ਸ਼ਾਹਕੋਟ 22 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਹਲਕਾ ਸ਼ਾਹਕੋਟ ਦੇ ਅਧੀਨ ਪੈਂਦੇ ਪਿੰਡ ਸੀਚੇਵਾਲ ਵਿਖੇ ਦਰਬਾਰ ਬਾਬਾ ਅਮਰੂ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸਾਂਈ ਅਰਸ਼ ਜੀ ਅਤੇ ਉਨਾਂ ਦੇ ਗੁਰੂ ਗੋਪੀ ਸਾਂਈ ਤਲਵੰਡੀ ਭਰੋਂ ਵਾਲਿਆਂ ਨੇ ਦੱਸਿਆ ਕਿ 20 ਅਤੇ 21 ਜਲਾਈ ਨੂੰ ਬਾਬਾ ਅਮਰੂ ਸ਼ਾਹ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਪੰਜਾਬ ਦੇ ਲੋਕ ਗਾਇਕ ਮਿੰਟੂ ਹੇਅਰ ਅਤੇ ਲਖਵੀਰ ਵਾਲੀਆ ਨੇ ਦਰਜਨਾਂ ਧਾਰਮਿਕ ਗੀਤ ਗਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਨਿਹਾਲ ਕੀਤਾ।
ਇਹਨਾਂ ਤੋਂ ਇਲਾਵਾ ਮਿਰਚੀ ਨਕਾਲ ਸ਼ਾਹਕੋਟ ਵਾਲਿਆਂ ਨੇ ਨਕਲਾਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਬਾਰ ਦੇ ਸੇਵਾਦਾਰ ਆਤਮਾ ਸਿੰਘ, ਆਕਾਸ਼ਦੀਪ ਸਿੰਘ, ਰਮਨਦੀਪ ਕੌਰ, ਬੋਬੀ, ਬਿੰਦਰ, ਬੀਰਾ, ਮਨਪ੍ਰੀਤ ਕੌਰ, ਮਨਿੰਦਰ ਸਿੰਘ, ਸਰਬਜੀਤ ਸਿੰਘ, ਕਰਨਦੀਪ ਕੌਰ, ਪਾਲਾ ਲੁਧਿਆਣਾ, ਰੀਨਾ, ਹਰਮਨ ਪ੍ਰੀਤ ਕੌਰ ਅਤੇ ਬੋਬੀ ਗਿੱਲ ਆਦਿ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।