ਹੁਸ਼ਿਆਰਪੁਰ 22 ਨਵੰਬਰ (ਤਰਸੇਮ ਦੀਵਾਨਾ)- ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਸਮਾਗਮ ਸ਼੍ਰੀਮਾਨ 108 ਸੰਤ ਬਸੰਤ ਸਿੰਘ ਜੀ ਦੇ ਤਪ ਅਸਥਾਨ ਪਿੰਡ ਭਟੋਲੀਆਂ ਫਤਿਹਪੁਰ ਵਿਖੇ ਸ਼੍ਰੀਮਾਨ ਸੰਤ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾ ਵਾਲਿਆਂ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂਘਰ ਦੇ ਕੀਰਤਨੀ ਜਥੇ ਭਾਈ ਸੀਤਲ ਸਿੰਘ ਜਲੰਧਰ ਵਾਲੇ, ਭਾਈ ਮਹਿੰਦਰਪਾਲ ਸਿੰਘ ਜਲੰਧਰ ਵਾਲੇ, ਭਾਈ ਭੁਪਿੰਦਰ ਸਿੰਘ ਦਸ਼ਮੇਸ਼ ਨਗਰ ਰਾਮਾਂ ਮੰਡੀ ਵਾਲੇ, ਭਾਈ ਰੇਸ਼ਮ ਸਿੰਘ ਦਰੀਏ ਵਾਲੇ, ਭਾਈ ਗੁਰਵਿੰਦਰ ਸਿੰਘ ਕੰਧਾਲਾ ਜੱਟਾਂ, ਸੇਵਾ ਸਿੰਘ ਗੜਦੀਵਾਲਾ ਵਾਲਿਆਂ ਦੇ ਜਥੇ ਨੇ ਆਈਆਂ ਸੰਗਤਾਂ ਨੂੰ ਨਿਰੋਲ ਗੁਰਬਾਣੀ ਕੀਰਤਨ, ਭਾਈ ਰਣਜੀਤ ਸਿੰਘ ਦੇ ਢਾਡੀ ਜਥੇ ਵਲ੍ਹੋ ਢਾਡੀ ਵਾਰਾਂ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਜਸਵਿੰਦਰ ਸਿੰਘ, ਭਾਈ ਦਿਆਲ ਸਿੰਘ ਵਲ੍ਹੋ ਗੁਰ ਇਤਿਹਾਸ ਸਰਬਣ ਕਰਾਈਆਂ ਗਿਆ।
ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀਮਾਨ ਸੰਤ ਜੀਤ ਸਿੰਘ ਜੀ ਨਿਰਮਲ ਕੁਟੀਆਂ ਜੌਹਲਾਂ ਵਾਲਿਆਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਗ ਤੇ ਚਲਣ, ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਸੰਦੇਸ਼ ਦਿੱਤਾ ਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੇ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅਮਿ੍ਰੰਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਇਸ ਦੌਰਾਂਨ ਸੰਗਤਾਂ ਲਈ ਚਾਹ ਮਠਿਆਈਆਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਗਿਆ। ਇਸ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਸੇਵਾ ਭਾਈ ਅਵਤਾਰ ਸਿੰਘ ਜੰਡੂਸਿੰਘਾਂ ਵਾਲਿਆ ਬਾਖੂਬੀ ਨਿਭਾਈ। ਇਸ ਦੌਰਾਂਨ ਤਪ ਅਸਥਾਨ ਪ੍ਰਬੰਧਕਾਂ ਤੇ ਇਲਾਕਾ ਨਿਵਾਸੀ ਸੰਗਤਾਂ ਵਲ੍ਹੋ ਸ਼੍ਰੀਮਾਨ ਸੰਤ ਜੀਤ ਸਿੰਘ ਜੀ ਨਿਰਮਲ ਕੁਟੀਆਂ ਜੌਹਲਾਂ ਵਾਲਿਆਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।