Breaking
Tue. Jul 14th, 2026

ਕੁਦਰਤ ਦੀ ਸਾਂਭ-ਸੰਭਾਲ ਲਈ ਡਾ. ਫੌਜੀ ਇੰਡੀਆ ਨੇ ‘ਰੁੱਖ ਲਗਾਓ ਜੀਵਨ ਬਚਾਓ’ ਮਿਸ਼ਨ ਤਹਿਤ ਵੰਡੇ 500 ਬੂਟੇ

ਡਾ. ਫੌਜੀ ਇੰਡੀਆ

​ਹੁਸ਼ਿਆਰਪੁਰ, 13 ਜੁਲਾਈ ( ਤਰਸੇਮ ਦੀਵਾਨਾ ) – 13 ਜੁਲਾਈ, 2026: ਡਾ. ਭੀਮਰਾਓ ਅੰਬੇਡਕਰ ਫੈਡਰੇਸ਼ਨ ਫਾਰ ਸੋਸ਼ਲ ਜਸਟਿਸ ਦੇ ਕੌਮੀ ਮੀਤ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ, ਡਾ. ਫੌਜੀ ਇੰਡੀਆ ਨੇ ਦਿਨੋ ਦਿਨ ਵੱਧ ਰਹੀ ਗਰਮੀ ਨੂੰ ਮੁੱਖ ਰੱਖਦੇ ਹੋਏ ਇੱਕ ਸ਼ਲਾਘਾਯੋਗ ਅਤੇ ਪ੍ਰੇਰਣਾਦਾਇਕ ਵਾਤਾਵਰਨ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਵਿਸ਼ੇਸ਼ ਮੁਹਿੰਮ ਤਹਿਤ ਉਨ੍ਹਾਂ ਨੇ ਇਲਾਕੇ ਦੇ ਲਗਭਗ 500 ਨਾਗਰਿਕਾਂ ਨੂੰ ਫਲਦਾਰ, ਛਾਂਦਾਰ ਅਤੇ ਔਸ਼ਧੀ ਗੁਣਾਂ ਵਾਲੇ ਬੂਟੇ ਵੰਡੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਥਾਵਾਂ ‘ਤੇ ਖੁਦ ਹਾਜ਼ਰ ਰਹਿ ਕੇ ਬੂਟੇ ਲਗਾ ਕੇ ਇਸ ਮੁਹਿੰਮ ਦੀ ਸਫ਼ਲ ਸ਼ੁਰੂਆਤ ਵੀ ਕੀਤੀ। ਇਸ ਮੌਕੇ ਬੂਟੇ ਵੰਡਦੇ ਹੋਏ ਡਾ. ਫੌਜੀ ਇੰਡੀਆ ਨੇ ਸਮਾਜ ਨੂੰ ਕੁਦਰਤ ਪ੍ਰਤੀ ਅਥਾਹ ਪਿਆਰ ਅਤੇ ਜ਼ਿੰਮੇਵਾਰੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ “ਗਲੋਬਲ ਵਾਰਮਿੰਗ” ਅਤੇ ਪ੍ਰਦੂਸ਼ਣ ਦੇ ਮੌਜੂਦਾ ਦੌਰ ਵਿੱਚ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਜੇਕਰ ਅਸੀਂ ਅੱਜ ਰੁੱਖ ਨਹੀਂ ਲਗਾਵਾਂਗੇ, ਤਾਂ ਆਉਣ ਵਾਲੀਆਂ ਨਸਲਾਂ ਨੂੰ ਸਾਹ ਲੈਣ ਲਈ ਵੀ ਸੰਘਰਸ਼ ਕਰਨਾ ਪਵੇਗਾ। ਇਸ ਪ੍ਰੋਗਰਾਮ ਰਾਹੀਂ ਉਨ੍ਹਾਂ ਨੇ ਆਪਣੇ ਜੀਵਨ ਦੇ ਮੁੱਖ ਮਿਸ਼ਨ “ਰੁੱਖ ਲਗਾਓ ਜੀਵਨ ਬਚਾਓ” ਨੂੰ ਇੱਕ ਵਾਰ ਫਿਰ ਜ਼ਮੀਨ ‘ਤੇ ਸੱਚ ਕਰਕੇ ਦਿਖਾਇਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਬੂਟੇ ਲਗਾਉਣ ਹੀ ਨਾ, ਬਲਕਿ ਰੁੱਖ ਬਣਨ ਤੱਕ ਉਨ੍ਹਾਂ ਦੀ ਪੁੱਤਾਂ ਵਾਂਗ ਪਰਵਰਿਸ਼ ਵੀ ਕਰਨ। ਡਾ. ਫੌਜੀ ਇੰਡੀਆ ਨੇ ਕਿਹਾ ਕਿ ਮੈ ਤਥਾਗਤ ਬੁੱਧ ਦੇ ਧੰਮ ਵਿੱਚ ਡੂੰਘੀ ਆਸਥਾ ਅਤੇ ਵਿਸ਼ਵਾਸ ਰੱਖਦਾ ਹਾ । ਭਗਵਾਨ ਬੁੱਧ ਦਾ ਧੰਮ ਹਮੇਸ਼ਾ ਤੋਂ ਕੁਦਰਤ ਪ੍ਰਤੀ ਬੇਅੰਤ ਪਿਆਰ, ਵਾਤਾਵਰਨ ਸੁਰੱਖਿਆ ਅਤੇ ਸੰਸਾਰ ਦੇ ਸਾਰੇ ਜੀਵ-ਜੰਤੂਆਂ ਪ੍ਰਤੀ ਦਇਆ, ਕਰੁਣਾ ਤੇ ਮਿੱਤਰਤਾ ਦਾ ਭਾਵ ਮਨੁੱਖੀ ਜੀਵਨ ਵਿੱਚ ਵਿਕਸਿਤ ਕਰਨ ਦੀ ਸਿੱਖਿਆ ਦਿੰਦਾ ਹੈ।

