ਹੁਸ਼ਿਆਰਪੁਰ 27 ਮਾਰਚ ( ਤਰਸੇਮ ਦੀਵਾਨਾ ) – ਪਿੰਡ ਠੰਡਲ ਦਫਤਰ ਵਿਖੇ ਪੰਜਾਬ ਬਚਾਓ ਰੈਲੀ ਜੋ ਸੰਧੂ ਫਾਰਮ ਮਹਿਨਾ ਹਲਕਾ ਚੱਬੇਵਾਲ ਵਿਖ਼ੇ 3 ਅਪ੍ਰੈਲ ਨੂੰ 10 ਵਜੇ ਹੋਣ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਵਲੋਂ ਇਲਾਕੇ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਧ ਤੋਂ ਵੱਧ ਸੰਗਤ ਨਾਲ ਲੈ ਕੇ ਜਾਣ ਦੀ ਅਪੀਲ ਕੀਤੀ ਗਈ ।
ਇਸ ਮੌਕੇ ਰਵਿੰਦਰ ਸਿੰਘ ਠੰਡਲ, ਮਾਸਟਰ, ਮਾਸਟਰ ਰਛਪਾਲ ਸਿੰਘ ਜਲਵੇੜਾ, ਜਸਵੀਰ ਸਿੰਘ ਭੱਟੀ ਨਡਾਲੋਂ, ਜਰਨੈਲ ਸਿੰਘ ਖਾਲਸਾ ਨਡਾਲੋ, ਗੁਰਪ੍ਰੀਤ ਸਿੰਘ ਡਾਂਡੀਆਂ, ਜਰਨੈਲ ਸਿੰਘ ਖਾਲਸਾ ਬੱਡੋ, ਮਾਸਟਰ ਹਰਭਜਨ ਸਿੰਘ ਅਜਨੋਹਾ, ਸਰਵਿੰਦਰ ਸਿੰਘ ਠੀਂਡਾ, ਪਰਮਜੀਤ ਸਿੰਘ ਰੱਕੜ, ਤਰਲੋਚਨ ਸਿੰਘ ਟੋਡਰਪੁਰ, ਕੁਲਦੀਪ ਸਿੰਘ ਅਜਨੋਹਾ, ਦਲਜੀਤ ਸਿੰਘ ਬੱਡੋ, ਹਰਦੀਪ ਸਿੰਘ ਖ਼ਾਲਸਾ ਬੱਡੋਂ, ਨਰਿੰਦਰ ਸਿੰਘ ਬੱਡੋਂ, ਜਸਵੀਰ ਸਿੰਘ ਹੇੜੀਆ, ਗੁਰਨਾਮ ਸਿੰਘ ਟੋਡਰਪੁਰ, ਸੁਰਿੰਦਰ ਸਿੰਘ ਬੱਡੋਂ, ਕਮਲਜੀਤ ਸਿੰਘ ਬੱਡਲਾਂ, ਬਲਵਿੰਦਰ ਸਿੰਘ ਭਾਮ, ਅਮਨ ਟੋਡਰਪੁਰ ਆਦਿ ਹਾਜਰ ਸਨ।

