ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਹੀਲੇ ਮਾਣ ਸਤਿਕਾਰ ਕਾਇਮ ਰੱਖਿਆ ਜਾਵੇ ਅਤੇ ਪਹਿਰੇਦਾਰੀ ਨੂੰ ਯਕੀਨੀ ਬਣਾਇਆ ਜਾਵੇ : ਜਥੇਦਾਰ ਰਾਜਾ ਰਾਜ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਹੁਸ਼ਿਆਰਪੁਰ 11 ਫਰਵਰੀ ( ਤਰਸੇਮ ਦੀਵਾਨਾ ) – ਜਥੇਦਾਰ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਤਰਨਾ ਦਲ ਮੋਹਾਲੀ ਮੋਰਚਾ ਦਾ ਗੁਰਦੁਆਰਾ ਦਸ਼ਮੇਸ ਸਿੰਘ ਸਭਾ ਮੁਕੇਰੀਆਂ ਵਿਖੇ ਪੁੱਜਣ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੈਪਟਨ ਤਰਲੋਚਨ ਸਿੰਘ ਅਤੇ ਸਮੂਹ ਕਮੇਟੀ , ਗੁਰਮਤਿ ਪ੍ਰਚਾਰ ਸੇਵਾ ਸੋਸਾਇਟੀ ਵੱਲੋ ਭੁਪਿੰਦਰ ਸਿੰਘ ਪਿੰਕੀ ਅਤੇ ਗ੍ਰੰਥੀ ਸਭਾ ਪੰਜਾਬ ਵੱਲੋਂ ਸਤਨਾਮ ਸਿੰਘ ਵੱਲੋਂ ਸਿਰਪਾਓ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਕੇ ਜਥੇਦਾਰ ਰਾਜਾ ਰਾਜ ਸਿੰਘ ਅਰਬਾਂ ਖਰਬਾ ਤਰਨਾ ਦਲ ਵਲੋਂ ਸਿੱਖ ਸੰਗਤਾਂ ਨੂੰ ਧਾਰਮਿਕ ਪ੍ਰਚਾਰ ਕਰਨ ਅਤੇ ਗੁਰੂ ਦੀਆਂ ਸੰਗਤਾਂ ਨੂੰ ਸੁਚੇਤ ਕਰਨ ਸੰਬੰਧੀ ਸਿੱਖ ਜੱਥੇਬੰਦੀ ਦੇ ਆਗੂਆਂ ਜਥੇਦਾਰ ਰਾਜਾ ਰਾਜ ਸਿੰਘ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ! ਇਸ ਮੋਕੇ ਜਥੇਦਾਰ ਰਾਜਾ ਰਾਜ ਸਿੰਘ ਨੇ ਹੈੱਡ ਗ੍ਰੰਥੀ ਸਾਹਿਬਾਨਾ ਅਤੇ ਪ੍ਰਧਾਨਾ ਨੂੰ ਬੇਨਤੀ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਮਾਣ ਸਤਿਕਾਰ ਬਹਾਲ ਹਰ ਵਸੀਲੇ ਕਾਇਮ ਰੱਖਦੇ ਹੋਏ ਪਹਿਰੇਦਾਰੀ ਵੀ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਆਪ ਸਭ ਸੰਗਤਾ ਜਾਣੂ ਹੀ ਹੋ ਕਿ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ 7 ਜਨਵਰੀ 2023 ਤੋ ਲਗਾਤਾਰ ਜਾਰੀ ਹੈ। ਉਹਨਾ ਕਿਹਾ ਕਿ ਜਿੰਨਾ ਚਿਰ ਬੰਦੀ ਸਿੰਘ ਰਿਹਾਅ ਨਹੀ ਕੀਤੇ ਜਾਂਦੇ ਉਨਾ ਚਿਰ ਅਸੀਂ ਡਟੇ ਰਹਾਂਗੇ। ਜਥੇਦਾਰ ਰਾਜਾ ਰਾਜ ਸਿੰਘ ਨੇ ਕਿਹਾ ਇਸੇ ਲੜੀ ਦੇ ਤਹਿਤ ਪਿੰਡ ਸਿੰਬਲੀ ਵਿਖੇ ਪਹੁੰਚੇ ਅਤੇ ਪ੍ਰੋਗਰਾਮ ਤੋਂ ਉਪਰੰਤ ਮੁਕੇਰੀਆਂ ਦਸ਼ਮੇਸ਼ ਗੁਰਦੁਆਰਾ ਸਾਹਿਬ ਪੁਹੰਚੇ । ਜਥੇਦਾਰ ਰਾਜਾ ਰਾਜ ਸਿੰਘ ਹੋਰਾ ਨੇ ਕਿਹਾ ਕਿ ਅਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਚਾਹੁੰਦੇ ਹਾਂ ਕਿ ਹਮੇਸ਼ਾ ਗੁਰੂ ਘਰ ਵਿੱਚ ਚੜ੍ਹਦੀ ਕਲਾ ਨਾਲ ਪ੍ਰਬੰਧ ਹੋਣ , ਉਨ੍ਹਾਂ ਗੁਰੂ ਘਰ ਦੇ ਪ੍ਰਧਾਨਾਂ ਅਤੇ ਹੈੱਡ ਗ੍ਰੰਥੀ ਸਾਹਿਬਾਨਾ ਨੂੰ ਬੇਨਤੀ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਹੀਲੇ ਮਾਣ ਸਤਿਕਾਰ ਕਾਇਮ ਰੱਖਿਆ ਜਾਵੇ ਤੇ ਗੁਰੂ ਸਾਹਿਬ ਜੀ ਦੀ ਪਹਿਰੇਦਾਰੀ ਯਕੀਨੀ ਬਣਾਈ ਜਾਵੇ।

