Breaking
Fri. May 15th, 2026

ਬਜਰੰਗ ਦਲ ਹਿੰਦੁਸਤਾਨ ਵਲੋਂ ਕਰਵਾਇਆ ਗਿਆ ਸਨਮਾਨ ਸਮਾਰੋਹ ਯਾਦਗਰੀ ਹੋ ਨਿਬੜਿਆ

ਬਜਰੰਗ ਦਲ ਹਿੰਦੁਸਤਾਨ

ਹੁਸ਼ਿਆਰਪੁਰ / ਡੱਬਵਾਲੀ, 15 ਮਈ (ਤਰਸੇਮ ਦੀਵਾਨਾ ) – ਬਜਰੰਗ ਦਲ ਹਿੰਦੁਸਤਾਨ ਦੀ ਰਾਸ਼ਟਰੀ ਕੋਰ ਕਮੇਟੀ ਵੱਲੋਂ ਡੱਬਵਾਲੀ ਵਿੱਚ ਰਾਸ਼ਟਰੀ ਪੱਧਰ ‘ਤੇ ਸਥਾਨਕ ਅਗਰਵਾਲ ਧਰਮਸ਼ਾਲਾ ਕੰਪਲੈਕਸ ਵਿੱਚ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਦਾ ਆਯੋਜਿਨ ਕੀਤਾ ਗਿਆ। ਸਮਾਗਮ ਵਿੱਚ ਜੈ ਗੋਪਾਲ ਲਾਲੀ, ਰਾਸ਼ਟਰੀ ਚੇਅਰਮੈਨ, ਕੁਲਦੀਪ ਸੋਨੀ, ਰਾਸ਼ਟਰੀ ਕਾਰਜਕਾਰਨੀ ਪ੍ਰਧਾਨ, ਮਨਜੀਤ ਸਿੰਘ ਮਾਹਿਲਪੁਰੀ ਰਾਸ਼ਟਰੀ ਸਕੱਤਰ, ਅਨਿਲ ਟੰਡਨ, ਰਾਸ਼ਟਰੀ ਸਕੱਤਰ, ਐਡਵੋਕੇਟ ਸੰਦੀਪ ਪਾਠਕ, ਸੀਨੀਅਰ ਹਿੰਦੂ ਨੇਤਾ, ਪਰਮਜੀਤ ਸਿੰਘ ਫੌਜੀ ਬੂਥਗੜ੍ਹ, ਸੀਨੀਅਰ ਰਾਸ਼ਟਰੀ ਵਾਈਸ ਪ੍ਰਧਾਨ, ਜਸਵੀਰ ਸਿੰਘ ਮਿੰਟੂ, ਰਾਸ਼ਟਰੀ ਵਾਈਸ ਪ੍ਰਧਾਨ, ਪ੍ਰਵੀਨ ਮਦਾਨ, ਰਾਸ਼ਟਰੀ ਸੰਗਠਨ ਮੰਤਰੀ, ਰਾਹੁਲ ਠਾਕੁਰ, ਰਾਸ਼ਟਰੀ ਪ੍ਰਚਾਰਕ, ​​ਰਾਹੁਲ ਭਾਰਦਵਾਜ, ਸ਼ਹਿਰ ਸੁਪਰਡੈਂਟ ਅਬੋਹਰ, ਸੁਰਿੰਦਰ ਸ਼ਰਮਾ, ਵਾਈਸ ਪ੍ਰਧਾਨ ਪੰਜਾਬ, ਦਵਿੰਦਰ ਸਿੰਘ ਮਾਲਪੁਰੀ, ਜ਼ਿਲ੍ਹਾ ਵਾਈਸ ਪ੍ਰਧਾਨ ਹੁਸ਼ਿਆਰਪੁਰ ਅਤੇ ਸੰਜੀਵ ਕੁਮਾਰ ਸੰਜੂ ਪ੍ਰਧਾਨ ਹੁਸ਼ਿਆਰਪੁਰ ਆਦਿ ਹਾਜ਼ਰ ਹੋਏ।

