ਜਲਦ ਹੀ ਕਿਸ਼ਨਗੜ੍ਹ, ਅਲਾਵਲਪੁਰ, ਭੋਗਪੁਰ, ਨਕੋਦਰ, ਜਲੰਧਰ ਕੈਂਟ ਅਤੇ ਬਲਾਚੌਰ ਯੂਨਿਟ ਦੇ ਅਹੁਦੇਦਾਰਾਂ ਦਾ ਕੀਤਾ ਜਾਵੇਗਾ ਐਲਾਨ
ਜਲੰਧਰ 8 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ‘ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ ਪੰਜਾਬ (ਇੰਡੀਆ) ਦੇ ਜਲੰਧਰ ਯੂਨਿਟ ਦੀ ਇੱਕ ਵਿਸ਼ੇਸ ਮੀਟਿੰਗ ਜਲੰਧਰ ਯੂਨਿਟ ਦੇ ਸਰਪ੍ਰਸਤ ਕਰਮਵੀਰ ਸਿੰਘ ਅਤੇ ਜਿਲਾ ਜਲੰਧਰ ਯੂਨਿਟ ਦੇ ਪ੍ਰਧਾਨ ਦਲਵੀਰ ਸਿੰਘ ਕਲੋਈਆ ਦੀ ਅਗਵਾਈ ਹੇਠ ਆਦਮਪੁਰ ਵਿਖੇ ਹੋਈ ਇਸ ਮੀਟਿੰਗ ਦੌਰਾਨ ਚੇਅਰਮੈਨ ਪੰਜਾਬ ਜਸਵਿੰਦਰ ਸਿੰਘ ਆਜ਼ਾਦ ਤੇ ਜਰਨਲ ਸਕੱਤਰ ਪੰਜਾਬ ਅਮਰਜੀਤ ਸਿੰਘ ਜੰਡੂ ਸਿੰਘਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਆਦਮਪੁਰ ਇਕਾਈ ਦਾ ਪੁਨਰਗਠਨ ਕਰਦੇ ਹੋਏ ਹਰਪ੍ਰੀਤ ਸਿੰਘ ਨੂੰ ਚੇਅਰਮੈਨ ਆਦਮਪੁਰ, ਰਵਿੰਦਰ ਸਿੰਘ ਰਾਜੋਵਾਲੀਆ ਉਪ ਚੇਅਰਮੈਨ ਆਦਮਪੁਰ, ਰਣਜੀਤ ਸਿੰਘ ਬੈਂਸ ਕੰਦੋਲਾ ਪ੍ਰਧਾਨ ਆਦਮਪੁਰ, ਕੁਲਵੀਰ ਸਿੰਘ ਘੜਿਆਲ ਸੀਨੀਅਰ ਵਾਈਸ ਪ੍ਰਧਾਨ ਆਦਮਪੁਰ, ਸੰਦੀਪ ਸਰੋਆ ਵਾਈਸ ਪ੍ਰਧਾਨ ਆਦਮਪੁਰ, ਕੁਲਦੀਪ ਲੇਸੜੀਵਾਲ ਜਨਰਲ ਸਕੱਤਰ ਆਦਮਪੁਰ, ਸਦਾਨੰਦ ਸਾਬੀ ਖਜਾਨਚੀ ਆਦਮਪੁਰ, ਪਰਮਜੀਤ ਸਿੰਘ ਸਲਾਲਾ ਸਹਿ ਖਜਾਨਚੀ ਆਦਮਪੁਰ, ਯੋਗਰਾਜ ਸਿੰਘ ਦਿਓਲ ਸੈਕਟਰੀ ਆਦਮਪੁਰ, ਮੋਹਣ ਸਿੰਘ ਡਾਂਡੀਆ ਵਾਈਸ ਪ੍ਰਧਾਨ ਆਦਮਪੁਰ, ਇੰਦਰਜੀਤ ਸਿੰਘ ਸੱਤੋਵਾਲੀ ਕਾਨੂੰਨੀ ਸਲਾਹਕਾਰ ਆਦਮਪੁਰ, ਪਰਮਜੀਤ ਸਿੰਘ ਜੋਇੰਟ ਸੈਕਟਰੀ ਆਦਮਪੁਰ, ਧਰਮਵੀਰ ਸਿੰਘ ਜੋਇੰਟ ਸੈਕਟਰੀ ਆਦਮਪੁਰ, ਸੁਰਿੰਦਰ ਕੁਮਾਰ ਪੀ.ਆਰ.ਉ ਆਦਮਪੁਰ, ਸੰਦੀਪ ਡਰੋਲੀ ਸਲਾਹਕਾਰ ਆਦਮਪੁਰ, ਹਰਜਿੰਦਰ ਸਿੰਘ ਧੋਗੜੀ ਸਲਾਹਕਾਰ ਆਦਮਪੁਰ ਦੀ ਜਿੰਮੇਵਾਰੀ ਸੌਂਪੀ ਗਈ।
