Breaking
Sun. Sep 21st, 2025

ਹੁਸ਼ਿਆਰਪੁਰ ‘ਚ ਟਰੱਕ ਥੱਲੇ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਹੋਈ ਮੌਤ

ਟਰੱਕ

ਹੁਸ਼ਿਆਰਪੁਰ 20 ਅਪ੍ਰੈਲ (ਤਰਸੇਮ ਦੀਵਾਨਾ)- ਹੁਸ਼ਿਆਰਪੁਰ ਦੇ ਟਾਂਡਾ ਬਾਈਪਾਸ ਚੌਂਕ ਵਿੱਚ ਇੱਕ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਟਰੱਕ ਹੇਠ ਆਉਣ ਨਾਲ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਟਾਂਡਾ ਸਾਈਡ ਵੱਲੋਂ ਆਪਣੇ ਮੋਟਰ ਸਾਈਕਲ ‘ਤੇ ਹੁਸ਼ਿਆਰਪੁਰ ਸ਼ਹਿਰ ਵੱਲ ਆ ਰਿਹਾ ਇੱਕ ਬਜ਼ੁਰਗ ਵਿਅਕਤੀ ਜਦੋਂ ਟਾਂਡਾ ਬਾਈਪਾਸ ਚੌਂਕ ਵਿੱਚ ਪਹੁੰਚਿਆ ਤਾਂ ਚੌਂਕ ਵਿੱਚ ਇੱਕ ਟਰੱਕ ਨੰਬਰ ਪੀਬੀ 06ਬੀਬੀ 0517 ਦੇ ਅਗਲੇ ਟਾਇਰਾਂ ਹੇਠ ਮੋਟਰ ਸਾਈਕਲ ਆ ਗਿਆ ਜਿਸ ਕਾਰਣ ਉਸ ਦੀ ਮੌਤ ਹੋ ਗਈ ਮ੍ਰਿਤਕ ਵਿਅਕਤੀ ਦੀ ਪਛਾਣ ਬਖਸ਼ੀਸ਼ ਸਿੰਘ ਉਮਰ 55 ਸਾਲ ਪੁੱਤਰ ਗੁਲਜਾਰੀ ਲਾਲ ਵਾਸੀ ਪਿੰਡ ਸਟਿਆਣਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ |

ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਦੀ ਪੁਲਿਸ ਅਤੇ ਪੀਸੀਆਰ ਕਰਮੀ ਮੌਕੇ ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਕਰਮਚਾਰੀਆਂ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਵਿੱਚ ਭੇਜ ਦਿੱਤੀ ਹੈ ਅਤੇ ਟਰੱਕ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ | ਮ੍ਰਿਤਕ ਦੇ ਪੁੱਤਰ ਮੁਕੇਸ਼ ਕੁਮਾਰ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਪਿੰਡ ਸਟਿਆਣੇ ਤੋਂ ਹੁਸ਼ਿਆਰਪੁਰ ਸ਼ਹਿਰ ਵੱਲ ਜਾ ਰਹੇ ਸਨ ਕਿ ਟਾਂਡਾ ਬਾਈਪਾਸ ਚੌਂਕ ਵਿੱਚ ਉਹਨਾਂ ਦੇ ਮੋਟਰ ਸਾਈਕਲ ਵਿੱਚ ਟਰੱਕ ਲਿਆ ਕੇ ਮਾਰਿਆ ਜਿਸ ਕਾਰਣ ਉਸ ਦੇ ਪਿਤਾ ਦੀ ਮੌਤ ਹੋ ਗਈ |

ਟਰੱਕ ਦੇ ਚਾਲਕ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਟਾਂਡੇ ਵੱਲੋਂ ਆ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਤੇਜ਼ੀ ਨਾਲ ਪਿੱਛੋਂ ਆਇਆ ਅਤੇ ਟਰੱਕ ਦੇ ਨਾਲ ਟਕਰਾ ਗਿਆ | ਥਾਣਾ ਮਾਡਲ ਟਾਉਨ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਚੈੱਕ ਕਰਕੇ ਕਸੂਰਵਾਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

By admin

Related Post