Breaking
Sat. May 16th, 2026

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪ੍ਰਤੀ ਕਨੂੰਨ ਬਣਾਉਣਾ ਸਲਾਘਾਯੋਗ ਕਦਮ : ਪ੍ਰੋ ਜੀ ਐਸ ਮੁਲਤਾਨੀ, ਭੁਪਿੰਦਰ ਪਿੰਕੀ

ਬੇਅਦਬੀ

ਹੁਸ਼ਿਆਰਪੁਰ / ਮੁਕੇਰੀਆਂ ( ਤਰਸੇਮ ਦੀਵਾਨਾ ) – ਹਲਕਾ ਇੰਚਾਰਜ ਜੀ.ਐੱਸ. ਮੁਲਤਾਨੀ ਆਮ ਆਦਮੀ ਪਾਰਟੀ ਮੁਕੇਰੀਆਂ ਵਲੋਂ ਗੁਰੂਦੁਆਰਾ ਕਿਲਾ ਅਟੱਲਗੜ੍ਹ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਤੇ ਉਪਰੰਤ ਗੁਰਬਾਣੀ ਜੱਸ ਕੀਰਤਨ ਕੀਤਾ ਗਿਆ। ਜਿਸ ਵਿੱਚ ਇਲਾਕੇ ਦੀਆ ਸਮੂਹ ਸੰਗਤਾਂ ਸ਼ਾਮਿਲ ਹੋਈਆਂ। ਪ੍ਰੋ ਜੀ ਐੱਸ ਮੁਲਤਾਨੀ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ 13 ਅਪ੍ਰੈਲ 2026 ਨੂੰ ਸਪੈਸ਼ਲ ਅਸੈਂਬਲੀ ਸੈਸ਼ਨ ਸੱਦ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਸਬੰਧ ਵਿੱਚ ਜੋ ਕਾਨੂੰਨ ਪਾਸ ਕੀਤਾ ਗਿਆ ਹੈ ਜਿਸਨੂੰ ਕਿ ਵਿਧਾਨ ਸਭਾ ਵਿੱਚ ਪਾਸ ਹੋਣ ਉਪਰੰਤ ਰਾਜਪਾਲ ਵਲੋਂ ਵੀ ਪਾਸ ਕੀਤਾ ਗਿਆ ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਹਜ਼ੂਰੀ ਵਿੱਚ ਪ੍ਰੋ ਜੀ ਐਸ ਮੁਲਤਾਨੀ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬੇਅਦਬੀ ਸਬੰਧੀ ਕਾਨੂੰਨ ਬਣਾਉਣ ਅਤੇ ਉਸ ਨੂੰ ਪਾਸ ਕਰਵਾਉਣ ਲਈ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ । ਇਸ ਵਿਸ਼ੇਸ਼ ਮੌਕੇ ਤੇ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਮੁਕੇਰੀਆਂ ਦੇ ਜਥੇਦਾਰ ਭੁਪਿੰਦਰ ਸਿੰਘ ਪਿੰਕੀ ਵਲੋਂ ਪ੍ਰੋ ਜੀ ਐੱਸ ਮੁਲਤਾਨੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਮੌਜੂਦ ਮਨਜਿੰਦਰ ਸਿੰਘ ( ਨਿੱਕੂ ਚੱਕ ) ਮਨਜੀਤ ਸਿੰਘ ਚੀਮਾ, ਭੁਪਿੰਦਰ ਸਿੰਘ ਪਿੰਕੀ, ਸ਼ਮਸ਼ੇਰ ਸਿੰਘ, ਨਿਰਮਲ ਸਿੰਘ, ਅਮਿਤ ਕੁਮਾਰ,ਨਰਿੰਦਰ ਸਿੰਘ ਮੁਲਤਾਨੀ, ਮਾਸਟਰ ਸੇਵਾ ਸਿੰਘ ਅਤੇ ਚੇਅਰਮੈਨ ਹਰਜੀਤ ਸਿੰਘ ਸਹੋਤਾ ਆਦਿ ਸਮੂਹ ਹਲਕਾ ਮੁਕੇਰੀਆਂ ਦੀ ਆਮ ਆਦਮੀ ਪਾਰਟੀ ਦੀ ਟੀਮ ਮੌਜੂਦ ਸੀ|

By admin

Related Post