Breaking
Fri. Oct 9th, 2026

ਪਰਿਵਾਰਕ ਸੈਰ ਨਾਲ ਪਰਿਵਾਰ ਵਿੱਚ ਆਪਸੀ ਸਾਂਝ ਵਧਦੀ ਹੈ: ਪਰਮਜੀਤ ਸੱਚਦੇਵਾ

ਪਰਿਵਾਰਕ ਸੈਰ

ਹੁਸ਼ਿਆਰਪੁਰ, 14 ਸਤੰਬਰ (ਤਰਸੇਮ ਦੀਵਾਨਾ) – ਫਿੱਟ ਬਾਈਕਰ ਕਲੱਬ ਅਤੇ ਸੱਚਦੇਵਾ ਸਟਾਕਸ ਵੱਲੋਂ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਟਾ ਘਰ ਹੁਸ਼ਿਆਰਪੁਰ ਵਿੱਚ ਵਿਦਿਆਰਥੀਆਂ ਨੂੰ ਪਰਿਵਾਰਕ ਸੈਰ ਦੇ ਮਹੱਤਵ ਬਾਰੇ ਪਰਮਜੀਤ ਸੱਚਦੇਵਾ ਦੁਆਰਾ ਜਾਗਰੂਕ ਕੀਤਾ ਗਿਆ। ਫਿੱਟ ਬਾਈਕਰਜ਼ ਕਲੱਬ ਦੇ ਪ੍ਰਧਾਨ ਅਤੇ ਸੱਚਦੇਵਾ ਸਟਾਕਸ ਦੇ ਐਮ.ਡੀ. ਪਰਮਜੀਤ ਸਿੰਘ ਸੱਚਦੇਵਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਿਵਾਰਕ ਸੈਰ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਇੱਕ-ਦੂਜੇ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ। ਅਜਿਹੇ ਵਿੱਚ ਪਰਿਵਾਰਕ ਸੈਰ ਨਾ ਸਿਰਫ਼ ਸਿਹਤ ਲਈ ਲਾਭਦਾਇਕ ਹੈ, ਸਗੋਂ ਇਸ ਨਾਲ ਪਰਿਵਾਰ ਦੇ ਮੈਂਬਰਾਂ ਵਿਚਾਲੇ ਆਪਸੀ ਗੱਲਬਾਤ, ਵਿਸ਼ਵਾਸ ਅਤੇ ਸਾਂਝ ਵੀ ਮਜ਼ਬੂਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਨਿਯਮਤ ਪੈਦਲ ਚੱਲਣਾ ਸਰੀਰ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਤਣਾਅ ਘਟਾਉਣ ਅਤੇ ਸਕਾਰਾਤਮਕ ਸੋਚ ਵਿਕਸਿਤ ਕਰਨ ਵਿੱਚ ਵੀ ਸਹਾਇਕ ਹੈ। ਜੇਕਰ ਪਰਿਵਾਰ ਦੇ ਸਾਰੇ ਮੈਂਬਰ ਰੋਜ਼ਾਨਾ ਕੁਝ ਸਮਾਂ ਇਕੱਠੇ ਪੈਦਲ ਚੱਲਣ ਲਈ ਕੱਢਣ ਤਾਂ ਇਹ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ ਵੱਲ ਇੱਕ ਆਸਾਨ ਅਤੇ ਪ੍ਰਭਾਵਸ਼ਾਲੀ ਕਦਮ ਸਾਬਤ ਹੋ ਸਕਦਾ ਹੈ। ਸਕੂਲ ਦੇ ਪ੍ਰਿੰਸੀਪਲ ਭਾਰਤ ਭੂਸ਼ਣ ਅਤੇ ਇੰਚਾਰਜ ਸੁਰਜੀਤ ਸਿੰਘ ਨੇ ਸੱਚਦੇਵਾ ਸਟਾਕਸ ਅਤੇ ਫਿੱਟ ਬਾਈਕਰਜ਼ ਕਲੱਬ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਉੱਤਮ ਸਿੰਘ ਸਾਬੀ, ਓਂਕਾਰ ਸਿੰਘ, ਦੌਲਤ ਸਿੰਘ ਅਤੇ ਸੌਰਭ ਸ਼ਰਮਾ ਵੀ ਮੌਜੂਦ ਰਹੇ।

By admin

Related Post