Breaking
Sat. Mar 21st, 2026

ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਈਦ-ਉਲ-ਫਿਤਰ ਦਾ ਤਿਉਹਾਰ

ਈਦ-ਉਲ-ਫਿਤਰ

ਪੂਰੀ ਦੁਨੀਆ ਵਿੱਚ ਅਮਨ-ਸ਼ਾਂਤੀ ਲਈ ਦੁਆ ਮੰਗੀ

ਹੁਸ਼ਿਆਰਪੁਰ 21 ਮਾਰਚ ( ਤਰਸੇਮ ਦੀਵਾਨਾ ) – ਈਦ-ਉਲ-ਫਿਤਰ ਦੀ ਨਮਾਜ਼ ਜਲੰਧਰ ਰੋਡ ਸਥਿਤ ਈਦਗਾਹ ਵਿੱਚ ਅਦਾ ਕੀਤੀ ਗਈ। ਇੰਤਜ਼ਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਪ੍ਰਧਾਨ ਖੁਰਸ਼ੀਦ ਅਹਿਮਦ ਨੇ ਕਿਹਾ ਕਿ ਅੱਜ ਦਾ ਦਿਨ ਰੋਜ਼ਾ ਰੱਖਣ ਵਾਲਿਆਂ ਲਈ ਅੱਲ੍ਹਾ ਵੱਲੋਂ ਇਨਾਮ ਹੈ। ਈਦਗਾਹ ਕਮੇਟੀ ਦੇ ਜਨਰਲ ਸਕੱਤਰ ਡਾ. ਮੁਹੰਮਦ ਜਮੀਲ ਬਾਲੀ ਨੇ ਕਿਹਾ ਕਿ ਅੱਜ ਦਾ ਦਿਨ ਦੁਨੀਆ ਭਰ ਦੇ ਲੋਕਾਂ ਲਈ ਅਮਨ ਦਾ ਸੰਦੇਸ਼ ਲੈ ਕੇ ਆਇਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਕਰੋੜਾਂ ਹਿੰਦੂ, ਮੁਸਲਿਮ, ਸਿੱਖ, ਈਸਾਈ ਅਤੇ ਦਲਿਤਾਂ ਦਾ ਇੱਕ ਗੁਲਦਸਤਾ ਹੈ ਅਤੇ ਇਸ ਗੁਲਦਸਤੇ ਨੂੰ ਕਿਸੇ ਵੀ ਕੀਮਤ ‘ਤੇ ਬਿਖਰਨ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਪੂਰੀ ਦੁਨੀਆ ਵਿੱਚ ਅਮਨ ਅਤੇ ਸ਼ਾਂਤੀ ਲਈ ਦੁਆ ਮੰਗੀ ਗਈ।

ਇਸ ਮੌਕੇ ਇੰਤਜ਼ਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਸਕੱਤਰ ਸਾਬਿਰ ਆਲਮ, ਰਿਆਜ਼ ਅੰਸਾਰੀ, ਵਕੀਲ ਅਹਿਮਦ, ਸੁਰਮੂ, ਮੁਹੰਮਦ ਅਸਲਮ, ਜ਼ੈਦੀ, ਮੁਰੀਦ ਹੁਸੈਨ, ਪ੍ਰਿੰਸ ਖਾਨ, ਮੁਹੰਮਦ ਹਸਨ, ਮੇਜਰ ਮੁਹੰਮਦ, ਚਾਂਦ ਮੁਹੰਮਦ, ਆਮਿਰ, ਹੁਜ਼ੂਰ ਹੁਸੈਨ, ਲਾਲ ਮੁਹੰਮਦ, ਇਸਤਖਾਰ ਅੰਸਾਰੀ, ਇੰਤਜ਼ਾਰ ਆਲਮ, ਰਿਹਾਨ ਚਾਂਦ, ਜੁਨੈਦ, ਜ਼ੁਬੈਰ ਅੰਸਾਰੀ, ਸੱਦਾਮ, ਆਰਿਫ, ਅਹਿਮਦ ਹਸਨ, ਨਿਸਾਰ ਆਦਿ ਹਾਜ਼ਰ ਸਨ।

By admin

Related Post