Breaking
Mon. Mar 30th, 2026

ਸਰਕਾਰੀ ਸੈਕੰਡਰੀ ਸਕੂਲ ਫਤਿਹਪੁਰ ਭੱਟਲਾਂ ਦੀਆਂ ਨਾਨ ਬੋਰਡ ਜਮਾਤਾਂ ਦਾ ਨਤੀਜਾ 100 ਫੀਸਦੀ ਰਿਹਾ

ਸਰਕਾਰੀ ਸੈਕੰਡਰੀ ਸਕੂਲ ਫਤਿਹਪੁਰ ਭੱਟਲਾਂ

ਹੁਸ਼ਿਆਰਪੁਰ, 29 ਮਾਰਚ (ਤਰਸੇਮ ਦੀਵਾਨਾ) – ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਫਤਿਹਪੁਰ ਭੱਟਲਾਂ ਵਿਖੇ ਅੱਜ ਕਾਰਜਕਾਰੀ ਪ੍ਰਿੰਸੀਪਲ ਬਲਦੇਵ ਸਿੰਘ ਧੁੱਗਾ ਦੀ ਪ੍ਰਧਾਨਗੀ ਹੇਠ ਮੈਗਾ ਪੀ਼ ਟੀ ਐਮ ਕੀਤੀ ਗਈ, ਜਿਸ ਵਿੱਚ ਐਸ. ਐਮ. ਸੀ. ਚੇਅਰਮੈਨ ਭਾਰਤ ਭੂਸ਼ਣ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਨਾਨ-ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਐਲਾਨਿਆ ਗਿਆ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਬਲਦੇਵ ਸਿੰਘ ਧੁੱਗਾ ਨੇ ਦੱਸਿਆ ਕਿ ਛੇਵੀਂ, ਸੱਤਵੀਂ, ਅੱਠਵੀਂ, ਨੌਵੀਂ ਅਤੇ ਗਿਆਰ੍ਹਵੀਂ ਨਾਨ-ਬੋਰਡ ਜਮਾਤਾਂ ਦਾ ਨਤੀਜਾ 100 ਫੀਸਦੀ ਰਿਹਾ, ਜਿਸ ਦਾ ਸਿਹਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਨੂੰ ਜਾਂਦਾ ਹੈ।

ਉਹਨਾਂ ਦੱਸਿਆ ਕਿ ਜਮਾਤ ਛੇਵੀਂ ‘ਚੋਂ ਸਿਮਰਪ੍ਰੀਤ ਕੌਰ ਨੇ ਪਹਿਲਾ, ਜਾਨਵੀ ਨੇ ਦੂਸਰਾ ਤੇ ਹਰਸਿਮਰਨ ਕੌਰ ਨੇ ਤੀਸਰਾ, ਸੱਤਵੀਂ ਜਮਾਤ ‘ਚੋਂ ਲਕਸ਼ ਠਾਕੁਰ ਨੇ ਪਹਿਲਾ, ਸਿਮਰਨ ਕੌਰ ਨੇ ਦੂਸਰਾ, ਭਾਰਤ ਠਾਕੁਰ ਨੇ ਤੀਸਰਾ, ਨੌਵੀਂ ਜਮਾਤ ‘ਚੋਂ ਈਸ਼ਾ ਰਾਣੀ ਨੇ ਪਹਿਲਾ, ਸਾਨਵੀ ਨੇ ਦੂਸਰਾ, ਵੰਸ਼ ਡਡਵਾਲ ਨੇ ਤੀਸਰਾ ਅਤੇ 11ਵੀਂ ਜਮਾਤ ਆਰਟਸ ਗਰੁੱਪ ‘ਚੋਂ ਦੀਕਸ਼ਾ ਨੇ ਪਹਿਲਾ, ਚਾਹਤ ਡਡਵਾਲ ਨੇ ਦੂਸਰਾ ਤੇ ਕਿਰਨਦੀਪ ਕੌਰ ਨੇ ਤੀਸਰਾ, ਕਮਰਸ ਗਰੁੱਪ ‘ਚੋਂ ਪਲਕ ਨੇ ਪਹਿਲਾ, ਮੁਸਕਾਨ ਠਾਕੁਰ ਨੇ ਦੂਜਾ, ਅਕਾਸ਼ੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਰਪੰਚ ਊਸ਼ਾ ਦੇਵੀ, ਸਰਪੰਚ ਰਵਿੰਦਰ ਕੁਮਾਰ, ਸਾਬਕਾ ਸਰਪੰਚ ਕੁਲਵੀਰ ਸਿੰਘ, ਸਮਾਜ ਸੇਵਕ ਹੌਲਦਾਰ ਪੁਸ਼ਪਿੰਦਰ ਸਿੰਘ, ਲੈਕਚਰਾਰ ਗੁਰਦੀਪ ਸਿੰਘ, ਲੈਕਚਰਾਰ ਜਸਵਿੰਦਰ ਸਿੰਘ ਸਹੋਤਾ, ਲੈਕਚਰਾਰ ਸੰਜੀਵ ਕੁਮਾਰ, ਲੈਕਚਰਾਰ ਅੰਮ੍ਰਿਤਪਾਲ ਸਿੰਘ, ਲੈਕਚਰਾਰ ਤਿਲਕ ਰਾਜ, ਅਨੂਪ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ, ਦਲਬੀਰ ਸਿੰਘ, ਲਖਵੀਰ ਸਿੰਘ, ਸਚਿਨ ਕੁਮਾਰ ਬੀ. ਆਰ. ਸੀ. ਭੁੰਗਾ-2, ਦੇਵ ਦੱਤ ਸ਼ਰਮਾ, ਮੋਹਨ ਲਾਲ, ਸੁਮਨ ਬਾਲਾ, ਰੋਜ਼ੀ ਸ਼ਰਮਾ, ਮਮਤਾ ਦੇਵੀ, ਸਵਿਤਾ, ਰਮਨੀਤ ਕੌਰ, ਸਮੂਹ ਵਿਦਿਆਰਥੀ ਤੇ ਉਹਨਾਂ ਦੇ ਮਾਪੇ, ਸੀ. ਐਮ.ਸੀ. ਅਤੇ ਪੰਚਾਇਤ ਦੇ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।

By admin

Related Post