ਪੱਤਰਕਾਰਾਂ ਦੇ ਹੱਕਾਂ ਅਤੇ ਸੰਗਠਨ ਦੇ ਵਿਸਥਾਰ ‘ਤੇ ਹੋਈ ਵਿਚਾਰ-ਚਰਚਾ
ਜਲੰਧਰ 3 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਇੰਡੀਆ ਵੱਲੋਂ ਸਰਕਟ ਹਾਊਸ, ਜਲੰਧਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਹਾਲ ਹੀ ਵਿੱਚ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨਾਲ ਹੋਈ ਸ਼ਿਸ਼ਟਾਚਾਰ ਮੁਲਾਕਾਤ ਤੋਂ ਬਾਅਦ ਸਰਕਟ ਹਾਊਸ ਵਿੱਚ ਮੀਟਿੰਗ ਕਰਨ ਦਾ ਮੌਕਾ ਮਿਲਣ ‘ਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਖੁਸ਼ੀ ਪ੍ਰਗਟਾਈ।
ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪੰਜਾਬ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਨੇ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ, ਉਨ੍ਹਾਂ ਦੇ ਹੱਲ ਅਤੇ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸੰਗਠਨ ਦਾ ਘੇਰਾ ਵਧਾਉਣ ਲਈ ਇਮਾਨਦਾਰ ਅਤੇ ਸਰਗਰਮ ਪੱਤਰਕਾਰਾਂ ਨੂੰ ਐਸੋਸੀਏਸ਼ਨ ਨਾਲ ਜੋੜਨ ‘ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਪੱਤਰਕਾਰਾਂ ਦੀ ਭਲਾਈ ਲਈ ਇਕ ਵਿਸ਼ੇਸ਼ ਸੈਮੀਨਾਰ ਵੀ ਕਰਵਾਇਆ ਜਾਵੇਗਾ। ਜਸਵਿੰਦਰ ਸਿੰਘ ਆਜ਼ਾਦ ਜੀ ਨੇ ਅੱਗੇ ਹੋਰ ਕਿਹਾ ਕਿ ਕਿਸੇ ਵੀ ਪੱਤਰਕਾਰ ਨੂੰ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਪੱਤਰਕਾਰ ਉਨ੍ਹਾਂ ਨਾਲ ਜਦੋਂ ਮਰਜ਼ੀ ਰਾਬਤਾ ਕਾਇਮ ਕਰ ਸਕਦਾ ਹੈ। ਹਰ ਪੱਤਰਕਾਰ ਦੀ ਮੁਸ਼ਕਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਹਰ ਮੈਂਬਰ ਆਪਣੇ ਨਾਲ ਹੋਰ ਵੀ ਮੈਂਬਰ ਜੋੜੇਗਾ ਪਰ ਹਰ ਨਵੇਂ ਜੁੜਨ ਮੈਂਬਰ ਬਾਰੇ ਫੈਸਲਾ ਐਸੋਸੀਏਸ਼ਨ ਦੀ ਸਕਰੀਨਿੰਗ ਕਮੇਟੀ ਕਰੇਗੀ। ਉਸ ਤੋਂ ਬਾਅਦ ਹੀ ਨਵੇਂ ਮੈਂਬਰ ਨੂੰ ਐਸੋਸੀਏਸ਼ਨ ਦੀ ਮੈਂਬਰਸ਼ਿਪ ਮਿਲੇਗੀ। ਇਸ ਮੌਕੇ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦਾ ਨਵਾਂ ਸਟੀਕਰ ਜਾਰੀ ਕੀਤਾ ਗਿਆ, ਜਦਕਿ ਹਾਜ਼ਰ ਮੈਂਬਰਾਂ ਨੂੰ ਐਸੋਸੀਏਸ਼ਨ ਦੇ ਪਛਾਣ ਪੱਤਰ (ਆਈਡੀ ਕਾਰਡ) ਵੀ ਵੰਡੇ ਗਏ।
ਮੈਂਬਰਾਂ ਨੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਆਪਣੇ ਸੁਝਾਅ ਦਿੱਤੇ
ਮੀਟਿੰਗ ਪੰਜਾਬ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਆਜ਼ਾਦ, ਪੰਜਾਬ ਜਨਰਲ ਸੈਕਟਰੀ ਅਮਰਜੀਤ ਸਿੰਘ ਜੰਡੂ ਸਿੰਘਾ ਅਤੇ ਪ੍ਰਧਾਨ ਸ੍ਰੀ ਦਲਵੀਰ ਸਿੰਘ ਕਲੋਈਆ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਮੈਂਬਰਾਂ ਨੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਆਪਣੇ ਸੁਝਾਅ ਦਿੱਤੇ ਅਤੇ ਸੰਗਠਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਚਾਰ ਸਾਂਝੇ ਕੀਤੇ।
ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਆਜ਼ਾਦ ਅਤੇ ਪ੍ਰਧਾਨ ਸ੍ਰੀ ਦਲਬੀਰ ਕਨੌਜੀਆ ਨੇ ਭਰੋਸਾ ਦਿਵਾਇਆ ਕਿ ਐਸੋਸੀਏਸ਼ਨ ਪੱਤਰਕਾਰ ਭਾਈਚਾਰੇ ਦੇ ਹੱਕਾਂ ਦੀ ਰੱਖਿਆ ਲਈ ਹਮੇਸ਼ਾ ਵਚਨਬੱਧ ਰਹੇਗੀ। ਉਨ੍ਹਾਂ ਕਿਹਾ ਕਿ ਸੰਗਠਨ ਦੇ ਸਮੂਹ ਮੈਂਬਰ ਇੱਕਜੁੱਟ ਹੋ ਕੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ ਅਤੇ ਹਰ ਮੈਂਬਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ। ਆਉਣ ਵਾਲੇ ਦਿਨਾਂ ਵਿੱਚ ਵੈਬੀਨਾਰ ਵੀ ਕੀਤੇ ਜਾਣਗੇ, ਜਿਸ ਨਾਲ ਪੱਤਰਕਾਰ ਆਪਣੇ ਘਰ ਬੈਠ ਕੇ ਵੀ ਇਸ ਵੈਬੀਨਾਰ ਦਾ ਹਿੱਸਾ ਬਣ ਸਕਦੇ ਹਨ।
ਮੀਟਿੰਗ ਵਿੱਚ ਸਮਾਜ ਸੇਵਕ ਸੁਰਿੰਦਰ ਸਿੰਘ ਕੈਰੋਂ, ਡਾ. ਕੁਲਵੰਤ ਰਾਏ, ਅਨੁਪਮ ਸ਼ਰਮਾ ਅਤੇ ਨੀਰਜ ਕਸ਼ਵ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੱਤਰਕਾਰ ਸਮਾਜ ਦਾ ਮਹੱਤਵਪੂਰਨ ਅੰਗ ਹਨ ਅਤੇ ਪੱਤਰਕਾਰ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਲਈ ਉਹ ਹਰ ਸਮੇਂ ਐਸੋਸੀਏਸ਼ਨ ਦੇ ਨਾਲ ਖੜ੍ਹੇ ਰਹਿਣਗੇ।
ਇਸ ਮੌਕੇ ਪੰਜਾਬ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਸਟੇਟ ਜਨਰਲ ਸਕੱਤਰ ਅਮਰਜੀਤ ਸਿੰਘ ਜੰਡੂ ਸਿੰਘਾ, ਦਲਵੀਰ ਸਿੰਘ ਕਲੋਈਆ ਪ੍ਰਧਾਨ ਜਲੰਧਰ, ਕਰਮਵੀਰ ਸਿੰਘ ਸਰਪ੍ਰਸਤ, ਜਸਵੀਰ ਸਿੰਘ ਸੋਢੀ, ਜਨਰਲ ਸਕੱਤਰ ਸੰਜੀਵ ਕੁਮਾਰ, ਪੀ.ਆਰ.ਓ. ਸਰਬਜੀਤ ਸਿੰਘ, ਕੈਸ਼ੀਅਰ ਬਲਵੀਰ ਕਰਮ, ਰਣਜੀਤ ਸਿੰਘ ਬੈਂਸ, ਦਲਜੀਤ ਸਿੰਘ ਕਲਸੀ, ਸੁਨੀਲ ਕੁਮਾਰ, ਦਵਿੰਦਰ, ਅਮਨਦੀਪ, ਚੇਤਨ, ਸੁਰਿੰਦਰ ਰਾਵਤ, ਜਤਿੰਦਰ ਰਾਵਤ, ਲੱਕੀ ਬੈਂਸ, ਨਿਰਮਲ ਕੌਲ, ਸੰਦੀਪ ਸਰੋਆ, ਪਰਮਜੀਤ ਸਲਾਲਾ, ਸੁਖਵਿੰਦਰ ਲੱਕੀ, ਕਰਮਜੀਤ ਲੱਕੀ, ਪੂਰਵੀ, ਵਿਜੇ ਰਮਨ, ਲਵਪ੍ਰੀਤ, ਮਨਪ੍ਰੀਤ, ਅਰੁਣ ਚੌਪੜਾ, ਸ਼ੰਮੀ ਸਿੰਘ, ਜਤਿੰਦਰ ਸਿੰਘ, ਪਰਮਜੀਤ ਮੱਲ, ਕੁਲਦੀਪ ਲੇਸੜੀਵਾਲ, ਵਿਨੋਦ ਕੁਮਾਰ, ਰਵੀ ਜੱਸਲ, ਧਰਿਮੰਦਰ, ਚਿਰਾਗ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੱਤਰਕਾਰ ਮੌਜੂਦ ਸਨ।
ਅੰਤ ਵਿੱਚ ਪ੍ਰਧਾਨ ਦਲਵੀਰ ਸਿੰਘ ਕਲੋਈਆ ਨੇ ਆਏ ਹੋਏ ਸਾਰੇ ਹੀ ਪੱਤਰਕਾਰਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਪੱਤਰਕਾਰਾਂ ਵਲੋਂ ਸਹਿਯੋਗ ਮਿਲਦਾ ਰਹੇਗਾ।

