੂਥ ਕਲੱਬ ਵੱਲੋਂ ਨੂਰਪੁਰ ਜਿਲਾ ਜਲੰਧਰ ਦੇ ਲਿਟਲ ਫਲਾਵਰ ਸੀਨੀਅਰ ਸੈਕੈਂਡਰੀ ਮਾਡਲ ਸਕੂਲ ਦੇ ਵਿੱਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕੀਤਾ ਗਿਆ। ਸਕੂਲ ਮੁੱਖ ਅਧੀਕਾਰੀ ਚੇਅਰਮੈਨ ਮੁਕਤੇਆਰ ਚੰਦ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਤੇ ਡਾਇਰੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਸਕੂਲ ਵੱਲੋਂ ਗਣਤੰਤਰਤਾ ਦਿਵਸ ਮੌਕੇ ਇਲਾਕੇ ਵਿੱਚ ਬੱਚਿਆਂ ਤੇ ਸਕੂਲ ਅਧਿਕਾਰੀਆਂ ਵੱਲੋਂ ਪਰੇਡ ਕਰਵਾਈ ਜਾਂਦੀ ਹੈ ਜਿਸ ਦੌਰਾਨ ਸਕੂਲ ਦੇ ਬੱਚਿਆਂ ਵਿੱਚ 26 ਜਨਵਰੀ ਗਣਤੰਤਰਤਾ ਦਿਵਸ ਮੌਕੇ ਵੱਖ ਵੱਖ ਅਦਾਰਿਆਂ ਵਿੱਚ ਪ੍ਰਤੀਯੋਗੀਤਾਵਾਂ ਵੀ ਕਰਵਾਈਆਂ ਜਾਂਦੀਆਂ ਹਨ। ਓਹਨਾਂ ਇਹ ਵੀ ਦੱਸਿਆ ਕਿ ਹਮਸਫਰ ਯੂਥ ਕਲੱਬ ਵੱਲੋਂ ਤੇ ਹਮਦਰਦ ਯੂਥ ਕਲੱਬ ਵੱਲੋਂ ਬੱਚਿਆਂ ਦੀ ਹੌਸਲਾ ਵਧਾਈ ਤੇ ਆਤਮਿਕ ਵਿਕਾਸ ਲਈ 26 ਜਨਵਰੀ ਦਿਵਸ ਮੌਕੇ ਸਕੂਲ ਦੇ ਪੰਜਵੀਂ ਤੋਂ ਬਾਰਵੀਂ ਕਲਾਸ ਦੇ 51 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਹਮਸਫਰ ਯੂਥ ਕਲੱਬ ਦੇ ਡਾਇਰੈਕਟਰ ਪੂਨਮ ਭਾਟੀਆ ਹਮਸਫਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਾਟੀਆ ਹਮਦਰਦ ਯੂਥ ਕਲੱਬ ਦੇ ਪ੍ਰਧਾਨ ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਵੱਲੋਂ 75ਵੇਂ ਗਣਤੰਤਰਤਾ ਦਿਵਸ ਮੌਕੇ ਬਹੁਤ ਹੀ ਸਲਾਂਗਾ ਯੋਗ ਕਦਮ ਚੁੱਕਿਆ ਗਿਆ ਜਿਨਾਂ ਦੀ ਬਦੌਲਤ ਵੱਖ-ਵੱਖ ਖੇਤਰ ਵਿਖੇ ਜਿਵੇਂ ਵਿਦਿਆ ਪੈਂਟਿੰਗ ਗਾਇਨ ਲੇਖਕ ਰੀਡਿੰਗ ਹੈਂਡਰਾਈਟਿੰਗ ਖੇਡਾਂ ਵਿਗਿਆਨ ਸੰਬੰਧਿਤ ਖੇਤਰ ਦੇ ਹੋਣਹਾਰ ਵਿਦਿਆਰਥੀਆਂ ਦਾ ਹਮਸਫਰ ਯੂਥ ਕਲੱਬ ਵੱਲੋਂ ਆਲਰਾਉਂਡਰ ਬੈਸਟ ਸਟੂਡੈਂਟ ਦੇ ਸਰਟੀਫਿਕੇਟ ਦੇ ਨਾਲ ਸਨਮਾਨ ਕੀਤਾ ਗਿਆ ਇਸ ਮੌਕੇ ਹਮਸਫਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਾਟੀਆ ਡਾਇਰੈਕਟਰ ਪੂਨਮ ਭਾਟੀਆ ਗੁਰਪ੍ਰੀਤ ਬਸਰਾ ਹਰਵਿੰਦਰ ਕੁਮਾਰ ਉਮੇਸ਼ ਲਾਲ ਰਣਜੀਤ ਕੌਰ ਤੇ ਹਮਸਫਰ ਹਮਦਰਦ ਯੂਥ ਕਲੱਬ ਦੇ ਪ੍ਰਧਾਨ ਕੁਲਪ੍ਰੀਤ ਸਿੰਘ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਚੇਅਰਮੈਨ ਮੁਖਤਿਆਰ ਚੰਦ ਪ੍ਰਿੰਸਿਪਲ ਮਨਜੀਤ ਕੌਰ ਡਾਇਰੈਕਟਰ ਮਨਜੀਤ ਸਿੰਘ ਉਚੇਚੇ ਤੌਰ ਤੇ ਮੋਜੂਦ ਸਨ।