Breaking
Fri. May 15th, 2026

ਹਿਜ਼ ਐਕਸੀਲੈਂਟ ਇੰਸਟੀਚਿਊਟਸ ਦੀ ਹਰ ਪਾਸੇ ਹੈ ਚੜ੍ਹਾਈ ਸੱਜਣਾ

ਹਿਜ਼ ਐਕਸੀਲੈਂਟ ਇੰਸਟੀਚਿਊਟਸ

ਹੁਸ਼ਿਆਰਪੁਰ 15 ਮਈ (ਤਰਸੇਮ ਦੀਵਾਨਾ ) – ਹੁਸ਼ਿਆਰਪੁਰ ਦੇ ਮਸ਼ਹੂਰ ਤੇ ਨੰਬਰ ਵੰਨ ਸਿੱਖਿਆ ਸੰਸਥਾਨ ਹਿਜ਼ ਐਕਸੀਲੈਂਟ ਇੰਸਟੀਚਿਊਟਸ ਦੀ 12 ਵੀਂ ਜਮਾਤ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ। ਸੰਸਥਾ ਦੇ ਕੁੱਲ 24 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਅਤੇ 74 ਬੱਚਿਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਿਲ ਕਰ ਕੇ ਹਿਜ਼ ਐਕਸੀਲੈਂਟ ਇੰਸਟੀਚਿਊਟਸ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਵਿੱਚ ਨਵਪ੍ਰੀਤ ਕੌਰ 95.2, ਸ਼ੋਰਿਆ ਧਰ 94.6, ਇਸ਼ਮੀਤ ਸਿੰਘ 94.4, ਪ੍ਰਥਮ ਗੁਪਤਾ 94.2, ਜਸਲੀਨ ਕੌਰ 93.8, ਬੈਨੀ ਮਾਹੀ 93.8, ਜੈਸੀਕਾ ਕੌਰ 92.6, ਕਾਰਤੀਕੇ ਸ਼ਰਮਾ 92.6, ਜੀਆ 91.8, ਹਰਸਿਮਰਨ 91.8, ਸਮਨਦੀਪ 91.2, ਮਨੰਤ 90.8, ਮਯੰਕ 90.8, ਅਰਨਵ ਆਨੰਦ 90.6, ਅਰਸ਼ਦੀਪ ਕੌਰ 90.4, ਗੁਣਤਾਸ਼ ਸਿੱਧੂ 90.4, ਅਰਸ਼ਦੀਪ ਸਿੰਘ ਬਡਵਾਲ 90.4, ਗੁਰਨੂਰ ਕੌਰ 89.4, ਨਿਵੇਦਿਤਾ 89.2, ਦਿਸ਼ਾਂਤ ਸ਼ਰਮਾ 89.2, ਵਰੁਨਦੀਪ ਸਿੰਘ 88.8, ਰਾਸ਼ੀ ਸ਼ਰਮਾ 88.6, ਸੀਆ 88.6, ਪਰਮਪ੍ਰੀਤ ਕੌਰ 87.6, ਪ੍ਰਕੀਰਤੀ ਚੌਧਰੀ 87, ਜਪਲੀਨ ਕੌਰ 87.2, ਰਿਸ਼ਿਤਾ ਸ਼ਰਮਾ 86.8, ਤਨਵੀ ਸ਼ਰਮਾ 88, ਤਨਵੀਰ ਕੌਰ 87.6, ਰਾਜਪ੍ਰੀਤ ਕੇ ਸੰਘਾ 86.4, ਰਾਧਿਕਾ ਸ਼ਰਮਾ 85.8, ਰਿਸ਼ਿਕਾ ਮਹੇ 85.2, ਸੰਜਨਾ 85.6, ਹਰਲੀਨ ਕੌਰ 85.6, ਰਿਸ਼ਭ ਮੇਹਰਾ 85.2, ਵੰਸ਼ ਵਸ਼ਿਸ਼ਠ 85.8, ਅਨੁਪ੍ਰੀਤ 85.8, ਤਾਜ ਸੈਣੀ 86, ਨੀਕੀਤਾ ਸੈਣੀ 88.6, ਜਸਨੂਰ ਕੇ ਸੰਘਾ 86.8, ਮਨੂੰ ਦਿਲਾਵਰ 86.8, ਮਨਦੀਪ ਕੌਰ 86.4 ਅਤੇ ਇਸ ਤੋਂ ਇਲਾਵਾ ਆਨੰਦੀ ਮਨੰਤ, ਨਵਪ੍ਰੀਤ ਕੌਰ, ਕਨਿਕਾ ਜੋਸ਼ੀ, ਨਿਧੀ, ਸਮੀਕਸ਼ਾ, ਨਿਹਾਰਿਕਾ, ਕਸ਼ਿਕਾ ਨਾਗੀ, ਅਨਪ੍ਰੀਤ ਕੌਰ, ਪ੍ਰਭਜੋਤ ਕੌਰ, ਨੈਤਿਕ, ਜਸਕਰਨ ਸਿੰਘ, ਜਗਮੋਹਨ ਸਿੰਘ, ਸਿਮਰਪ੍ਰੀਤ ਸਿੰਘ, ਵੰਸ਼ ਸ਼ਰਮਾ, ਨਿਸ਼ਾਂਤ, ਮੋਹਿਤ, ਧੀਰ, ਆਰਜੂ, ਅਰਪਿਤਾ ਸ਼ਰਮਾ, ਹਰਜੋਤ ਕੌਰ, ਜੈਸਮੀਨਦੀਪ ਕੌਰ, ਹਰਪ੍ਰੀਤ ਕੌਰ, ਹਰਲੀਨ ਕੌਰ, ਜੈਸਮੀਨ ਕੌਰ, ਪਰਮਜੀਤ ਕੌਰ, ਰਾਣੀ ਆਦਿਆ, ਰਵਨੀਤ ਕੌਰ, ਵੰਸ਼ਿਕਾ ਆਦਿ ਵੀ ਚੰਗੇ ਨੰਬਰ ਲੈ ਕੇ ਪਾਸ ਹੋਏ।

ਇਸ ਮੌਕੇ ਤੇ ਸੰਸਥਾ ਦੇ ਡਾਇਰੈਕਟਰ ਡਾ. ਆਸ਼ੀਸ਼ ਸਰੀਨ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਾਮਯਾਬੀ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਸੰਸਥਾ ਦੇ ਡਾਇਰੈਕਟਰ ਡਾ. ਆਸ਼ੀਸ਼ ਸਰੀਨ ਨੇ ਕਿਹਾ ਕਿ ਹਿਜ਼ ਐਕਸੀਲੈਂਟ ਇੰਸਟੀਚਿਊਟਸ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਵਿੱਚ ਵਚਨਬੱਧ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਲਿਆਉਣ ਲਈ ਹੋਰ ਵੀ ਯਤਨ ਕੀਤੇ ਜਾਣਗੇ। ਸੰਸਥਾ ਵੱਲੋਂ ਸਾਰੇ ਕਾਮਯਾਬ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਹਨਾਂ ਦੇ ਚਮਕਦਾਰ ਭਵਿੱਖ ਦੀ ਕਾਮਨਾ ਕੀਤੀ ਗਈ।

By admin

Related Post