ਜਥੇਦਾਰ ਬਾਬਾ ਜੀ ਵਲੋਂ ਭਾਈ ਰਵਿੰਦਰ ਸਿੰਘ ਨੂੰ ਸਿਰੋਪਾਓ ਭੇਂਟ ਕਰਕੇ ਸਤਿਕਾਰ ਕਮੇਟੀ ਦੀ ਸੇਵਾ ਸੋਂਪੀ ਗਈ

ਜਥੇਦਾਰ ਰਾਜਾ ਜੀ ਨੇ ਕਿਹਾ ਕਿ ਰਵਿੰਦਰ ਸਿੰਘ ਖਾਲਸਾ ਜੀ ਸਤਿਕਾਰ ਕਮੇਟੀ ਅਤੇ ਅਰਬਾਂ ਖਰਬਾਂ ਤਰਨਾ ਦਲ ਵਲੋਂ ਅਤੇ ਜ਼ਿਲ੍ਹੇ ਦੇ ਜਥੇਦਾਰ ਭਾਈ ਗੁਰਪ੍ਰੀਤ ਸਿੰਘ ਪੂਰੇ ਭਾਰਤ ਵਿੱਚ ਗੁਰੂ ਜੀ ਦੀ ਬੇਅਦਬੀ ਜਾ ਕੋਈ ਕਮੀ ਪੇਸੀ ਨੂੰ ਲੈ ਕੇ ਅਜਿਹਾ ਕੋਈ ਵੀ ਮਸਲਾ ਹੋਵੇਗਾ ਉਥੇ ਤਰਨਾ ਦਲ ਵਲੋਂ ਇਹ ਹਾਜ਼ਰੀ ਲਗਵਾਉਂਦੇ ਹਨ ਜਥੇਦਾਰ ਬਾਬਾ ਜੀ ਵਲੋਂ ਭਾਈ ਰਵਿੰਦਰ ਸਿੰਘ ਨੂੰ ਸਿਰੋਪਾਓ ਭੇਂਟ ਕਰਕੇ ਸਤਿਕਾਰ ਕਮੇਟੀ ਦੀ ਸੇਵਾ ਸੋਂਪੀ ਗਈ ਅਤੇ ਜਥੇਦਾਰ ਰਾਜਾ ਰਾਜ ਸਿੰਘ ਨੇ ਸੰਗਤਾ ਨੂੰ ਬੇਨਤੀ ਕੀਤੀ ਕਿ ਇਹਨਾਂ ਦਾ ਡਟ ਕੇ ਸਾਥ ਦਿੱਤਾ ਜਾਵੇ ਤੇ ਸਮੂਹ ਸਿੱਖ ਜਥੇਬੰਦੀਆਂ ਇੱਕਤਰ ਹੋ ਕੇ ਗੁਰੂ ਸਾਹਿਬਾ ਦੇ ਪ੍ਰਬੰਧ , ਪਹਿਰੇਦਾਰੀ ਅਤੇ ਗੁਰੂ ਸਾਹਿਬਾਨ ਦੀ ਸੇਵਾ ਸੰਭਾਲ ਕਰਨ ।

ਇਸ ਮੋਕੇ ਤੇ ਤਰਲੋਚਨ ਸਿੰਘ ਪ੍ਰਧਾਨ , ਮਨਜੀਤ ਸਿੰਘ ਭਾਟੀਆ , ਸੁਖਦੇਵ ਸਿੰਘ , ਸ਼ੇਰ ਸਿੰਘ ਗੁਰਵਿੰਦਰ ਸਿੰਘ ਗੋਟਾ , ਪ੍ਰੀਤਪਾਲ ਸਿੰਘ , ਗੁਰਪਾਲ ਸਿੰਘ , ਭੁਪਿੰਦਰ ਸਿੰਘ ਪਿੰਕੀ , ਗੁਰਜਿੰਦਰ ਸਿੰਘ ਚੱਕ , ਸਤਨਾਮ ਸਿੰਘ ਧਾਮੀਆ , ਗੁਰਵਿੰਦਰ ਸਿੰਘ ਭੁੱਲਰ , ਅਵਤਾਰ ਸਿੰਘ , ਰਵਿੰਦਰ ਸਿੰਘ ਸਤਿਕਾਰ ਕਮੇਟੀ ਪੰਜਾਬ , ਬਾਬਾ ਮਹਿੰਦਰ ਸਿੰਘ ਬੋਦਲ , ਜਥੇਦਾਰ ਪਰਮਿੰਦਰ ਸਿੰਘ ਖਾਲਸਾ, ਸੰਤੋਖ ਸਿੰਘ ਡਾਲੋਵਾਲ , ਅਮਰਜੀਤ ਸਿੰਘ ਵਾਲੀਆਂ , ਜਥੇਦਾਰ ਗੁਰਬਖਸ਼ ਸਿੰਘ , ਪ੍ਰੀਤਮ ਸਿੰਘ ਸਰਿਆਨਾ ਅਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ ।

By admin

Related Post