ਹੁਸ਼ਿਆਰਪੁਰ / ਚੱਬੇਵਾਲ 15 ਮਈ ( ਤਰਸੇਮ ਦੀਵਾਨਾ ) – ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵੱਲੋਂ ਨਵੇਂ ਸੈਸ਼ਨ 2026-27 ਵਿੱਚ ਦਾਖ਼ਲੇ ਸਬੰਧੀ ਖੇਤਰ ਦੇ ਕਸਬਾ ਚੱਬੇਵਾਲ ਦੀ ਸੰਤ ਮਾਰਕੀਟ ਵਿੱਚ ਵਿਦਿਆਰਥੀਆਂ ਦੀ ਕਰੀਅਰ ਸੇਧ ਅਤੇ ਕਾਉਂਸਲਿੰਗ ਦੀ ਸਹੂਲਤ ਲਈ ਅੱਜ ਵਿਸ਼ੇਸ਼ ਦਾਖ਼ਲਾ ਕੇਂਦਰ ਖੋਲ੍ਹਿਆ ਗਿਆ। ਦਾਖ਼ਲਾ ਕੇਂਦਰ ਦਾ ਉਦਘਾਟਨ ਸਮਾਜ ਸੇਵੀ ਡਾ ਸੰਦੀਪ ਖਰਬੰਦਾ ਵੱਲੋਂ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਕਿਹਾ ਕਿ ਇਹ ਦਾਖ਼ਲਾ ਕੇਂਦਰ ਵਿਦਿਅਰਥੀਆਂ ਨੂੰ ਕਰੀਅਰ ਸੇਧ ਅਤੇ ਕਾਉਂਸਲਿੰਗ ਸਬੰਧੀ ਵੱਡਾ ਸਹਾਇਕ ਹੋਵੇਗਾ।
ਉਨ੍ਹਾਂ ਕਾਲਜ ਵਿੱਚ ਨਵੇਂ ਸ਼ੁਰੂ ਹੋ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਾਲਜ ਵਿਚ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਵਿਸ਼ੇਸ਼ ਆਰਥਿਕ ਮਦਦ, ਵੱਖ-ਵੱਖ ਵਜ਼ੀਫਾ ਰਾਸ਼ੀਆਂ ਸਮੇਤ ਆਧੁਨਿਕ ਸਹੂਲਤਾਂ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਮਦਦਗਾਰ ਹੋ ਰਹੀਆਂ ਹਨ। ਉਨ੍ਹਾਂ ਇਲਾਕੇ ਦੇ ਵਿਦਿਆਰਥੀਆ ਨੂੰ ਇਸ ਦਾਖ਼ਲਾ ਕੇਂਦਰ ਵਿੱਚ ਆ ਕੇ ਆਪਣੀ ਚੋਣ ਅਨੁਸਾਰ ਵੱਖ-ਵੱਖ ਕੋਰਸਾਂ ਸਬੰਧੀ ਜਾਣਕਾਰੀ ਲੈਣ ਦੀ ਅਪੀਲ ਕੀਤੀ। ਇਸ ਮੌਕੇ ਡਾ ਸੰਦੀਪ ਖਰਬੰਦਾ ਨੇ ਆਪਣੇ ਸੰਬੋਧਨ ਵਿੱਚ ਸੰਸਥਾ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਸਾਬਕਾ ਪ੍ਰੋ ਰਮੇਸ਼ ਦੱਤ ਨੇ ਕਾਲਜ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ ਖੜਕ ਸਿੰਘ, ਰਾਜ ਕੁਮਾਰ ਪਠਾਣੀਆਂ, ਡਾ ਸੰਜੀਵ ਕੁਮਾਰ, ਸ਼ਰਨ ਮੋਹਨ, ਨਵਨੀਤ ਕੁਮਾਰ, ਅਮਨਦੀਪ ਝੂਟੀ, ਰਮੇਸ਼ ਦੱਤ , ਨਿਤੀਨ ਹਾਂਡਾ, ਡਾ ਵਰਿੰਦਰ ਆਜ਼ਾਦ , ਡਾ ਜੇ ਬੀ ਸੇਖੋਂ, ਡਾ ਰਾਕੇਸ਼ ਕੁਮਾਰ, ਡਾ ਕੋਮਲ ਬੱਧਣ, ਪ੍ਰੋ ਰੋਹਿਤ ਪੁਰੀ, ਡਾ ਪ੍ਰਭਜੋਤ ਕੌਰ, ਪ੍ਰੋ ਕੰਚਨ, ਅਨਿਲ ਜੰਡੋਲੀ, ਹਰਜਿੰਦਰ ਸਿੰਘ, ਅਮ੍ਰਿਤਪਾਲ ਸਿੰਘ ਆਦਿ ਸਮੇਤ ਇਲਾਕੇ ਦੇ ਵਿਦਿਆਰਥੀ ਵਾਸੀ ਹਾਜ਼ਰ ਸਨ।