ਇਸ ਮੌਕੇ ਹਾਜ਼ਰ ਸਾਰੇ ਪੱਤਰਕਾਰਾਂ ਨੇ ਵੱਖ ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਰੱਖੇ
ਇਸ ਮੌਕੇ ਹਾਜ਼ਰ ਸਾਰੇ ਪੱਤਰਕਾਰਾਂ ਨੇ ਵੱਖ ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਰੱਖੇ ਜਿਸ ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਬੈਂਸ ਨੇ ਆਏ ਹੋਏ ਸਾਰੇ ਪੱਤਰਕਾਰਾਂ ਵੀਰਾ ਦਾ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਜੋ ਸਾਰਿਆਂ ਵੱਲੋਂ ਮੈਨੂੰ ਜਿੰਮੇਵਾਰੀ ਸੌਂਪੀ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਮੇਰੇ ਪੱਤਰਕਾਰ ਭਰਾ ਨੂੰ ਉਹ ਚਾਹੇ ਕਿਸੇ ਵੀ ਜਥੇਬੰਦੀ ਦਾ ਹੋਵੇ ਪੱਤਰਕਾਰਤਾ ਦੌਰਾਨ ਉਸ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ, ਤਾਂ ਉਹ ਸਿੱਧਾ ਮੇਰੇ ਨਾਲ ਸੰਪਰਕ ਕਰ ਸਕਦਾ ਹੈ।
ਅਖੀਰ ਜ਼ਿਲ੍ਹਾ ਜਲੰਧਰ ਯੂਨਿਟ ਪ੍ਰਧਾਨ ਦਲਵੀਰ ਸਿੰਘ ਕਲੋਈਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਹੁਤ ਜਲਦ ਹੀ ਦੀ ਵਰਕਿੰਗ ਰਿਪੋਟਰਜ਼ ਐਸੋਸੀਏਸ਼ਨ (ਰਜਿ) ਪੰਜਾਬ ਇੰਡੀਆ ਦੀ ਅਲਾਵਲਪੁਰ, ਕਿਸ਼ਨਗੜ੍ਹ, ਭੋਗਪੁਰ, ਨਕੋਦਰ ਅਤੇ ਬਲਾਚੌਰ ਯੁਨਿਟ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਚੇਅਰਮੈਨ ਜਲੰਧਰ, ਅਵਤਾਰ ਸਿੰਘ ਮਾਧੋਪੁਰੀ ਪ੍ਰੋਪੋਗੰਡਾ ਸੈਕਟਰੀ ਜਲੰਧਰ ਅਤੇ ਹੋਰ ਵੱਖ-ਵੱਖ ਅਦਾਰਿਆਂ ਤੋਂ ਪੱਤਰਕਾਰ ਮੌਜੂਦ ਸਨ।