Fri. Apr 24th, 2026

ਐਚ.ਡੀ.ਸੀ.ਏ. ਦੀ ਸਾਨਾ ਅੰਸਾਰੀ ਦਾ ਆਈ.ਸੀ.ਐਸ.ਈ. ਬੋਰਡ ਦੀ ਅੰਡਰ-17 ਨੈਸ਼ਨਲ ਟੀਮ ਵਿੱਚ ਚੋਣ: ਡਾ. ਰਮਨ ਘਈ

ਐਚ.ਡੀ.ਸੀ.ਏ.

ਹੁਸ਼ਿਆਰਪੁਰ 23 ਅਪ੍ਰੈਲ (ਤਰਸੇਮ ਦੀਵਾਨਾ) – ਐਚ.ਡੀ.ਸੀ.ਏ. ਸੈਂਟਰ ਵਿੱਚ ਸਿਖਲਾਈ ਲੈ ਰਹੀ ਸੰਤ ਬਾਬਾ ਹਰੀ ਸਿੰਘ ਜੀ ਮਾਡਲ ਸਕੂਲ ਮਾਹਿਲਪੁਰ ਵਿੱਚ ਸੱਤਵੀਂ ਜਮਾਤ ਦੀ ਵਿਦਿਆਰਥਣ ਸਾਨਾ ਅੰਸਾਰੀ ਦਾ ਅੰਡਰ-17 ਆਈ.ਸੀ.ਐਸ.ਈ. ਬੋਰਡ ਦੀ ਨੈਸ਼ਨਲ ਟੀਮ ਵਿੱਚ ਚੋਣ ਹੋਣ ਨਾਲ ਐਚ.ਡੀ.ਸੀ.ਏ. ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਸਾਨਾ ਅੰਸਾਰੀ ਦੀ ਇਸ ਪ੍ਰਾਪਤੀ ਨਾਲ ਦਿਹਾਤੀ ਖੇਤਰ ਨਾਲ ਜੁੜੀਆਂ ਕੁੜੀਆਂ ਦੀ ਖੇਡਾਂ ਪ੍ਰਤੀ ਰੁਚੀ ਵਧੇਗੀ ਅਤੇ ਉਨ੍ਹਾਂ ਦੇ ਅੰਦਰ ਵੀ ਕੁਝ ਕਰਨ ਦਾ ਜਜ਼ਬਾ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਐਚ.ਡੀ.ਸੀ.ਏ. ਦੀ ਇਹ ਖਿਡਾਰਨ ਪਿਛਲੇ ਤਿੰਨ ਸਾਲਾਂ ਤੋਂ ਸਿਖਲਾਈ ਲੈ ਰਹੀ ਹੈ ਅਤੇ ਅੰਡਰ-15 ਵਿੱਚ ਵਧੀਆ ਪ੍ਰਦਰਸ਼ਨ ਕਰ ਚੁੱਕੀ ਹੈ।

ਡਾ. ਘਈ ਨੇ ਦੱਸਿਆ ਕਿ ਸਾਨਾ ਅੰਸਾਰੀ ਹੁਸ਼ਿਆਰਪੁਰ ਦੀ ਨੌਜਵਾਨ ਹੋਣਹਾਰ ਕ੍ਰਿਕਟ ਖਿਡਾਰਨ ਹੈ ਅਤੇ ਜਿਸ ਮਿਹਨਤ ਅਤੇ ਲਗਨ ਨਾਲ ਉਹ ਐਚ.ਡੀ.ਸੀ.ਏ. ਦੇ ਜ਼ਿਲ੍ਹਾ ਮਹਿਲਾ ਸੀਨੀਅਰ ਕੋਚ ਦਵਿੰਦਰ ਕੌਰ ਕਲਿਆਣ, ਜੂਨੀਅਰ ਕੋਚ ਨਿਕਿਤਾ ਕੁਮਾਰੀ ਅਤੇ ਟ੍ਰੇਨਰ ਕੁਲਦੀਪ ਧਾਮੀ ਦੀ ਦੇਖ-ਰੇਖ ਹੇਠ ਸਿਖਲਾਈ ਲੈ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਉਹ ਕ੍ਰਿਕਟ ਵਿੱਚ ਹੁਸ਼ਿਆਰਪੁਰ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕਰੇਗੀ। ਸਾਨਾ ਦੇ ਚੋਣ ‘ਤੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਕੋਚ ਪਰਵੀਨ ਕੁਮਾਰ, ਕੋਚ ਦਲਜੀਤ ਧੀਮਾਨ, ਕੋਚ ਦਿਨੇਸ਼ ਸ਼ਰਮਾ, ਕੋਚ ਪੰਕਜ ਪਿੰਕਾ ਆਦਿ ਨੇ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਵਧਾਈ ਦਿੱਤੀ।

By admin

Related Post