ਹੁਸ਼ਿਆਰਪੁਰ/ ਹਰਿਦੁਆਰ 8 ਅਪ੍ਰੈਲ (ਤਰਸੇਮ ਦੀਵਾਨਾ)- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਵਿਖੇ ਸੰਗਤਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸਦਾ ਸੰਤਾਂ, ਮਹਾਂਪੁਰਸ਼ਾਂ ਨੇ ਕੀਤਾ। ਇਸ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵਲੋੰ ਬਲੱਡ ਪ੍ਰੈਸ਼ਰ, ਸ਼ੂਗਰ, ਯੂਰਿਕ ਐਸਡ ਅਤੇ ਹੋਰ ਕਈ ਬਿਮਾਰੀਆਂ ਦੇ ਚੈਕਅੱਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸੈਂਕੜੇ ਸੰਗਤਾਂ ਨੇ ਮੁਫਤ ਮੈਡੀਕਲ ਚੈਕਅੱਪ ਕੈਂਪ ਦਾ ਲਾਭ ਲਿਆ। ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ ਦੀ ਸਰਪ੍ਰਸਤੀ ਹੇਠ ਅਤੇ ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਦੀ ਦੇਖ ਰੇਖ ਹੇਠ ਹਜਾਰਾਂ ਸੰਗਤਾਂ ਵੱਖ ਵੱਖ ਸੂਬਿਆਂ ਤੋਂ ਸਮਾਗਮਾਂ ਵਿੱਚ ਸ਼ਰਧਾ ਪੂਰਵਕ ਸ਼ਾਮਲ ਹੋਈਆਂ।
ਇਸ ਮੌਕੇ ਸੰਤ ਬਲਵੰਤ ਸਿੰਘ, ਮਹੰਤ ਪ੍ਰਸ਼ੋਤਮ ਲਾਲ , ਸੰਤ ਧਰਮਪਾਲ, ਸੰਤ ਰਮੇਸ਼ ਦਾਸ , ਸੰਤ ਜਗੀਰ ਸਿੰਘ, ਸੰਤ ਪ੍ਰਗਟ ਨਾਥ ਬਾਲਯੋਗੀ, ਸੰਤ ਵਿਨੈ ਮੁਨੀ ਜੰਮੂ, ਸੰਤ ਜਸਵੰਤ ਦਾਸ, ਸੰਤ ਕੁਲਦੀਪ ਦਾਸ, ਸੰਤ ਬੀਬੀ ਕੁਲਦੀਪ ਕੌਰ , ਸੰਤ ਬੀਬੀ ਕਮਲੇਸ਼ ,ਸੰਤ ਬਲਕਾਰ ਸਿੰਘ , ਸੰਤ ਹਰਮੀਤ ਸਿੰਘ, ਪ੍ਰੀਤ ਰਵਿਦਾਸੀਆ , ਸੰਤ ਭਗਵਾਨ ਦਾਸ, ਸੰਤ ਦਿਲਦਾਰ ਸਿੰਘ, ਸੰਤ ਸਤੀਸ਼ ਦਾਸ , ਸੰਤ ਗੁਰਨਾਮ ਦਾਸ, ਸੰਤ ਗੁਰਮੀਤ ਦਾਸ, ਰਜੇਸ਼ ਦਾਸ, ਸੰਤ ਮਨੋਹਰ ਦਾਸ ਵੀ ਹਾਜਰ ਸਨ। ਇਸ ਮੌਕੇ ਡਾ. ਰਾਹੁਲ ਭਾਰਤੀ ਰਾਸ਼ਟਰੀ ਪ੍ਰਧਾਨ ਸਮਾਜਵਾਦੀ ਪਾਰਟੀ, ਆਸ਼ੂ ਨਿਰਮਲ , ਰਾਜਵੀਰ ਸਿੰਘ ਇੰਸਪੈਕਟਰ ਗਾਜ਼ੀਆਬਾਦ, ਪੁਸ਼ਪਿੰਦਰ ਰਾਵਤ , ਰਾਮ ਕੁਮਾਰ ਰਾਣਾ, ਬਿਰਜੇਸ਼ ਕੁਮਾਰ ਜਿਲਾ ਪ੍ਰਧਾਨ ਬਸਪਾ ਹਰਿਦੁਆਰ, ਵਿਜੇ ਪਾਲ ਸਿੰਘ ਵੀ ਹਾਜਰ ਸਨ।