ਸਮਾਗਮ ਦੇ ਰਵੀ ਬਿਸ਼ਨੋਈ ਐਮਡੀ ਸ਼੍ਰੀ ਸਾਈਂ ਫਾਈਨਾਂਸ ਮੁੱਖ ਮਹਿਮਾਨ ਸਨ

ਇਸ ਸਮਾਗਮ ਦੇ ਰਵੀ ਬਿਸ਼ਨੋਈ ਐਮਡੀ ਸ਼੍ਰੀ ਸਾਈਂ ਫਾਈਨਾਂਸ ਮੁੱਖ ਮਹਿਮਾਨ ਸਨ ਜਦੋਂ ਕਿ ਰਿਟਾ. ਪ੍ਰਿੰਸੀਪਲ ਸੋਮ ਪ੍ਰਕਾਸ਼ ਸ਼ਰਮਾ, ਡਾ. ਰਾਜਿੰਦਰ ਗਰਗ ਜਿਮੀਂਦਾਰਾ, ਵਿਜਯੰਤ ਸ਼ਰਮਾ, ਪ੍ਰੇਮ ਕਨਵਾੜੀਆ, ਕੁਲਵੀਰ ਸ਼ਾਂਤ ਇੰਸਾ, ਖੇਮਚੰਦ ਕਾਮਰੇਡ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸਮਾਜ ਸੇਵੀ ਭਵਿੱਖ ਦੇ ਐਮਐਲਏ ਰਾਕੇਸ਼ ਸ਼ਰਮਾ ਨੇ ਸ਼੍ਰੀ ਬਜਰੰਗ ਬਲੀ ਮਹਾਰਾਜ ਜੀ ਦੇ ਸਾਹਮਣੇ ਜੋਤੀ ਜਗਾ ਕੇ ਕੀਤੀ। ਐਡਵੋਕੇਟ ਸੰਦੀਪ ਪਾਠਕ ਸਮੇਤ ਹੋਰ ਬੁਲਾਰਿਆਂ ਨੇ ਬਜਰੰਗ ਦਲ ਹਿੰਦੁਸਤਾਨ ਸੰਗਠਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਮੰਚ ਸੰਚਾਲਨ ਕਰਦੇ ਹੋਏ ਨਵਨੀਤ ਕਨਵਾੜੀਆ ਨੇ ਦੱਸਿਆ ਕਿ ਇਸ ਸਨਮਾਨ ਸਮਾਰੋਹ ਵਿੱਚ ਹਾਜ਼ਰ ਕਾਰਕੁਨਾਂ ਨੂੰ ਪੂਰੇ ਹਰਿਆਣਾ ਪ੍ਰਦੇਸ਼ ਵਿੱਚ ਅਹੁਦੇਦਾਰ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਬਜਰੰਗ ਦਲ ਹਿੰਦੁਸਤਾਨ ਹਰਿਆਣਾ ਪ੍ਰਦੇਸ਼ ਅਹੁਦੇਦਾਰ ਜਗਪਾਲ ਸਿੰਘ ਸਰਾਂ ਨੂੰ ਪ੍ਰਦੇਸ਼ ਪ੍ਰਧਾਨ ਹਰਿਆਣਾ, ਨਵਨੀਤ ਕਨਵਾੜੀਆ ਯੂਥ ਪ੍ਰਦੇਸ਼ ਪ੍ਰਧਾਨ ਹਰਿਆਣਾ, ਪ੍ਰਦੀਪ ਲਖੋਤਰਾ ਗਊ ਰੱਖਿਆ ਦਲ ਪ੍ਰਧਾਨ, ਸੋਨੀਆ ਸ਼ਰਮਾ ਮਹਿਲਾ ਵਿੰਗ ਪ੍ਰਦੇਸ਼ ਪ੍ਰਧਾਨ, ਚਰਨਜੀਤ ਚੰਨੀ ਟਰਾਂਸਪੋਰਟ ਸਕੱਤਰ ਹਰਿਆਣਾ ਨੂੰ ਤਲਵਾਰ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।

By admin

Related Post