Breaking
Sat. Apr 25th, 2026

ਸੁਰਭੀ ਦੇ ਬੀ.ਸੀ.ਸੀ.ਆਈ. ਦੀ ਰਾਸ਼ਟਰੀ ਅੰਡਰ-19 ਐਨ.ਸੀ.ਏ. ਕੈਂਪ ਵਿੱਚ ਚੋਣ ਨਾਲ ਜ਼ਿਲ੍ਹੇ ਦੀਆਂ ਬੱਚੀਆਂ ਦੇ ਹੌਂਸਲੇ ਹੋਣਗੇ ਬੁਲੰਦ : ਖੰਨਾ, ਡਾ.ਰਮਨ ਘਈ

ਸੁਰਭੀ

-ਸੁਰਭੀ ਨੂੰ ਰਾਸ਼ਟਰੀ ਕੈਂਪ ਐਨ.ਸੀ.ਏ. ਵਿੱਚ ਭਾਗ ਲੈਣ ਤੋਂ ਪਹਿਲਾਂ ਖੰਨਾ ਨੇ ਕੀਤਾ ਸਨਮਾਨਿਤ

ਹੁਸ਼ਿਆਰਪੁਰ 24 ਅਪ੍ਰੈਲ (ਤਰਸੇਮ ਦੀਵਾਨਾ) – ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਮਹਿਲਾ ਕ੍ਰਿਕਟਰ ਸੁਰਭੀ ਦੇ ਰਾਸ਼ਟਰੀ ਕੈਂਪ ਐਨ.ਸੀ.ਏ. ਵਿੱਚ ਚੋਣ ਨਾਲ ਪੂਰੇ ਜ਼ਿਲ੍ਹੇ ਦੀਆਂ ਬੱਚੀਆਂ ਦੇ ਹੌਂਸਲੇ ਬੁਲੰਦ ਹੋਣਗੇ। ਇਹ ਉਕਤ ਵਿਚਾਰ ਸਾਬਕਾ ਭਾਜਪਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਸੁਰਭੀ ਦੇ ਰਾਸ਼ਟਰੀ ਕੈਂਪ ਬੈਂਗਲੁਰੂ ਵਿੱਚ ਭਾਗ ਲੈਣ ਲਈ ਰਵਾਨਾ ਹੋਣ ਤੋਂ ਪਹਿਲਾਂ ਉਸਨੂੰ ਇਸ ਪ੍ਰਾਪਤੀ ‘ਤੇ ਸਨਮਾਨਿਤ ਕਰਦਿਆਂ ਕਹੇ। ਖੰਨਾ ਨੇ ਕਿਹਾ ਕਿ ਐਚ.ਡੀ.ਸੀ.ਏ. ਸੈਂਟਰ ਹੁਸ਼ਿਆਰਪੁਰ ਵਿੱਚ ਟ੍ਰੇਨਿੰਗ ਲੈ ਰਹੀ ਨੌਜਵਾਨ ਹੋਣਹਾਰ ਇਸ ਮਹਿਲਾ ਖਿਡਾਰੀ ਨੇ ਇਸ ਮੁਕਾਮ ‘ਤੇ ਪਹੁੰਚ ਕੇ ਰਾਸ਼ਟਰੀ ਪੱਧਰ ‘ਤੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਰਭੀ ਦੇ ਰਾਸ਼ਟਰੀ ਕੈਂਪ ਵਿੱਚ ਚੁਣੇ ਜਾਣ ‘ਤੇ ਹੋਰ ਵੀ ਨੌਜਵਾਨ ਮਹਿਲਾ ਖਿਡਾਰੀ ਪ੍ਰੇਰਣਾ ਲੈਣਗੀਆਂ ਅਤੇ ਆਪਣੇ ਖੇਡ ਨੂੰ ਹੋਰ ਮਿਹਨਤ ਤੇ ਲਗਨ ਨਾਲ ਖੇਡਦੇ ਹੋਏ ਆਪਣੇ ਪਰਿਵਾਰ ਅਤੇ ਹੁਸ਼ਿਆਰਪੁਰ ਦੀ ਕ੍ਰਿਕਟ ਨੂੰ ਰਾਸ਼ਟਰੀ ਪੱਧਰ ‘ਤੇ ਲੈ ਕੇ ਜਾਣ ਵਿੱਚ ਸਹਾਇਕ ਹੋਣਗੀਆਂ।

