Breaking
Thu. Jun 4th, 2026

ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਭਰੋਮਜਾਰਾ ‘ਚ ਸ਼ੋਭਾ ਯਾਤਰਾ ਸਜਾਈ

ਡਾ. ਭੀਮ ਰਾਓ ਅੰਬੇਡਕਰ

ਹੁਸ਼ਿਆਰਪੁਰ / ਭਰੋਮਜ਼ਾਰਾ 16 ਅਪ੍ਰੈਲ (ਤਰਸੇਮ ਦੀਵਾਨਾ ) – ਯੁਗ ਪੁਰਸ਼, ਵਿਸ਼ਵ ਰਤਨ, ਕ੍ਰਾਂਤੀਕਾਰੀ, ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੀਆਂ ਸਿੱਖਿਆਵਾ ਤੋਂ ਆਪਣੇ ਜੀਵਨ ਦੀ ਸੇਧ ਲੈਣੀ ਚਾਹੀਦੀ ਹੈ।ਇਹ ਸ਼ਬਦ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਨੇ ਭਰੋਮਜਾਰਾ ਵਿਖੇ ਬਾਬਾ ਸਾਹਿਬ ਨੂੰ ਸਮਰਪਿਤ ਸਜਾਈ ਸ਼ੋਭਾ ਯਾਤਰਾ ਮੌਕੇ ਸੰਗਤਾਂ ਨੂੰ ਆਖੇ ।ਉਕਤ ਸ਼ੋਭਾ ਯਾਤਰਾ ਦਾ ਨਗਰ ਦੇ ਵੱਖ ਵੱਖ ਥਾਵਾਂ ਤੇ ਨਿੱਘਾ ਸਵਾਗਤ ਕੀਤਾ ।ਉਨ੍ਹਾ ਕਿਹਾ ਕਿ ਪੂਰੀ ਦੁਨੀਆ ਦੇ 6 ਸਭ ਤੋਂ ਤੇਜ਼ ਦਿਮਾਗ ਲੋਕਾਂ ਵਿੱਚੋ ਇਕ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਇੱਕੋ ਇਕ ਭਾਰਤੀ,ਮਹਿਲਾਵਾਂ ਅਤੇ ਦੱਬੇ ਕੁਚਲੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ ਬੇਹਤਰ ਜ਼ਿੰਦਗੀ ਜਿਉਣ ਦਾ ਮੌਕਾ ਦੇਣ ਵਾਲੇ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਨ । ਜਿਨ੍ਹਾ ਪੂਰੀ ਜਿੰਦਗੀ ਸਾਡੇ ਲਈ ਸ਼ੰਘਰਸ਼ ਕੀਤਾ, ਸਾਨੂੰ ਉਨ੍ਹਾ ਦਾ ਜਨਮ ਦਿਵਸ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।

ਇਸ ਮੌਕੇ ਲੈਕ:ਰਾਮ ਲੁਭਾਇਆ ਕਲਸੀ, ਹਰਜਿੰਦਰ ਪਾਲ ਮੋਹਣ ਲਾਲ,ਅਵਤਾਰ ਰਾਮ, ਰਣਜੀਤ ਪਾਲ ,ਦੇਸ ਰਾਜ,ਸਤਪਾਲ, ਕੁਲਵਿੰਦਰ ਢਿੱਲੋ,ਦੀਪਾ ਭਰੋਮਜਾਰਾ, ਮਦਨ ਲਾਲ, ਕੇ.ਕੇ ਪਾਲ ਵੜਿੰਗ, ਨਿਰਮਲ ਰਾਮ, ਸੁਰਜੀਤ ਰਾਮ, ਰਾਜਿੰਦਰ ਕੁਮਾਰ ਇਟਲੀ , ਸੁਰਿੰਦਰ ਕੁਮਾਰ, ਬਲਵੰਤ ਰਾਏ ਵੜਿੰਗ ,ਅਮਰਜੀਤ ਨਿੱਕੂ, ਸਰਪੰਚ ਲਖਵੀਰ ਰਾਮ, ਮੱਖਣ ਲਾਲ, ਬੁੱਧ ਪ੍ਰਕਾਸ਼, ਨੰਬਰਦਾਰ ਰੂਪ ਲਾਲ ਸੇਖੇ, ਡਾ. ਕਿਰਪਾਲ ਸਿੰਘ, ਨੀਲਮ ਕੁਮਾਰੀ, ਸਰਬਜੀਤ ਕੌਰ, ਰਾਜਵੰਤ ਕੌਰ, ਮਨਦੀਪ ਕੌਰ, ਜਸਵੀਰ ਕੌਰ, ਮਨਜੀਤ ਕੌਰ, ਪਲਵਿੰਦਰ ਕੌਰ, ਮਮਤਾ ਰਾਣੀ, ਰਮਨਦੀਪ ਕੌਰ, ਰੇਖਾ ਰਾਣੀ ਆਦਿ ਹਾਜਰ ਸਨ ।

By admin

Related Post