Breaking
Sat. Aug 8th, 2026

ਪਿੰਡ ਕੱਕੋਂ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

ਗੁਰੂ ਰਵਿਦਾਸ ਮਹਾਰਾਜ ਜੀ

ਹੁਸ਼ਿਆਰਪੁਰ 1 ਫਰਵਰੀ (ਤਰਸੇਮ ਦੀਵਾਨਾ)- ਸ੍ਰੀ ਗੁਰੂ ਰਵਿਦਾਸ ਨਿਸ਼ਕਾਮ ਸੇਵਾ ਸੋਸਾਇਟੀ ਕੱਕੋਂ ਵੱਲੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸਰਪੰਚ ਅਨੀਤਾ ਰਾਣੀ ਨੇ ਦੱਸਿਆ ਕਿ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਰਹਿਣਮਾਈ ਹੇਠ ਪਿੰਡ ਕੱਕੋਂ ਤੋ ਸ਼ੁਰੂ ਹੋ ਕੇ ਸਲਵਾੜਾ, ਅੱਜੋਵਾਲ, ਸੈਂਚਾਂ, ਰਸੂਲਪੁਰ ਤੋ ਹੁੰਦਾ ਹੋਇਆ ਵਾਪਿਸ ਕੱਕੋਂ ਆਕੇ ਸਮਾਪਤ ਹੋਇਆ। ਉਹਨਾਂ ਦੱਸਿਆ ਕਿ ਸੰਗਤਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਕੀਰਤਨ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ।

ਇਸ ਮੌਕੇ ਹੋਰਨਾਂ ਤੋ ਇਲਾਵਾ ਸਰਪੰਚ ਅਨੀਤਾ ਰਾਣੀ, ਮੈਂਬਰ ਪੰਚਾਇਤ ਕੁਲਵਿੰਦਰ ਕੁਮਾਰ, ਜੀਵਨ ਕੌਰ, ਪਰਮਜੀਤ ਕੌਰ, ਨਿਰਮਲ ਸਿੰਘ, ਰੰਜੂ ਕੁਮਾਰੀ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਸੁਨੀਲ ਕੁਮਾਰ , ਰਮਨ ਕੁਮਾਰ ਰੋਮੀ, ਮਲਕੀਤ ਸਿੰਘ, ਰਾਜਿੰਦਰ ਕੌਰ, ਸਤਿੰਦਰ ਸਿੰਘ ਬੇਦੀ, ਗੁਲਜ਼ਾਰ ਸਿੰਘ, ਅਮਰਜੀਤ ਹੈਪੀ, ਮਨੋਜ ਕੁਮਾਰ, ਰਾਜਨ, ਜਗਜੀਤ ਸਿੰਘ ਆਦਿ ਹਾਜ਼ਰ ਸਨ।

By admin

Related Post