ਇਹ ਹੋਣਹਾਰ ਖਿਡਾਰੀ ਜਲਦ ਹੀ ਆਪਣੇ ਵਧੀਆ ਪ੍ਰਦਰਸ਼ਨ ਅਤੇ ਮਿਹਨਤ ਦੇ ਬਲ ‘ਤੇ ਭਾਰਤੀ ਟੀਮ ਵਿੱਚ ਆਪਣਾ ਸਥਾਨ ਨਿਸ਼ਚਿਤ ਕਰੇਗੀ

ਖੰਨਾ ਨੇ 12ਵੀਂ ਜਮਾਤ ਦੀ ਵੁੱਡਲੈਂਡ ਸਕੂਲ ਦੀ ਵਿਦਿਆਰਥਣ ਸੁਰਭੀ ਨੂੰ ਬੀ.ਸੀ.ਸੀ.ਆਈ. ਦੇ ਰਾਸ਼ਟਰੀ ਕੈਂਪ ਐਨ.ਸੀ.ਏ. ਦੇ ਚੋਣ ‘ਤੇ ਵਧਾਈ ਦਿੰਦਿਆਂ ਇਸ ਦਾ ਸਾਰਾ ਸਿਹਰਾ ਸੁਰਭੀ ਦੀ ਮਿਹਨਤ ਅਤੇ ਸੁਰਭੀ ਦੇ ਕੋਚ ਅਤੇ ਜ਼ਿਲ੍ਹਾ ਕ੍ਰਿਕਟ ਕੋਚ ਦਵਿੰਦਰ ਕੌਰ ਕਲਿਆਣ, ਪਰਿਵਾਰ ਅਤੇ ਐਚ.ਡੀ.ਸੀ.ਏ. ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਹੁਸ਼ਿਆਰਪੁਰ ਦੀ ਇਹ ਹੋਣਹਾਰ ਖਿਡਾਰੀ ਜਲਦ ਹੀ ਆਪਣੇ ਵਧੀਆ ਪ੍ਰਦਰਸ਼ਨ ਅਤੇ ਮਿਹਨਤ ਦੇ ਬਲ ‘ਤੇ ਭਾਰਤੀ ਟੀਮ ਵਿੱਚ ਆਪਣਾ ਸਥਾਨ ਨਿਸ਼ਚਿਤ ਕਰੇਗੀ। ਇਸ ਮੌਕੇ ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ 26 ਅਪ੍ਰੈਲ ਤੋਂ 26 ਮਈ ਤੱਕ ਇੱਕ ਮਹੀਨਾ ਬੈਂਗਲੁਰੂ

ਬੀ.ਸੀ.ਸੀ.ਆਈ. ਦੀ ਰਾਸ਼ਟਰੀ ਕ੍ਰਿਕਟ ਅਕਾਦਮੀ ਵਿੱਚ ਸੁਰਭੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੋਚਾਂ ਦੀ ਦੇਖ-ਰੇਖ ਵਿੱਚ ਆਪਣਾ ਪ੍ਰਸ਼ਿਕਸ਼ਨ ਪ੍ਰਾਪਤ ਕਰੇਗੀ। ਸੁਰਭੀ ਦੇ ਕੈਂਪ ਵਿੱਚ ਭਾਗ ਲੈਣ ਦੇ ਮੌਕੇ ‘ਤੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ, ਸਕੱਤਰ ਡਾ. ਰਮਨ ਘਈ ਨੇ ਸਮੂਹ ਐਸੋਸੀਏਸ਼ਨ ਵੱਲੋਂ ਅਤੇ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਸਹਾਇਕ ਕੋਚ ਦਲਜੀਤ ਧੀਮਾਨ, ਪੰਕਜ ਪਿੰਕਾ, ਪ੍ਰਵੀਨ ਕਪੂਰ, ਦਿਨੇਸ਼ ਸ਼ਰਮਾ ਅਤੇ ਜ਼ਿਲ੍ਹਾ ਅਤੇ ਸੁਰਭੀ ਦੇ ਟ੍ਰੇਨਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ ਨੇ ਸੁਰਭੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੁਰਭੀ ਦੇ ਪਿਤਾ ਸੰਜੇ ਨਰਾਇਣ ਅਤੇ ਮਾਤਾ ਵੀ ਹਾਜ਼ਰ ਰਹੇ।

By admin

Related Post