ਡਾ. ਫੌਜੀ ਦਾ ਇਹ ਕਦਮ ਪੂਰੀ ਤਰ੍ਹਾਂ ਬੁੱਧ ਦੀ ਇਸੇ ਮਾਨਵੀ ਅਤੇ ਕੁਦਰਤੀ ਸੋਚ ਤੋਂ ਪ੍ਰੇਰਿਤ ਹੈ

ਡਾ. ਫੌਜੀ ਦਾ ਇਹ ਕਦਮ ਪੂਰੀ ਤਰ੍ਹਾਂ ਬੁੱਧ ਦੀ ਇਸੇ ਮਾਨਵੀ ਅਤੇ ਕੁਦਰਤੀ ਸੋਚ ਤੋਂ ਪ੍ਰੇਰਿਤ ਹੈ, ਜੋ ਸਮਾਜ ਨੂੰ ਹਰਿਆਵਲ ਅਤੇ ਅਮਨ-ਸ਼ਾਂਤੀ ਦਾ ਰਾਹ ਦਿਖਾਉਂਦੀ ਹੈ। ਇਸ ਮਹਾਨ ਅਤੇ ਪੁੰਨ ਕਾਰਜ ਲਈ ਸਥਾਨਕ ਵਾਸੀਆਂ, ਮੋਹਤਬਰਾਂ ਅਤੇ ਸੰਸਥਾ ਦੇ ਕਾਰਕੁਨਾਂ ਨੇ ਡਾ. ਫੌਜੀ ਇੰਡੀਆ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ‘ਸਾਧੂਵਾਦ’ ਭੇਜਿਆ। ਲੋਕਾਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਉਮੀਦ ਜਤਾਈ ਕਿ ਡਾ. ਫੌਜੀ ਇੰਡੀਆ ਭਵਿੱਖ ਵਿੱਚ ਵੀ ਸਮੇਂ-ਸਮੇਂ ‘ਤੇ ਤਥਾਗਤ ਬੁੱਧ ਦੇ ਧੰਮ ਤੋਂ ਪ੍ਰੇਰਿਤ ਹੋ ਕੇ ਸਮਾਜ ਭਲਾਈ ਅਤੇ ਵਾਤਾਵਰਨ ਸੁਰੱਖਿਆ ਦੇ ਅਜਿਹੇ ਜਨਹਿੱਤਕਾਰੀ ਪ੍ਰੋਗਰਾਮ ਆਯੋਜਿਤ ਕਰਦੇ ਰਹਿਣਗੇ।

​ਇਸ ਮੁਹਿੰਮ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰਿਆਂ ਨੇ ਹੱਥਾਂ ਵਿੱਚ ਬੂਟੇ ਫੜ ਕੇ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ ‘ਤੇ ਖੇਤਰ ਦੇ ਕਈ ਪਤਵੰਤੇ, ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਹਾਜ਼ਰ ਰਹੇ, ਜਿਨ੍ਹਾਂ ਨੇ ਇਸ ਮੁਹਿੰਮ ਨੂੰ ਪਿੰਡ-ਪਿੰਡ ਅਤੇ ਘਰ-ਘਰ ਤੱਕ ਅੱਗੇ ਵਧਾਉਣ ਦਾ ਅਹਿਦ ਲਿਆ।

By admin

Related Post